ਕੈਲਗਰੀ,–ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਵਲੋਂ ਨਵੰਬਰ 1984 ਦੇ ਸਿੱਖ ਕਤਲੇਆਮ ‘ਚ ਮਾਰੇ ਗਏ ਬੇਗੁਨਾਹ ਸਿੱਖਾਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਜਲੀ ਭੇਟ ਕੀਤੀ ਗਈ | ਇਸ ਸਮੇਂ ਭਾਈ ਗੁਰਜੀਤ ਸਿੰਘ ਸਿੱਧੂ ਚੇਅਰਮੈਨ ਨੇ ਮੌਕੇ ਦੀਆਂ ਸਰਕਾਰਾਂ ਵਲੋਂ ਸ਼ਹੀਦ ਪਰਿਵਾਰਾਂ ਨੂੰ ਕੋਈ ਵੀ ਸਹਾਇਤਾ ਨਾ ਦੇਣ ਕਰਕੇ ਸਰਕਾਰਾਂ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ 38 ਸਾਲ ਹੋ ਗਏ ਹਨ, ਸ਼ਹੀਦ ਪਰਿਵਾਰਾਂ ਨੂੰ ਬੇਘਰੇ ਹੋਇਆਂ,ਅਜੇ ਤੱਕ ਕੋਈ ਵੀ ਨਿਆਂ ਨਹੀਂ ਮਿਲਿਆ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਉਪਰੰਤ ਵਾਹਿਗੁਰੂ ਦਾ ਜਾਪ ਕੀਤਾ ਗਿਆ | ਅਖੀਰ ‘ਚ ਪ੍ਰਬੰਧਕ ਕਮੇਟੀ ਵਲੋਂ ਮੌਕੇ ਦੀ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸ਼ਹੀਦ ਸਿੱਖ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਵੇ | ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ 1984 ਦੇ ਸਿੱਖ ਕਤਲੇਆਮ ‘ਚ ਮਾਰੇ ਗਏ ਸਿੱਖਾਂ ਦੀ ਯਾਦ ‘ਚ ਖੂਨਦਾਨ ਕੈਂਪ ਲਗਾਏ ਜਾਂਦੇ ਹਨ | ਇਸ ਸਮੇਂ ਭਾਈ ਬਲਜਿੰਦਰ ਸਿੰਘ ਗਿੱਲ ਪ੍ਰਧਾਨ, ਪ੍ਰਦੀਪ ਸਿੰਘ ਬੈਨੀਪਾਲ ਸਕੱਤਰ ਸਮੇਤ ਭਾਈਚਾਰੇ ਦੀਆਂ ਕਈ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ |
Related Posts
ਦੂਜੇ ਦਿਵਿਆਂਗ (ਅੰਗਹੀਣ) ਖੇਡ ਟਰਾਫ਼ੀ ਮੁਕਾਬਲੇ ਭੀਖੀ ਵਿਖੇ 26 ਅਕਤੂਬਰ ਨੂੰ।
ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਸਾਡਾ ਮੁੱਖ ਉਦੇਸ਼-ਮਾਸਟਰ ਵਰਿੰਦਰ ਸੋਨੀ ਬੁਢਲਾਡਾ :- ਦਵਿੰਦਰ ਸਿੰਘ ਕੋਹਲੀ ਹਰ ਸਾਲ…
ਜ਼ਿਲ੍ਹਾ ਬਰਨਾਲਾ ਵਿੱਚ ਜਿਲਾ ਮਹਿਲਾ ਕਾਂਗਰਸ ਜਿਲਾ ਪ੍ਰਧਾਨ ਮਨਵਿੰਦਰ ਪੱਖੋ ਦੀ ਅਗੁਵਾਈ ਹੇਠ ਰਵਨੀਤ ਬਿੱਟੂ ਦਾ ਪੁਤਲਾ ਫੁਕਿਆ ਗਿਆ
ਜ਼ਿਲ੍ਹਾ ਬਰਨਾਲਾ ਵਿੱਚ ਜਿਲਾ ਮਹਿਲਾ ਕਾਂਗਰਸ ਜਿਲਾ ਪ੍ਰਧਾਨ ਮਨਵਿੰਦਰ ਪੱਖੋ ਦੀ ਅਗੁਵਾਈ ਹੇਠ ਰਵਨੀਤ ਬਿੱਟੂ ਦਾ ਪੁਤਲਾ ਫੁਕਿਆ ਗਿਆ ।…
ਕੋਰੋਨਾ ਵਾਇਰਸ ਵਧਾ ਰਿਹੇੈ ਮਰੇ ਬੱਚੇ ਦੇ ਜਨਮ ਤੇ ਗਰਭਪਾਤ ਦਾ ਜੋਖਮ, ਅਧਿਐਨ “ਚ ਹੋਇਆ ਖੁਲਾਸਾ
ਵਾਸ਼ਿੰਗਟਨ: ਅਮਰੀਕੀ ਸਰਕਾਰ ਦੁਆਰਾ ਇੱਕ ਵੱਡੇ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕੋਵਿਡ ਨਾਲ ਪੀੜਤ ਔਰਤਾਂ ਵਿੱਚ ਮਰੇ ਹੋਏ ਜਨਮ…