September 17, 2024

PUNJAB

INDIA NEWS

ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਸਮਾਰੋਹ : ਪੀਐੱਮ ਮੋਦੀ ਬੋਲੇ-ਹੁਣ ਸੌਂਦੇ ਹੋਏ ਸਪਨੇ ਦੇਖਣ ਦਾ ਸਮਾਂ ਨਹੀਂ

ਨਵੀਂ ਦਿੱਲੀ। ਦੇਸ਼ ‘ਚ ਅੱਜ ਤੋਂ ‘ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨਾਲ ਸਵਰਨਿਮ ਭਾਰਤ ਕੀ ਔਰ’ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ।ਪੀਐੱਮ ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ ਇਸ ਪ੍ਰੋਗਰਾਮ ‘ਚ ਹਿੱਸਾ ਲਿਆ। ਮੋਦੀ ਨੇ ਬਟਨ ਦਬਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਪੀਐੱਮ ਨੇ ਪ੍ਰੋਗਰਾਮ ਦਾ ਸੰਬੋਧਨ ਵੀ ਕੀਤਾ।

ਪੀਐੱਮ ਮੋਦੀ ਨੇ ਕਿਹਾ ਕਿ ਬ੍ਰਹਮਪੁੱਤਰੀ ਸੰਸਥਾ ਦੁਆਰਾ ‘ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨਾਲ ਸਵਰਨਿਮ ਭਾਰਤ ਕੀ ਔਰ’ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ। ਇਸ ਪ੍ਰੋਗਰਾਮ ‘ਚ ਸਵਰਨਿਮ ਭਾਰਤ ਲਈ ਭਾਵਨਾ ਵੀ ਹੈ, ਸਾਧਨਾ ਵੀ ਹੈ। ਇਸ ‘ਚ ਦੇਸ਼ ਲਈ ਪ੍ਰੇਰਨਾ ਵੀ ਹੈ, ਬ੍ਰਹਮਪੁੱਤਰੀ ਦੇ ਯਤਨ ਵੀ ਹਨ। ਪੀਐੱਮ ਨੇ ਅੱਗੇ ਕਿਹਾ ਕਿ ਅਸੀਂ ਇਕ ਅਜਿਹੀ ਵਿਵਸਥਾ ਬਣਾ ਰਹੇ ਹਨ ਜਿਸ ‘ਚ ਕੋਈ ਭੇਦਭਾਵ ਨਾ ਹੋਵੇ। ਇਕ ਅਜਿਹਾ ਸਮਾਜ ਬਣਾ ਰਹੇ ਹਾਂ ਜੋ ਸਮਾਨਤਾ ਤੇ ਸਮਾਜਕ ਨਿਆ ਦੀ ਬੁਨਿਆਦ ‘ਤੇ ਖੜ੍ਹਾ ਹੋਵੇ। ਅਸੀਂ ਇਕ ਅਜਿਹਾ ਉਭਰਦਾ ਭਾਰਤ ਦੇਖ ਰਹੇ ਹਾਂ ਜਿਸ ਦੀ ਸੋਚ ਤੇ ਅਪ੍ਰੋਚ ਨਵੀਂ ਹੈ ਜਿਸ ਦੇ ਫ਼ੈਸਲੇ ਪ੍ਰਗਤੀਸ਼ੀਲ ਹਨ।

ਮੋਦੀ ਨੇ ਕਿਹਾ,’ ਦੁਨੀਆਂ ਜਦ ਹਨ੍ਹੇਰੇ ਦੇ ਦੌਰ ‘ਚ ਸੀ, ਔਰਤਾਂ ਨੂੰ ਲੈ ਕੇ ਪੁਰਾਣੀ ਸੋਚ ‘ਚ ਜਕੜੀ ਸੀ, ਉਦੋਂ ਭਾਰਤ ਮਾਤਸ਼ਕਤੀ ਦੀ ਪੂਜਾ, ਦੇਵੀ ਦੇ ਰੂਪ ‘ਚ ਕਰਦਾ ਸੀ। ਮੁਸ਼ਕਲਾਂ ਦੇ ਦੌਰ ‘ਚ ਵੀ ਪੰਨਾਧਾਏ ਤੇ ਮੀਰਾਬਾਈ ਵਰਗੀਆਂ ਮਹਾਨ ਨਾਰੀਆਂ ਹੋਈਆਂ। ਇਸ ਮਹਾਉਤਸਵ ‘ਚ ਦੇਸ਼ ਜਿਸ ਇਤਿਹਾਸ ਨੂੰ ਯਾਦ ਕਰ ਰਿਹਾ ਹੈ ਉਸ ‘ਚ ਕਿੰਨੀਆਂ ਹੀ ਔਰਤਾਂ ਨੇ ਆਪਣੇ ਬਲਿਦਾਨ ਦਿੱਤੇ ਹਨ

ਇਹ ਗਿਆਨ, ਸੋਧ ਤੇ ਇਨੋਵੇਸ਼ਨ ਦਾ ਸਮਾਂ

ਮੋਦੀ ਨੇ ਕਿਹਾ ਕਿ ਇਹ ਸਮਾਂ ਸਾਡੇ ਗਿਆਨ, ਸੋਧ ਤੇ ਇਨੋਵੇਸ਼ਨ ਦਾ ਸਮਾਂ ਹੈ। ਸਾਨੂੰ ਇਕ ਅਜਿਹਾ ਭਾਰਤ ਬਣਾਉਣਾ ਚਾਹੀਦਾ ਹੈ ਜਿਸ ਦੀਆਂ ਜੜ੍ਹਾਂ ਪ੍ਰਾਚੀਨ ਭਾਰਤ ਨਾਲ ਜੁੜੀਆਂ ਹੋਣ ਤੇ ਇਸ ਦਾ ਵਿਸਥਾਰ ਆਧੁਨਿਕਤਾ ਦੇ ਆਕਾਸ਼ ‘ਚ ਅਨੰਤ ਤਕ ਹੋਵੇ।

ਪੀਐੱਮ ਮੋਦੀ ਨੇ ਕਿਹਾ ਕਿ ਇਹ ਸਮਾਂ ਸੌਂਦੇ ਹੋਏ ਸਪਨੇ ਦੇਖਣ ਦਾ ਨਹੀਂ ਜਦਕਿ ਜਾਗਰੂਕ ਹੋ ਕੇ ਆਪਣੇ ਸੰਕਲਪ ਪੂਰੇ ਕਰਨ ਦਾ ਹੈ। ਆਉਣ ਵਾਲੇ 25 ਸਾਲ ਬਹੁਤ ਜ਼ਿਆਦਾ ਮਿਹਨਤ ਕਰਨ ਦੇ ਸਾਲ ਹਨ।ਸਾਨੂੰ ਇਹ ਮੰਨਣਾ ਹੋਵੇਗਾ ਕਿ ਆਜ਼ਾਦੀ ਦੇ ਬਾਅਦ ਦੇ 75 ਸਾਲਾਂ ‘ਚ ਸਾਡੇ ‘ਚ ਇਕ ਬੁਰਾਈ ਘਰ ਕਰ ਗਈ ਹੈ ਉਹ ਹੈ ਆਪਣੇ ਕਰਤੱਵਾਂ ਨੂੰ ਪੂਰਾ ਨਾ ਕਰਨ ਦੀ ਬੁਰਾਈ।ਇਸ ਲਈ ਆਪਣੇ ਅਧਿਕਾਰਾਂ ਤੇ ਕਰਤੱਵਾਂ ਨੂੰ ਸਮਾਨ ਰੱਖਦੇ ਹੋਏ ਦੇਸ਼ ਨੂੰ ਅੱਗੇ ਵਧਾਇਆ ਜਾਵੇ।

ਪੀਐੱਮ ਨੇ ਸੱਤ ਪਹਿਲੂਆਂ ਨੂੰ ਹਰੀ ਝੰਡੀ ਦਿਖਾਈ

ਪ੍ਰੋਗਰਾਮ ਦੌਰਾਨ ਪ੍ਰਧਾਨਮੰਤਰੀ ਨੇ ਬ੍ਰਹਮ ਕੁਮਾਰੀਆਂ ਦੇ ਸੱਤ ਪਹਿਲੂਆਂ ਨੂੰ ਬਟਨ ਦਬਾ ਕੇ ਹਰੀ ਝੰਡੀ ਦਿਖਾਈ । ਇਸ ‘ਚ ਮੇਰਾ ਭਾਰਤ ਸਵਸਥ ਭਾਰਤ, ਆਤਮਨਿਰਭਰ ਭਾਰਤ:ਆਤਮ ਨਿਰਭਰ ਕਿਸਾਨ, ਔਰਤਾਂ:ਭਾਰਤ ਦੀ ਧਵਜਵਾਹਕ, ਅਣਦੇਖਿਆ ਭਾਰਤ ਸਾਈਕਲ ਰੈਲੀ, ਇਕਜੁੱਟ ਭਾਰਤ ਮੋਟਰ ਬਾਈਕ ਅਭਿਆਨ ਤੇ ਸਵੱਚ ਭਾਰਤ ਅਭਿਆਨ ਸ਼ਾਮਲ ਹੈ। ਇਸ ਪ੍ਰੋਗਰਾਮ ਦੌਰਾਨ ਗ੍ਰੈਮੀ ਐਵਾਰਡ ਵਿਜੇਤਾ ਰਿਕੀ ਰੇਜ ਵੱਲੋਂ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮੱਰਪਿਤ ਇਕ ਗਾਣਾ ਵੀ ਜਾਰੀ ਕੀਤਾ ਜਾਵੇਗਾ।

ਵਿਸ਼ਵਵਿਆਪੀ ਅਧਿਆਤਮਕ ਅੰਦੋਲਨ ਹੈ ਬ੍ਰਹਮ ਕੁਮਾਰੀ

ਬ੍ਰਹਮ ਕੁਮਾਰੀ ਇਕ ਵਿਸ਼ਵਵਿਆਪੀ ਅਧਿਆਤਮਕ ਅੰਦੋਲਨ ਹੈ। ਇਹ ਅੰਦੋਲਨ ਨਿੱਜੀ ਪਰਿਵਰਤਨ ਤੇ ਵਿਸ਼ਵ ਨਵੀਨੀਕਰਨ ਨੂੰ ਸਮਰਪਿਤ ਹੈ। ਭਾਰਤ ‘ਚ ਇਸ ਦੀ ਸਥਾਪਨਾ ਸਾਲ 1937 ‘ਚ ਹੋਈ ਸੀ। ਇਹ ਅੰਦੋਲਨ 130 ਤੋਂ ਵੱਧ ਦੇਸ਼ਾਂ ‘ਚ ਫੈਲ ਚੁੱਕਾ ਹੈ।