ਬਰੈਂਪਟਨ- ਕੈਨੇਡਾ ਪੁਲਿਸ ਵਿਚ ਭਰਤੀ ਪੰਜਾਬੀ ਮੂਲ ਦਾ ਸ਼ਖਸ ਸੰਭਾਵਤ ਤੌਰ ’ਤੇ ਪੰਜਾਬ ਪੁਲਿਸ ਵਾਲੀ ਫ਼ੀÇਲੰਗ ਲੈ ਗਿਆ ਅਤੇ ਆਪਣੀ ਵਰਦੀ ਦਾ ਕਥਿਤ ਤੌਰ ’ਤੇ ਨਾਜਾਇਜ਼ ਫ਼ਾਇਦਾ ਉਠਾਉਂਦਿਆਂ ਧੌਂਸ ਦੇਣੀ ਸ਼ੁਰੂ ਕਰ ਦਿਤੀ। ਪੀਲ ਰੀਜਨਲ ਪੁਲਿਸ ਵੱਲੋਂ ਆਪਣੇ ਹੀ ਕਾਂਸਟੇਬਲ ਗੁਰਪ੍ਰੀਤ ਚੌਹਾਨ ਨੂੰ ਗ੍ਰਿਫ਼ਤਾਰ ਕਰਦਿਆਂ ਕੁੱਟਮਾਰ ਦੇ ਦੋਸ਼ ਆਇਦ ਕੀਤੇ ਗਏ ਹਨ। ਪੀਲ ਪੁਲਿਸ ਦੇ ਅੰਦਰੂਨੀ ਮਾਮਲਿਆਂ ਬਾਰੇ ਬਿਊਰੋ ਨੇ ਦੱਸਿਆ ਕਿ ਗੁਰਪ੍ਰੀਤ ਚੌਹਾਨ ਨੂੰ ਦਸੰਬਰ 2021 ਅਤੇ ਜਨਵਰੀ 2022 ਵਿਚ ਦੋ ਵਾਰ ਗ੍ਰਿਫ਼ਤਾਰ ਕੀਤਾ ਗਿਆ। ਗੁਰਪ੍ਰੀਤ ਚੌਹਾਨ ਪਿਛਲੇ ਤਿੰਨ ਸਾਲ ਤੋਂ ਪੀਲ ਰੀਜਨਲ ਪੁਲਿਸ ਵਿਚ ਸੇਵਾ ਨਿਭਾਅ ਰਿਹਾ ਹੈ ਅਤੇ ਪਹਿਲੀ ਵਾਰ ਉਸ ਦੀ ਗ੍ਰਿਫ਼ਤਾਰੀ 28 ਦਸੰਬਰ ਨੂੰ ਹੋਈ। ਗੁਰਪ੍ਰੀਤ ਚੌਹਾਨ ਵਿਰੁੱਧ ਕੁੱਟਮਾਰ ਦੇ ਤਿੰਨ ਦੋਸ਼ ਆਇਦ ਕੀਤੇ ਗਏ ਸਨ।
Related Posts
ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਬੀ.ਐਸ.ਸੀ. ਖੇਤੀਬਾੜੀ ਕੋਰਸ ਮੁੜ ਸੁਰਜੀਤ: ਕੁਲਤਾਰ ਸਿੰਘ ਸੰਧਵਾਂ
ਚੰਡੀਗੜ੍ਹ,-ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਵਿਖੇ ਬੀ.ਐਸ.ਸੀ. ਖੇਤੀਬਾੜੀ ਕੋਰਸ ਮੁੜ ਸ਼ੁਰੂ ਹੋ ਗਿਆ ਹੈ ਅਤੇ ਹੁਣ ਇੱਥੇ ਹਰ ਸਾਲ 60…
ਪੁਲਾੜ ‘ਚ ਸ਼ੂਟਿੰਗ ਕਰ ਕੇ ਧਰਤੀ ‘ਤੇ ਪਰਤੇ ਰੂਸੀ ਫਿਲਮ ਨਿਰਮਾਤਾ
ਮਾਸਕੋ : ਇਕ ਪੁਲਾੜ ਯਾਤਰੀ ਤੇ ਰੂਸ ਦੇ ਦੋ ਫਿਲਮ ਨਿਰਮਾਤਾਵਾਂ ਨੂੰ ਲੈ ਕੇ ਸੋਏਜ ਪੁਲਾੜ ਕੈਪਸੂਲ ਕੌਮਾਂਤਰੀ ਪੁਲਾੜ ਕੇਂਦਰ ਤੋਂ…
ਦਰਦਨਾਕ ਹਾਦਸਾ : ਦੋ ਮੰਜ਼ਿਲਾ ਮਕਾਨ ’ਚ ਅਚਾਨਕ ਅੱਗ ਲੱਗਣ ਨਾਲ 8 ਬੱਚਿਆਂ ਸਮੇਤ 12 ਲੋਕਾਂ ਦੀ ਮੌਤ
ਫਿਲਾਡੇਲਫਿਆ : ਅਮਰੀਕਾ ਦੇ ਫਿਲਾਡੇਲਫਿਆ ਸ਼ਹਿਰ ’ਚ ਦੋ ਮੰਜ਼ਿਲਾ ਮਕਾਨ ’ਚ ਲੱਗੀ ਭਿਆਨਕ ਅੱਗ ’ਚ ਅੱਠ ਬੱਚਿਆਂ ਸਮੇਤ 12 ਲੋਕਾਂ ਦੀ…