ਕੈਲਗਰੀ–ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ| ਸਵੇਰ ਤੋ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਆਉਣ ਲੱਗ ਪਈਆ ਸਨ| ਮੌਸਮ ਕੁੱਝ ਠੰਡਾ ਹੋਣ ਕਰਕੇ ਸੰਗਤਾਂ ਵਾਸਤੇ ਵਿਸ਼ੇਸ਼ ਤੌਰਤੇ ਚਾਹ ਦਾ ਵੀ ਲੰਗਰ ਚੱਲ ਰਿਹਾ ਸੀ| ਸਾਰਾ ਦਿਨ ਸਜਾਏ ਦੀਵਾਨ ਵਿੱਚ ਭਾਈ ਜਗਦੀਪ ਸਿੰਘ,ਭਾਈ ਸ਼ਰਨਜੀਤ ਸਿੰਘ,ਗਿਆਨੀ ਭਾਈ ਗੁਰਦੀਪ ਸਿੰਘ,ਭਾਈ ਗੁਰਿੰਦਰ ਸਿੰਘ ਬੈਂਸ,ਭਾਈ ਮਹਿੰਗਾ ਸਿੰਘ,ਭਾਈ ਹਰਭਜਨ ਸਿੰਘ,ਭਾਈ ਸਤਨਾਮ ਸਿੰਘ ਅਤੇ ਯੂਥ ਦੇ ਨੌਜਵਾਨਾਂ ਵੱਲੋ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ| ਇਸ ਸਮੇਂ ਭਾਈ ਬਲਜਿੰਦਰ ਸਿੰਘ ਗਿੱਲ ਪ੍ਰਧਾਨ ਅਤੇ ਭਾਈ ਗੁਰਜੀਤ ਸਿੰਘ ਸਿੱਧੂ ਚੇਅਰਮੈਨ ਹੁਰਾਂ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਲੋੜ þ ਦੀਵਾਲੀ ਤੇ ਦੀਵੇ ਜਗਾਉਣ ਸਮੇਂ ਆਪਣੇ ਮਨ ਅੰਦਰ ਦਾ ਦੀਵਾ ਵੀ ਜਗਾਉਣ ਦੀ ਤਾਂ ਜੋ ਗੁਰੂ ਸਾਹਿਬ ਵੱਲੋ ਦੱਸੇ ਹੋਏ ਪੂਰਨਿਆ ਤੇ ਚੱਲ ਸਕੀਏ| ਅਲਬਰਟਾ ਦੀ ਪ੍ਰੀਮੀਅਰ (ਮੁੱਖ ਮੰਤਰੀ) ਡੈਲੀਅਲ ਸਮਿਥ ਵੱਲੋ ਵੀ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀ ਸਿੱਖ ਜਗਤ ਨੂੰ ਵਧਾਈ ਦਿੱਤੀ ਗਈ| ਸਾਰਾ ਦਿਨ ਚੱਲੇ ਦੀਵਾਨਾਂ ਸਮੇਂ ਸਟੇਜ ਸਕੱਤਰ ਦੀ ਸੇਵਾ ਭਾਈ ਗੁਰਮੇਜ ਸਿੰਘ ਚੀਮਾ ਅਤੇ ਭਾਈ ਪ੍ਰਦੀਪ ਸਿੰਘ ਬੈਨੀਪਾਲ ਹੁਰਾਂ ਨਿਭਾਈ|
Related Posts
ਰੋਆਇਲ ਵੋਮੈਨ ਕਲਚਰਲ ਐਸੋਸੀਏਸ਼ਨ ਵੱਲੋ ਸੀਨੀਅਰਜ਼ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਸਬੰਧੀ ਮੀਟਿੰਗ
ਕੈਲਗਰੀ-ਰੋਆਇਲ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨਸਿਸ ਸੈਂਟਰ ਵਿਖੇ ਗੁਰਮੀਤ ਕੌਰ ਸਰਪਾਲ ਜੀ ਦੀ ਅਗਵਾਈ ਹੇਠ ਹੋਈ।ਸਭ ਤੋਂ ਪਹਿਲਾਂ ਗੁਰਮੀਤ…
ਅਭਿਜੀਤ ਬਿਚਕੁਲੇ ਦਾ ਮਜ਼ਾਕ ਉਡਾਉਣ ’ਤੇ ਸਲਮਾਨ ਨੇ ਸ਼ਮਿਤਾ ਨੂੰ ਲਗਾਈ ਫਟਕਾਰ
ਨਵੀਂ ਦਿੱਲੀ : ‘ਬਿੱਗ ਬੌਸ 15’ ’ਚ ਇਨ੍ਹੀਂ ਦਿਨੀਂ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਇਕ ਪਾਸੇ ਸ਼ਮਿਤਾ ਸ਼ੈੱਟੀ ਅਤੇ ਦੋਵੇਲੀਨਾ…
ਮਜ਼ਦੂਰਾਂ ਨੇ ਗਊਸਾਲਾ ਵਿਚ ਆ ਰਹੀਆਂ ਮੁਸਕਲਾਂ ਦੇ ਹੱਲ ਲਈ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੀ ਅਗਵਾਈ ਹੇਠ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ।
ਮਾਨਸਾ 21ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆਂ ਨੇੜਲੇ ਪਿੰਡ ਖੋਖਰ ਕਲਾਂ ਵਿਖੇ ਬਣੀ ਸਰਕਾਰੀ ਗਊਸਾਲਾ ਦੇ ਮਜ਼ਦੂਰਾਂ ਨੇ ਗਊਸਾਲਾ ਵਿਚ ਆ ਰਹੀਆਂ…