ਕੈਲਗਰੀ–ਰੋਆਇਲ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਪ੍ਰਧਾਨ ਮੰਨੂ ਭਗਤ ਅਤੇ ਸੀ ਈ ਓ ਗੁਰਮੀਤ ਕੌਰ ਸਰਪਾਲ ਦੀ ਅਗਵਾਈ ਵਿੱਚ ਦਿਵਾਲੀ ਦਾ ਤਿਉਹਾਰ ਸੇਂਟ ਕਾਲਜ ਦੇ ਵਿਦਿਆਰਥੀਆਂ ਨਾਲ ਜੋ ਕਿ ਆਪਣੀਆਂ ਜੜ੍ਹਾਂ ਅਤੇ ਵਿਰਸੇ ਦੂਰ ਦੁਰਾਡੇ ਬੈਠੇ ਹਨ ਨਾਲ ਮਿਲ ਕੇ ਮਨਾਇਆ ਗਿਆ।ਗੁਰਮੀਤ ਕੌਰ ਸਰਪਾਲ ਦੀ ਦੂਰ ਅੰਦੇਸ਼ੀ ਸੀ ਕਿ ਬੱਚਿਆਂ ਨੂੰ ਮਾਪਿਆਂ ਤੋਂ ਦੂਰੀ ਦਾ ਅਹਿਸਾਸ ਨਾ ਹੋਵੇ।ਪ੍ਰੋਗ੍ਰਾਮ ਦੀ ਸੁਰੂਆਤ ਸਮੇਂ ਗੁਰਮੀਤ ਕੌਰ ਨੇ ਸੰਖੇਪ ਵਿੱਚ ਦਿਵਾਲੀ ਦੇ ਇਤਿਹਾਸ ਤੇ ਚਾਨਣਾ ਪਾਇਆ।ਦਿਵਾਲੀ ਵਾਲੇ ਦਿਨ ਸਿੱਖ ਕੌਮ ਵੱਲੋਂ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ। ਕਿਉਂਕਿ ਸਿੱਖ ਮੁਗਲ ਹਕੂਮਤ ਦੇ ਜ਼ੁਲਮਾਂ ਵਿਰੁੱਧ ਲੜਦੇ ਸਨ ਅਤੇ ਉਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਤੇ ਬਹੁਤਾਤ ਵਿੱਚ ਸਿੱਖ ਜੰਗਲਾਂ ਵਿੱਚ ਰਹਿੰਦੇ ਸਨ। ਉਨਾਂ ਕਿਹਾ ਕਿ ਇਹ ਦਿਨ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨਾਲ ਵੀ ਸਬੰਧਤ ਹੈ।ਪ੍ਰੋਗ੍ਰਾਮ ਸਮੇਂ ਇੱਕ ਟੇਬਲ ਤੇ ਦੀਵੇ ਅਤੇ ਜਾਗੋ ਚਾਨਣ ਦੇ ਪ੍ਰਤੀਕ ਵਜੋਂ ਰੱਖੇ ਗਏ ਸਨ ਅਤੇ ਬੰਦੀਛੋੜ ਦਿਵਸ ਦੀ ਯਾਦ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਰਾਇ ਸਾਹਿਬ ਜੀ ਦੀ ਤਸਵੀਰ ਜਿਸ ਵਿਚ ਉਹ 52 ਕਲੀਆਂ ਵਾਲਾ ਚੋਲਾ ਪਾਕੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਪਹਾੜੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਲਿਆਏ ਸਨ। ਇਸ ਤਰ੍ਹਾਂ ਇਕ ਟੇਬਲ ਤੋਂ ਹੀ ਸਿੱਖ ਇਤਿਹਾਸ ਅਤੇ ਚਾਨਣ ਦਾ ਸੁਨੇਹਾ ਦਿੱਤਾ ਗਿਆ।ਦਿਵਾਲੀ ਸਰਬ ਸਾਂਝਾ ਤਿਉਹਾਰ ਹੈ।ਸਭ ਤੋਂ ਪਹਿਲਾਂ ਹਿੰਦੂ ਮਤ ਅਨੁਸਾਰ ਆਰਤੀ ਕਰਕੇ ਲੱਛਮੀ ਦੀ ਪੂਜਾ ਕੀਤੀ ਗਈ।ਇਸ ਸਮੇਂ ਰੋਆਇਲ ਵੋਮੈਨ ਕਲਚਰਲ ਐਸੋਸੀਏਸ਼ਨ ਦੀਆਂ ਬੀਬੀਆਂ ਨੇ ਗਿੱਧੇ ਦੀਆਂ ਧਮਾਲਾਂ ਪਾਈਆਂ ਜਿਸ ਨਾਲ ਸਾਰਾ ਹਾਲ ਤਾੜੀਆਂ ਦੀ ਗੂੰਜ ਨਾਲ ਨੱਚ ਉਠਿਆ।ਇਹ ਪ੍ਰੋਗ੍ਰਾਮ ਆਪਣੀ ਵੱਖਰੀ ਹੀ ਛਾਪ ਛੱਡਦਾ ਸਮਾਪਤ ਹੋਇਆ|
Related Posts
ਪਟਾਕਿਆਂ ਦੀ ਵਰਤੋਂ ਘੱਟ ਕਰਕੇ ਗ੍ਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੁਨੇਹਾ :-,ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ।
ਗਰੀਨ ਦੀਵਾਲੀ ਮਨਾਉਣ ਦਾ ਮੁੱਖ ਮਕਸਦ ਧਰਤੀ, ਹਵਾ, ਵਾਤਾਵਰਣ ਅਤੇ ਸਾਡੀ ਸਿਹਤ ਤੱਤ ਨੂੰ ਤੰਦਰੁਸਤ ਰੱਖਣਾ ਹੈ:-,ਡਾਕਟਰ ਰਾਏ। ਬੁਢਲਾਡਾ ਦਵਿੰਦਰ…
522 ਜਣਿਆਂ ਨੇ ਭਾਰਤੀ ਪਾਸਪੋਰਟ ਕੀਤੇ ਸਰੰਡਰ
ਚੰਡੀਗੜ੍ਹ : ਕੈਨੇਡਾ ਅਤੇ ਅਮਰੀਕਾ ਸਣੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਪੰਜਾਬੀਆਂ ਵੱਲੋਂ ਭਾਰਤੀ ਨਾਗਰਿਕਤਾ ਛੱਡਣ…
ਕੌਮੀ ਯੁਵਕ ਮੇਲੇ ਵਿੱਚ ਪੰਜਾਬ ਨੇ ਲੋਕ ਗੀਤ ਵਿੱਚ ਦੂਜਾ ਅਤੇ ਲੋਕ ਨਾਚ ਵਿੱਚ ਤੀਜਾ ਸਥਾਨ ਹਾਸਲ ਕੀਤਾ
ਯੁਵਕ ਸੇਵਾਵਾਂ ਮੰਤਰੀ ਮੀਤ ਹੇਅਰ ਨੇ ਜੇਤੂ ਨੌਜਵਾਨਾਂ ਨੂੰ ਦਿੱਤੀ ਮੁਬਾਰਕਬਾਦ ਚੰਡੀਗੜ੍ਹ,-ਭਾਰਤ ਸਰਕਾਰ ਵੱਲੋਂ ਕਰਵਾਏ ਕੌਮੀ ਯੁਵਕ ਮੇਲੇ ਵਿੱਚ ਪੰਜਾਬ…