ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਰਾਹਗੀਰ ਜ਼ਖ਼ਮੀ

ਬਰੈਂਪਟਨ : ਸੋਮਵਾਰ ਰਾਤ ਬਰੈਂਪਟਨ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ 50 ਸਾਲਾ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਪੀਲ ਪੁਲਿਸ ਨੂੰ ਰਾਤੀਂ 7:30 ਵਜੇ ਬੋਵੇਅਰਡ ਡਰਾਈਵ ਤੇ ਮੈਕਲਾਫਲਿਨ ਰੋਡ ਏਰੀਆ ਵਿੱਚ ਸੱਦਿਆ ਗਿਆ।ਇਸ ਦੌਰਾਨ ਰਾਹਗੀਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ।
ਲਾਂਘੇ ਨੂੰ ਜਾਂਚ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਮੇਜਰ ਕੋਲੀਜ਼ਨ ਬਿਊਰੋ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।