ਕੈਲਗਰੀ–ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵੱਲੋਂ ਸਾਂਝੇ ਤੌਰ ਤੇ ਕਰਵਾਏ ਗਏ ਨਾਟਕ ਸਮਾਗਮ ਵਿੱਚ ਡਾ.ਸਾਹਿਬ ਸਿੰਘ ਦੇ ਸੋਲੋੋ ਨਾਟਕ ਤੋਂ ਇਲਾਵਾ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਬੱਚਿਆਂ ਦੀ ਯੂਨੀਅਰ ਟੀਮ ਵੱਲੋਂ ਇੱਕ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਕੋਰੀਉਗਰਾਫੀ ‘ਜਿਹੜਾ ਗੀਤਾਂ ਵਿੱਚ ਨਿੱਤ ਬੰਦੇ ਮਾਰਦਾ,ਜੀਹਨੂੰ ਭੋਰਾ ਨਹੀਉਂ ਡਰ ਸਰਕਾਰ ਦਾ ਤੇ ਨਿੱਤ ਪੁੱਠੇ ਪੰਗੇ ਲੈਂਦਾ ਏ…,ਸਾਨੂੰ ਦੱਸਿਓ ਜ਼ਰਾ ਕੁ ਗੌਣ ਵਾਲ਼ਿਓ,ਓ ਜੱਟ ਕਿਹੜੇ ਪਿੰਡ ਰਹਿੰਦਾ ਏ…’ ਪੇਸ਼ ਕੀਤੀ ਗਈ। ਕੋਰੀਓਗਰਾਫੀ ਰਾਹੀਂ ਬੱਚਿਆਂ ਵੱਲੋਂ ਗਾਇਕਾਂ ਨੂੰ ਵੰਗਾਰ ਪਾਈ ਗਈ ਕਿ ਆਮ ਜੱਟ ਤਾਂ ਕਰਜੇ ਦਾ ਮਾਰਾ ਖੁਦਕੁਸ਼ੀਆਂ ਕਰ ਰਿਹੈ ਤੇ ਤੁਸੀਂ ਕਿਹੜੇ ਜੱਟ ਦੀ ਗੱਲ ਕਰਦੇ ਹੋ…। ਅਖੀਰ ਵਿੱਚ ਖੁਸਕਸ਼ੀਆਂ ਕਰ ਰਹੇ ਕਿਸਾਨ ਨੂੰ ਸੁਨੇਹਾ ਦਿੱਤਾ ਗਿਆ|‘ਮਰਦ ਦਲੇਰ ਕਮਲ਼ਿਆ ਕਦੇ ਖੁਦਕੁਸ਼ੀਆਂ ਨਹੀਂ ਕਰਦੇ।’‘ਸਿਰ ਤਾਂ ਸਿਰ ਏ,ਇਹ ਪੱਗ ਥੱਲੇ ਵੀ ਹੋ ਸਕਦਾ,ਏ ਚੁੰਨੀ ਥੱਲੇ ਵੀ,ਏ ਟੋਪੀ ਥੱਲੇ ਵੀ ਹੋ ਸਕਦਾ ਤੇ ਇਹ ਨੰਗਾ ਵੀ ਹੋ ਸਕਦਾ,ਸਿਰ ਸਿਰਫ ਤੇਰਾ ਹੋਣਾ ਚਾਹੀਦਾ,ਬਾਤ ਸਿਰਫ ਏਨੀ ਹੈ, ਜਦੋਂ ਲਿਖਣ ਲੱਗੇਂ,ਤੂੰ ਸਿਰਾਂ ਉਤੇ ਕੀ ਹੈ,ਏ ਨਾ ਦੇਖੀਂ,ਤੂੰ ਜਾਗਦੇ ਸਿਰਾਂ ਦੀ ਬਾਤ ਪਾਈਂ…’ ਇਹ ਬੋਲ ਸਨ, ਸੋਲੋ ਨਾਟਕ ‘ਧੰਨੁ ਲੇਖਾਰੀ ਨਾਨਕਾ’ ਦੇ ਉੱਘੇ ਲੇਖਕ,ਨਿਰਦੇਸ਼ਕ,ਰੰਗ ਕਰਮੀ ਤੇ ਫਿਲਮੀ ਅਦਾਕਾਰ ਡਾ. ਸਾਹਿਬ ਸਿੰਘ ਹੁਰਾਂ ਦੇ ਜਿਨਾਂ ਇਕੱਲੇ ਬੇਹੱਦ ਖੂਬਸੂਰਤ ਤੇ ਪ੍ਰਭਾਵਸ਼ਾਲੀ ਢੰਗ ਨਾਲ਼ ਪੇਸ਼ ਕੀਤਾ| ਜਿਸ ਵਿੱਚ ਇਤਿਹਾਸ ਦੀਆਂ ਵੱਖ-ਵੱਖ ਘਟਨਾਵਾਂ ਨੂੰ ਦਰਸ਼ਕਾਂ ਨੇ ਪੂਰੀ ਤਵੱਜੋ ਨਾਲ਼ ਦੇਖਿਆ। ਨਾਟਕ ਲੇਖਕਾਂ ਤੇ ਦਰਸ਼ਕਾਂ ਨੂੰ ਵੰਗਾਰ ਪਾਉਂਦਾ ਸੀ ਕਿ ਸਮੇਂ ਤੇ ਬੋਲਿਆ ਸੱਚ ਹੀ ਸੱਚ ਹੁੰਦਾ ਹੈ,ਆਓ! ਆਪਾਂ ਵੀ ਬੋਲੀਏ ਜੇ ਹੋਰ ਕਿਸੇ ਲਈ ਨਹੀਂ ਤਾਂ ਆਪਣੇ ਹੱਕਾਂ ਦੀ ਬਾਤ ਜਰੂਰ ਪਾਈਏ।ਇਸ ਮੌਕੇ ਤਰਕਸ਼ੀਲ ਸੁਸਾਇਟੀ ਦੀ ਕੈਲਗਰੀ ਬਰਾਂਚ ਦੇ ਜਨਰਲ ਸਕੱਤਰ ਬੀਰਬਲ ਭਦੌੜ ਵੱਲੋਂ ਜਾਦੂ ਦੇ ਕੱੁਝ ਟਰਿੱਕ ਪੇਸ਼ ਕੀਤੇ ਗਏ।ਇਸ ਸਮੇਂ ਡਾ.ਸਾਹਿਬ ਸਿੰਘ ਅਤੇ ਡਾ ਸੁਰਿੰਦਰ ਧੰਜਲ ਨੂੰ ਕੈਲਗਰੀ ਦੀਆਂ ਅਹਿਮ ਸਖਸ਼ੀਅਤਾਂ ਵੱਲੋਂ ਉਨ੍ਹਾਂ ਦੀਆਂ ਸਮਾਜ ਪ੍ਰਤੀ ਲੋਕ-ਪੱਖੀ ਸੇਵਾਵਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ| ਸਮਾਗਮ ਸਮੇਂ ਹਰਚਰਨ ਸਿੰਘ ਪਰਹਾਰ ਵੱਲੋ ਆਏ ਸਾਰਿਆ ਦਾ ਧੰਨਵਾਦ ਕੀਤਾ ਗਿਆ| ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਭਜਨ ਸਿੰਘ ਤੇ ਕਮਲਪ੍ਰੀਤ ਪੰਧੇਰ ਨੇ ਨਿਭਾਈਆਂ।
Related Posts
ਅੱਜ ਪ੍ਰੋਵਿੰਸ ਦੇ ਕਿਊ ਆਰ ਕੋਡ ਤੇ ਵੈਰੀਫਿਕੇਸ਼ਨ ਐਪ ਦਾ ਪਸਾਰ ਕਰ ਸਕਦੇ ਹਨ ਫੋਰਡ
ਓਨਟਾਰੀਓ : ਪ੍ਰੀਮੀਅਰ ਡੱਗ ਫੋਰਡ ਵੱਲੋਂ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਫਰੰਸ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਵਿੱਚ ਉਹ ਪ੍ਰੋਵਿੰਸ…
ਗੁਰਮੀਤ ਸਿੰਘ ਖੁੱਡੀਆਂ ਵੱਲੋਂ ਧੁੰਦ ਦੇ ਮੌਸਮ ਤੋਂ ਪਹਿਲਾਂ ਲਿੰਕ ਸੜਕਾਂ ‘ਤੇ ਰੋਡ ਸੇਫਟੀ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਆਦੇਸ਼
ਚੰਡੀਗੜ੍ਹ,-ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਹੋਰ ਸੁਰੱਖਿਅਤ ਅਤੇ ਬਿਹਤਰ ਬਣਾਉਣ ਵਾਸਤੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ…
ਮਿਸ ਯੂਨੀਵਰਸ ਹਰਨਾਜ਼ ਦੇ ਤਾਏ ਤੇ ਤਾਈ ਨੇ ਕਿਹਾ- ਕਦੇ ਨਹੀਂ ਸੋਚਿਆ ਸੀ ਕਿ ਦੁਨੀਆ ‘ਚ ਨਾਂ ਰੌਸ਼ਨ ਕਰੇਗੀ
ਬਟਾਲਾ : 21 ਸਾਲ ਬਾਅਦ ਇਕ ਵਾਰ ਫਿਰ ਤੋਂ ਮਿਸ ਯੂਨੀਵਰਸ ਦਾ ਖਿਤਾਬ ਭਾਰਤ ਦੀ ਝੋਲੀ ਪਿਆ ਹੈ। ਬਟਾਲਾ ਦੇ ਪਿੰਡ…