ਕੈਲਗਰੀ-ਅਲਬਰਟਾ ਦੀ ਲੈਫਟੀਨੈਂਟ ਗਵਰਨਰ ਸਲਮਾ ਲਖਾਨੀ ਦੀ ਤਰਫੋ ਵਿਧਾਇਕ ਇਰਫਾਨ ਸਾਬੀਰ ਨੇ ਮਹਾਰਾਣੀ ਐਲਿਜ਼ਾਬੈਥ ਦੇ ਪਲੈਟੀਨਮ ਜੁਬਲੀ ਮੈਡਲ ਬੇਮਿਸਾਲ ਕਮਿਉਨਟੀ ਵਿੱਚ ਸੇਵਾ ਨਿਭਾਉਣ ਵਾਲੇ ਪੰਜਾਬੀ ਕਮਿਉਨਟੀ ਦੀ ਜਾਣੀ-ਪਹਿਚਾਣੀ ਸਖਸ਼ੀਅਤ ਪੂਰਨ ਗੁਰਸਿੱਖ ਹਰਪਾਲ ਸਿੰਘ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਸਮੇਂ ਇਰਫਾਨ ਸਾਬੀਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਹਰਪਾਲ ਸਿੰਘ ਵੱਲੋ ਭਾਈਚਾਰੇ ਅਤੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਪ੍ਰਬੰਧਕ ਕਮੇਟੀ ਵਿੱਚ ਰਹਿੰਦਿਆ ਜੋ ਸੇਵਾਵਾਂ ਨਿਭਾਈਆਂ ਹਨ ਉਨਾਂ ਨੂੰ ਕਮਿਉਨਟੀ ਹਮੇਸ਼ਾਂ ਯਾਦ ਰੱਖੇਗੀ| ਇਸ ਸਮੇਂ ਬਲਜਿੰਦਰ ਸਿੰਘ ਗਿੱਲ ਪ੍ਰਧਾਨ ਹੁਰਾਂ ਲੈਫਟੀਨੈਂਟ ਗਵਰਨਰ ਸਲਮਾ ਲਖਾਨੀ ਅਤੇ ਇਰਫਾਨ ਸਾਬੀਰ ਹੁਰਾਂ ਦਾ ਧੰਨਵਾਦ ਕੀਤਾ| ਇਸ ਮੌਕੇ ਹਰਪਾਲ ਸਿੰਘ ਹੁਰਾਂ ਕਿਹਾ ਕਿ ਸੇਵਾ ਤਾਂ ਆਪਣੇ ਆਪ ਵਿੱਚ ਹੀ ਐਵਾਰਡ ਹੁੰਦੀ | ਇਸ ਮਾਣ ਸਤਿਕਾਰ ਵਾਸਤੇ ਉਨਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ| ਇਸ ਸਮੇਂ ਹੋਰਨਾਂ ਤੋ ਇਲਾਵਾ ਅਮਨਪ੍ਰੀਤ ਸਿੰਘ ਗਿੱਲ,ਗੁਰਜੀਤ ਸਿੰਘ ਸਿੱਧੂ ਚੇਅਨਮੈਨ,ਹਰਬੰਸ ਸਿੰਘ ਸੰਘਾ, ਯਸ਼ਪਾਲ ਸਿੰਘ ਸ਼ੇਰਗਿੱਲ,ਹਰਜੀਤ ਸਿੰਘ ਹਾਂਸ ਅਤੇ ਹੋਰ ਹਾਜ਼ਰ ਸਨ| ਇਸ ਸਮੇਂ ਸਟੇਜ ਸਕੱਤਰ ਦੀ ਸੇਵਾ ਰਵਿੰਦਰ ਸਿੰਘ ਤੰਬੜ ਹੁਰਾਂ ਨਿਭਾਈ|
Related Posts
ਜਰਮਨੀ ’ਚ ਮਰਕੇਲ ਯੁੱਗ ਦਾ ਅੰਤ, ਜਾਣੋ- ਹੁਣ ਕਿਸਦੇ ਹੱਥਾਂ ‘ਚ ਆਈ ਕਮਾਨ
ਬਰਲਿਨ: ਜਰਮਨੀ ’ਚ ਏਂਜੇਲਾ ਮਰਕੇਲ ਦਾ ਯੁੱਗ ਖ਼ਤਮ ਹੋ ਗਿਆ ਤੇ ਬੁੱਧਵਾਰ ਨੂੰ ਚਾਂਸਲਰ ਦੇ ਰੂਪ ’ਚ ਓਲੇਫ ਸ਼ਾਲਜ਼ (63)…
ਰਿਚਮੰਡ ਦੇ ਸਿੱਖਾਂ ਨੇ ਪੰਜਾਬ ਭੇਜੀਆਂ ਕਿਡਨੀ ਡਾਇਲਸਿਸ ਮਸ਼ੀਨਾਂ
ਰਿਚਮੰਡ : ਸਿੱਖ ਭਾਈਚਾਰੇ ਨੂੰ ਸੇਵਾ ਭਾਵਨਾ, ਲਗਨ ਤੇ ਮਿਹਨਤ ਲਈ ਦੁਨੀਆ ਭਰ ਵਿੱਚ ਜਾਣਿਆਂ ਜਾਂਦਾ ਹੈ। ਕੈਨੇਡਾ ਦੇ ਸ਼ਹਿਰ ਰਿਚਮੰਡ…
ਮਿਆਂਮਾਰ ਦੀ ਅਦਾਲਤ ਨੇ ਅਹੁਦੇ ਤੋਂ ਬਰਖ਼ਾਸਤ ਕੀਤੀ ਨੇਤਾ ਆਂਗ ਸਾਂਗ ਸੂ ਕੀ ਦੇ ਮਾਮਲੇ ’ਚ ਫ਼ੈਸਲਾ ਟਾਲ਼ਿਆ
ਬੈਂਕਾਕ – ਮਿਆਂਮਾਰ ਦੀ ਅਦਾਲਤ ਨੇ ਅਹੁਦੇ ਤੋਂ ਬਰਖ਼ਾਸਤ ਕੀਤੀ ਗਈ ਨੇਤਾ ਆਂਗ ਸਾਂਗ ਸੂ ਕੀ ਦੇ ਇਕ ਮਾਮਲੇ ’ਚ…