UP Assembly Elections 2022 – ਉੱਤਰ ਪ੍ਰਦੇਸ਼ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ ਅਤੇ ਇਸ ਵਾਰ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ‘ਚ ਮਹਿਲਾ ਉਮੀਦਵਾਰਾਂ ‘ਤੇ ਸੱਟਾ ਲਗਾਉਂਦੇ ਹੋਏ ਪਹਿਲੀ ਸੂਚੀ ‘ਚ 50 ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਰਹੀ ਹੈ, ਜਿਸ ਵਿੱਚ 125 ਉਮੀਦਵਾਰਾਂ ਦੀ ਸੂਚੀ ਹੈ, ਜਿਨ੍ਹਾਂ ਵਿੱਚੋਂ 50 ਔਰਤਾਂ ਹਨ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਜਿਹੇ ਉਮੀਦਵਾਰ ਹੋਣ ਜੋ ਸੰਘਰਸ਼ ਕਰ ਰਹੇ ਹੋਣ ਅਤੇ ਪੂਰੇ ਸੂਬੇ ਵਿੱਚ ਨਵੀਂ ਰਾਜਨੀਤੀ ਦੀ ਪਹਿਲ ਕਰਨ।
ਕਾਂਗਰਸ ਨੇ ਜਾਰੀ ਕੀਤੀ ਪਹਿਲੀ ਸੂਚੀ 125 ਨਾਮਜ਼ਦਾਂ ’ਚ 50 ਔਰਤਾਂ
