ਕੈਲਗਰੀ-ਅਲਬਰਟਾ ਸੂਬੇ ਦੀ ਪ੍ਰੀਮੀਅਰ (ਮੁੱਖ ਮੰਤਰੀ) ਡੈਨੀਅਲ ਸਮਿਥ ਨੇ ਪੁਰਾਣੀ ਕੈਬਨਿਟ ਨੂੰ ਭੰਗ ਕਰਦਿਆ ਨਵੀਂ ਕੈਬਨਿਟ ਵਿੱਚ 24 ਕੈਬਨਿਟ ਮੰਤਰੀ,17 ਸੰਸਦੀ ਸਕੱਤਰ ਸਮੇਤ ਕਾਕਸ ਲੀਡਰਸ਼ਿਪ ਦੇ ਅਹੁਦਿਆਂ ਅਤੇ ਖਜਾਨਾ ਬੋਰਡ ਦੇ ਮੈਂਬਰਾਂ ਦਾ ਐਲਾਨ ਕੀਤਾ| ਐਲਾਨ ਕੀਤੀ ਕੈਬਨਿਟ ਵਿੱਚ ਪੰਜਾਬੀ ਮੂਲ ਦੀ ਰਾਜਨ ਸਾਹਨੀ ਨੂੰ ਵਪਾਰ,ਇੰਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰ ਮੰਤਰੀ,ਪੰਜਾਬੀ ਮੂਲ ਦੇ ਦਵਿੰਦਰ ਤੂਰ ਨੂੰ ਬਹੁ-ਸੱਭਿਆਚਾਰ ਸੰਸਦੀ ਸਕੱਤਰ ਅਤੇ ਪਾਕਿਸਤਾਨੀ ਮੂਲ ਦੇ ਮੁਹੰਮਦ ਯਾਸੀਨ ਨੂੰ ਕਮਿੳੂਨਿਟੀ ਆੳੂਟਰੀਚ ਸੰਸਦ ਸਕੱਤਰ ਬਣਾਇਆ ਗਿਆ| ਪ੍ਰੀਮੀਅਰ ਨੇ ਦੱਸਿਆ þ ਕਿ ਡਿਪਟੀ ਪ੍ਰੀਮੀਅਰ ਅਤੇ ਹੁਨਰਮੰਦ ਵਪਾਰ ਅਤੇ ਪੇਸ਼ਾ ਮੰਤਰੀ ਕੇਸੀ ਮਾਡੂ, ਡਿਪਟੀ ਪ੍ਰੀਮੀਅਰ ਅਤੇ ਬੁਨਿਆਦੀ ਢਾਂਚਾ ਮੰਤਰੀ ਨਾਥਨ ਨਿੳੂਡੋਰਫ ਅਤੇ ਖਜ਼ਾਨਾ ਬੋਰਡ ਦੇ ਪ੍ਰਧਾਨ ਅਤੇ ਵਿੱਤ ਮੰਤਰੀ ਟ੍ਰੈਵਿਸ ਟੋਵਜ਼ ਹੋਣਗੇ| ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਮੈਂ ਵਿਧਾਇਕਾ ਦੇ ਇਸ ਮਜ਼ਬੂਤ, ਦ੍ਰਿੜ, ਸੰਯੁਕਤ ਸਮੂਹ ਨਾਲ ਕੰਮ ਕਰਕੇ ਬਹੁਤ ਖੁਸ਼ ਹਾਂ| ਅਲਬਰਟਾ ਦਾ ਭਵਿੱਖ ਉੱਜਵਲ ਪਰ ਇਥੇ ਬਹੁਤ ਸਾਰਾ ਕੰਮ ਕਰਨਾ ਬਾਕੀ | ਸਾਡੀ ਟੀਮ ਤੁਹਾਡਾ ਭਰੋਸਾ ਹਾਸਲ ਕਰਨ,ਦਲੇਰ ਤਬਦੀਲੀਆਂ ਕਰਨ ਅਤੇ ਦੁਨੀਆਂ ਵਿੱਚ ਸਭ ਤੋ ਨਵੀਨਤਾਕਾਰੀ,ਉੱਦਮੀ ਅਤੇ ਸੁਵਾਗਤ ਕਰਨ ਵਾਲੇ ਸੂਬੇ ਦਾ ਨਿਰਮਾਣ ਕਰਨ ਲਈ ਹਰ ਰੋਜ਼ ਕੰਮ ਕਰੇਗੀ| ਮੈਂ ਸਾਡੀ ਪੂਰੀ ਟੀਮ ਦਾ ਅਲਬਰਟਨ ਪ੍ਰਤੀ ਅਣਥੱਕ ਸਮਰਪਣ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ| ਡੈਨੀਅਲ ਸਮਿਥ ਨੇ ਪ੍ਰੀਮੀਅਰ ਬਣਨ ਤੋ ਬਾਅਦ ਆਪਣੀ ਨਵੀਂ ਕੈਬਨਿਟ ਬਣਾਈ| ਨਵੀਂ ਬਣੀ ਅਲਬਰਟਾ ਸਰਕਾਰ ਦੀ ਕੈਬਨਿਟ ਸੋਮਵਾਰ 24 ਅਕਤੂਬਰ ਨੂੰ 11 ਵਜੇ ਸਹੁੰ üੱਕੇਗੀ,ਉਪਰੰਤ ਆਪਣੇ ਵਿਭਾਗਾਂ ਦਾ ਚਾਰਜ ਵੀ ਸੰਭਾਲੇਗੀ|
Related Posts
ਪੰਜਾਬ ਦੇ ਪਾਣੀਆਂ ਦੇ ਹੱਕ ਵਿੱਚ ਡਟ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪੁੱਤਰ ਹੋਣ ਦਾ ਫ਼ਰਜ਼ ਨਿਭਾਇਆ: ਕੁਲਦੀਪ ਸਿੰਘ ਧਾਲੀਵਾਲ
ਚੰਡੀਗੜ੍ਹ, 14 ਅਕਤੂਬਰ ਸਤਲੁਜ ਯਮਨਾ ਲਿੰਕ ਨਹਿਰ ਦੇ ਮੁੱਦੇ ਉੱਤੇ ਪੰਜਾਬ ਤੇ ਹਰਿਆਣਾ ਦੀ ਮੀਟਿੰਗ ਵਿੱਚ ਪੰਜਾਬ ਦੇ ਪਾਣੀਆਂ ਦੇ…
ਲੰਧਰ ਵਿਚ ਕੋਵਿਡ-19 ਵਿਰੋਧੀ ਵੈਕਸੀਨ ਦੀਆਂ 20 ਲੱਖ ਤੋਂ ਵੱਧ ਖੁਰਾਕਾਂ ਲਗਾਈਆਂ
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 20 ਲੱਖ ਤੋਂ ਵੱਧ ਖੁਰਾਕਾਂ ਦੇ ਕੇ ਕੋਵਿਡ ਵਿਰੋਧੀ ਟੀਕਾਕਰਨ ਮੁਹਿੰਮ ਤਹਿਤ 90 ਫੀਸਦੀ ਤੋਂ ਵੱਧ…
ਪੰਜਾਬ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ ਜਨਵਰੀ ਮਹੀਨੇ ਵਿਚ 16 ਫੀਸਦੀ ਵਾਧਾ-ਜਿੰਪਾ
ਚੰਡੀਗੜ੍ਹ,-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ ਸਿਰਫ…