ਵਾਸ਼ਿੰਗਟਨ- ਟੈਕਸਾਸ ਸਿਨੇਗਾਗ ਬੰਦੀ ਮਾਮਲੇ ’ਚ ਮੁੜ ਤੋਂ ਪਾਕਿਸਤਾਨ ਦਾ ਅੱਤਵਾਦ ਨੂੰ ਹਮਾਇਤ ਦੇਣ ਤੇ ਸਪਾਂਸਰ ਕਰਨ ਵਾਲਾ ਚਿਹਰਾ ਸਾਹਮਣੇ ਆ ਗਿਆ ਹੈ। ਪਾਕਿਸਤਾਨ ਅਗਵਾਕਾਰ ਮਲਿਕ ਫੈਜ਼ਲ ਅਕਰਮ (44) ਨੇ ਅਮਰੀਕਾ ’ਚ ਚਾਰ ਲੋਕਾਂ ਨੂੰ ਬੰਦੀ ਬਣਾ ਕੇ ਪਾਕਿਸਤਾਨੀ ਵਿਗਿਆਨੀ ਤੇ ਅੱਤਵਾਦੀ ਆਫੀਆ ਸਿੱਦੀਕੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ। ਆਫੀਆ ਸਿੱਦੀਕੀ ਪਾਕਿਸਤਾਨੀ ਵਿਗਿਆਨੀ ਹੈ ਜੋ ਅਮਰੀਕੀ ਜੇਲ੍ਹ ’ਚ ਸਜ਼ਾ ਕੱਟ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੰਦੀ ਬਣਾਏ ਜਾਣ ਦੀ ਇਸ ਘਟਨਾ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਹਾਲਾਂਕਿ 12 ਘੰਟੇ ਦੀ ਕਵਾਇਦ ਤੋਂ ਬਾਅਦ ਮਲਿਕ ਫੈਜ਼ਲ ਅਕਰਮ ਨੂੰ ਮਾਰ ਦਿੱਤਾ ਗਿਆ। ਆਫੀਆ ਸਿੱਦੀਕੀ ਨੂੰ ਅਮਰੀਕੀ ਸ਼ਹਿਰਾਂ ’ਚ ਹਮਲਾ ਦੀ ਸਾਜ਼ਿਸ਼ ਰਚਣ ਲਈ ਗਿ੍ਰਫ਼ਤਾਰ ਕੀਤਾ ਗਿਆ ਸੀ। ਉਸ ਨੂੰ 2008 ’ਚ ਪੂਰਬੀ ਅਫ਼ਗਾਨਿਸਤਾਨ ਦੇ ਗਜ਼ਨੀ ਸੂਬੇ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਜ਼ਿਆਦਾਤਰ ਅਮਰੀਕੀ ਸਿੱਦੀਕੀ ਦੇ ਮਾਮਲੇ ਤੋਂ ਵਾਕਿਫ ਨਹੀਂ ਹਨ। ਉਸ ਨੂੰ ਹੀ ਛੁਡਵਾਉਣ ਲਈ ਅਮਰੀਕਾ ’ਚ ਲੋਕਾਂ ਨੂੰ ਬੰਦੀ ਬਣਾਇਆ ਗਿਆ ਸੀ।
ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਇਮਰਾਨ ਖ਼ਾਨ ਨੇ ਆਪਣੇ ਚੋਣ ਐਲਾਨ ਪੱਤਰ ’ਚ ਵੀ ਆਫੀਆ ਸਿੱਦੀਕੀ ਦੀ ਰਿਹਾਈ ਦਾ ਮੁੱਦਾ ਉਠਾਇਆ ਸੀ। ਇਸ ਤੋਂ ਇਲਾਵਾ ਵੀ ਉਹ ਕਈ ਮੌਕਿਆਂ ’ਤੇ ਉਸ ਦਾ ਨਾਂ ਲੈਂਦੇ ਰਹੇ ਹਨ। ਸੈਂਟਰ ਫਾਰ ਪਾਲੀਟਿਕਲ ਐਂਡ ਫਾਰੇਨ ਐਫੇਰਸ (ਸੀਪੀਐੱਫਏ) ਦੇ ਪ੍ਰਧਾਨ ਫਾਬੀਅਨ ਬੁਸਾਰਟ ਨੇ ਟਾਈਮਜ਼ ਆਫ ਇਜ਼ਰਾਈਲ ’ਚ ਲਿਖਿਆ ਕਿ ਆਮ ਤੌਰ ’ਤੇ ਕਿਸੇ ਦੇ ਨਿੱਜੀ ਭ੍ਰਿਸ਼ਟ ਆਚਰਣ ਲਈ ਸਰਕਾਰੀ ਸੰਸਥਾ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ ਪਰ ਪਾਕਿਸਤਾਨ ਦੇ ਮਾਮਲੇ ’ਚ ਉਸ ਨੂੰ ਉਸ ਨੂੰ ਉਸ ਦੀਆਂ ਅੱਤਵਾਦੀ ਸਰਗਰਮੀਆਂ ਲਈ ਜ਼ਿੰਮੇਵਾਰ ਠਹਿਰਾਏ ਜਾਣ ਦੀ ਜ਼ਰੂਰਤ ਹੈ।