ਕੈਲਗਰੀ ਵੂਮੇਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਸਮੇਂ ਲੇਖਕਾਂ ਨੇ ਖੂਬ ਰੰਗ ਬਿਖੇਰਿਆ

ਕੈਲਗਰੀ-ਕੈਲਗਰੀ ਵੂਮੇਨ ਕਲਚਰਲ ਐਸੋਸੀਏਸ਼ਨ ਦੀ ਮਹੀਨਾ-ਵਾਰ ਮੀਟਿੰਗ ਜੈਨਸਿਸ ਸੈਂਟਰ ਵਿਖੇ ਹੋਈ| ਮੀਟਿੰਗ ਦੀ ਸ਼ੁਰੂਆਤ ਵਿਚ ਸਭਾ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਦੇ ਜਨਮ ਦਿਨ ਨੂੰ ਮਨਾਉਦਿਆ ਕੇਕ ਕੱਟਿਆ ਗਿਆ| ਸਭਾ ਪ੍ਰਧਾਨ ਬਲਵਿੰਦਰ ਕੌਰ ਬਰਾੜ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਦਿਆਂ ਪੰਜਾਬੀ ਸਾਹਿਤ ਅਤੇ ਸਭਿਆਚਾਰ ਸੰਮੇਲਨ ਵਿਚ ਸ਼ਿਰਕਤ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਸਮੇਂ ਵਿਛੜੀਆ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ| ਇਸ ਸਮੇਂ ਉਨਾਂ ਐਸੋਸੀਏਸ਼ਨ ਵੱਲੋ ਕਰਵਾਏ ਜਾਣ ਵਾਲੇ ਪ੍ਰੋਗ੍ਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ| ਇਸ ਸਮੇਂ ਮੈਂਬਰਾਂ ਨੇ ਗੀਤ,ਬੋਲੀਆਂ,ਬਾਤਾਂ,ਚੁਟਕਲਿਆਂ ਰਾਹੀਂ ਆਪਣੇ ਵਿਚਾਰਾਂ ਦੀ ਸਾਂਝ ਪਾਈ| ਸਾਂਝ ਦੀ ਸ਼ੁਰੂਆਤ ਸਤਵਿੰਦਰ ਕੌਰ ਨੇ ਸ਼ਬਦ (ਨੀਵਾਂ ਹੋ ਕੇ ਕਰ ਬੰਦਨਾ) ਗਾ ਕੇ ਕੀਤੀ। ਜੁਗਿੰਦਰ ਕੌਰ ਪੂਰਬਾ, ਅਮਰਜੀਤ ਕੌਰ ਸੱਗੂ ਤੇ ਹਰਬੰਸ ਕੌਰ ਵੱਲੋਂ ਬੋਲੀਆਂ ਗਾਈਆਂ ਗਈਆਂ। ਕਿਰਨ ਕਲਸੀ ਵੱਲੋਂ ਰਿਸ਼ਤਿਆਂ ਵਿੱਚ ਆਉਣ ਵਾਲੇ ਬਦਲਾਵ ਨੂੰ ਬਰਤਨਾਂ ਨਾਲ ਤੁਲਨਾ ਕਰ ਬਹੁਤ ਹੀ ਬਖੂਬੀ ਨਾਲ ਬਿਆਨਿਆ । ਸਭਾ ਵਿੱਚ ਨਵੇਂ ਆਏ ਮੈਂਬਰਾਂ ਗੁਰਮੇਲ ਕੌਰ, ਸੁਖਜਿੰਦਰ ਕੌਰ ਗੁਰਾਇਆ, ਕੁਲਦੀਪ ਕੌਰ ਤੇ ਰੀਤੂ ਪੁਰੀ ਦਾ ਸੁਵਾਗਤ ਕੀਤਾ ਗਿਆ। ਸਰਬਜੀਤ ਉੱਪਲ ਵੱਲੋਂ ਚਾਹ ਤੇ ਲੱਸੀ ਦੀ ਵਾਰਤਾਲਾਪ ਨੂੰ ਇਕ ਕਵਿਤਾ ਰਾਹੀਂ ਪੇਸ਼ ਕੀਤਾ ਗਿਆ। ਸੁਰਜੀਤ ਕੌਰ ਢਿੱਲੋਂ ਨੇ ਪਤਾ ਹੀ ਨਹੀਂ ਚਲਾ ਹਿੰਦੀ ਕਵਿਤਾ ਰਾਹੀਂ ,ਹਵਾ ਵਾਂਗ ਉੱਡ ਰਹੇ ਪਲ ਪਲ ਤੇ ਸਮੇਂ ਨਾਲ ਢੱਲ ਰਹੀ ਉਮਰ ਬਾਰੇ ਵਿਚਾਰ ਪੇਸ਼ ਕੀਤੇ। ਸਭਾ ਉਪ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ,ਮੁਖਤਿਆਰ ਧਾਰੀਵਾਲ ,ਅਮਰਜੀਤ ਵਿਰਦੀ, ਕੁਲਦੀਪ ਕੌਰ, ਹਰਬੰਸ ਕੌਰ ,ਜਸਵਿੰਦਰ ਕੌਰ ਬਰਾੜ ਤੇ ਹਰਚਰਨ ਕੌਰ ਬਾਸੀ ਵੱਲੋਂ ਲੋਕ ਗੀਤ ਸੁਣਾਏ ਗਏ। ਗੁਰਤੇਜ ਕੌਰ ਸਿੱਧੂ ਵੱਲੋਂ ਨੂੰਹ ਤੇ ਸੱਸ ਦੇ ਰਿਸ਼ਤੇ ਬਾਰੇ ਹਾਸ-ਰਸ ਕਵਿਤਾ ਸੁਣਾਈ ਗਈ। ਸੁਰਿੰਦਰ ਗਿੱਲ ਨੇ ਚੁਟਕਲੇ ਸੁਣਾ 50 ਸਾਲ ਪਹਿਲਾਂ ਦੇ ਸਮੇਂ ਨੂੰ ਜਾ ਛੂਹਿਆ। ਇਕਬਾਲ ਭੁੱਲਰ,ਰਾਜਿੰਦਰ ਕੌਰ ਚੋਹਕਾ ਅਤੇ ਸੁਰਿੰਦਰ ਵਿਰਦੀ ਵੱਲੋਂ ਤਿਉਹਾਰਾਂ ਬਾਰੇ ਗੱਲਬਾਤ ਸਾਂਝੀ ਕੀਤੀ। ਸੁਰਿੰਦਰ ਸੰਧੂ ਵੱਲੋਂ ਕਰਵਾ ਚੌਥ ਤੇ ਹੱਸਰੱਸ ਕਵਿਤਾ ਪੇਸ਼ ਕੀਤੀ ਗਈ। ਬਲਜਿੰਦਰ ਕੌਰ ਗਿੱਲ ਵੱਲੋਂ ਚੁੱਪ ਤੇ ਸ਼ਾਂਤੀ ਦੀ ,ਜ਼ਿੰਦਗੀ ਵਿਚ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਤੋ ਇਲਾਵਾ ਮਹਿਮਾਨ ਵਜੋਂ ਆਏ ਮਨਜਿੰਦਰ ਕੌਰ ਗਿੱਲ ਵੱਲੋਂ ਐਨ.ਆਰ.ਆਈ.ਲੀਗਲ ਸਰਵਿਸਸਜ਼ ਬਾਰੇ ਜਾਣਕਾਰੀ ਦਿੱਤੀ| ਮੰਚ ਸੰਚਾਲਨ ਦੀ ਭੂਮਿਕਾ ਸਭਾ ਸਕੱਤਰ ਸੁਖਜੀਤ ਸੈਣੀ ਤੇ ਹਰਦੇਵ ਬਰਾੜ ਵੱਲੋਂ ਨਿਭਾਈ ਗਈ|