ਵਾਲਮੀਕਿ ਜੈਅੰਤੀ ‘ਤੇ ਸ਼ਰਾਬ ਦੇ ਠੇਕੇ ਖੋਲ੍ਹਣ ਤੇ ਮੀਟ ਵਿਕਰੀ ਦੀ ਮੁਕੰਮਲ ਮਨਾਹੀ

ਬਠਿੰਡਾ : ਭਗਵਾਨ ਵਾਲਮਿਕੀ ਪ੍ਰਗਟ ਉਤਸਵ ਮੌਕੇ ਸ਼ਰਾਰ ਦੇ ਠੇਕੇ ਖੋਲ੍ਹਣ ਅਤੇ ਮੀਟ ਦੀ ਵਿਕਰੀ ਦੀ ਮਨਾਹੀ ਕੀਤੀ ਗਈ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਪਰਮਵੀਰ ਸਿੰਘ ਨੇ ਕਿਹਾ ਕਿ 20 ਅਕਤੂਬਰ 2021 ਦਿਨ (ਬੁੱਧਵਾਰ) ਨੂੰ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸ਼ਰਾਬ ਦੇ ਠੇਕੇ ਖੋਲ੍ਹਣ ਤੇ ਮੀਟ ਦੀ ਵਿਕਰੀ ‘ਤੇ ਪੂਰਨ ਤੌਰ ’ਤੇ ਮਨਾਹੀ ਹੈ। ਉਨ੍ਹਾਂ ਇਹ ਹੁਕਮ ਜਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਹਨ। ਜਾਰੀ ਹੁਕਮ ਅਨੁਸਾਰ ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਇਸ ਪਵਿੱਤਰ ਤਿਓਹਾਰ ਦੇ ਮੌਕੇ ਤੇ ਸ਼ਰਾਬ/ਮੀਟ ਦੀ ਵਰਤੋਂ ਕਰਦੇ ਹਨ, ਜਿਸ ਨਾਲ ਜਿੱਥੇ ਧਾਰਮਿਕ ਵਿਕਅਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਸਦੇ ਨਾਲ ਹੀ ਅਮਨ ਅਤੇ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਵੀ ਪੈਦਾ ਹੋ ਸਕਦਾ ਹੈ। ਇਸ ਲਈ ਪਵਿੱਤਰ ਤਿਓਹਾਰ ਦੇ ਮੌਕੇ ਅਮਨ ਤੇ ਕਾਨੂੰਨ ਵਿਵਸਥਾ ਅਤੇ ਜਨਤਕ ਸ਼ਾਂਤੀ ਬਰਕਰਾਰ ਰੱਖਣ ਲਈ ਸ਼ਰਾਬ ਦੇ ਠੇਕੇ ਖੁੱਲ੍ਹਣ ਅਤੇ ਮੀਟ ਦੀ ਵਿਕਰੀ ‘ਤੇ ਮੁਕੰਮਲ ਮਨਾਹੀ ਹੋਵੇਗੀ।