ਵਾਸ਼ਿੰਗਟਨ :ਅਮਰੀਕੀ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀ) ਵੱਲੋਂ ਪ੍ਰਕਾਸ਼ਿਤ ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਗਰਭ-ਅਵਸਥਾ ਦੌਰਾਨ ਕੋਵਿਡ-19 ਵੈਕਸੀਨ ਲਗਵਾਉਣ ਦਾ ਸਮੇਂ ਤੋਂ ਪਹਿਲਾਂ ਜਨਮ ਤੇ ਬੱਚੇ ਦੇ ਕਮਜ਼ੋਰ ਰਹਿਣ ਵਰਗੀਆਂ ਮੁਸ਼ਕਲਾਂ ਨਾਲ ਕੋਈ ਸਬੰਧ ਨਹੀਂ ਹੈ। ਗਰਭ-ਅਵਸਥਾ ਦੌਰਾਨ ਕੋਵਿਡ ਇਨਫੈਕਸ਼ਨ ਹੋਣ ’ਤੇ ਮਾਂ ਤੇ ਬੱਚੇ ਲਈ ਖ਼ਤਰਾ ਵੱਧ ਜਾਂਦਾ ਹੈ, ਇਸ ਦੇ ਬਾਵਜੂਦ ਕਈ ਔਰਤਾਂ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੀਆਂ। ਕੋਵਿਡ ਵੈਕਸੀਨ ਦਾ ਗਰਭ ਅਵਸਥਾ ਦੌਰਾਨ ਪੈਣ ਵਾਲੇ ਅਸਰ ਦਾ ਮੁਲਾਂਕਣ ਕਰਨ ਲਈ ਸੀਡੀਸੀ ਨੇ 15 ਦਸੰਬਰ 2020 ਤੋਂ 22 ਜੁਲਾਈ, 2021 ਵਿਚਾਲੇ ਅਮਰੀਕਾ ਦੀ 46097 ਗਰਭਵਤੀਆਂ ਦਾ ਮੁਲਾਂਕਣ ਕੀਤਾ। ਸੀਡੀਸੀ ਵੱਲੋਂ ਮੰਗਲਵਾਰ ਨੂੁੰ ਪ੍ਰਕਾਸ਼ਿਤ ਇਨਫੈਕਸ਼ਨ ਤੇ ਮੌਤ ਸਬੰਧੀ ਹਫ਼ਤਾਵਾਰੀ ਰਿਪੋਰਟ ’ਚ ਖੋਜਕਰਤਾਵਾਂ ਨੇ ਦੱਸਿਆ ਕਿ ਕੋਵਿਡ ਵੈਕਸੀਨ ਦੀ ਘਟੋ-ਘੱਟ ਇਕ ਖ਼ੁਰਾਕ ਲਗਵਾਉਣ ਵਾਲੀਆਂ 10 ਹਜ਼ਾਰ ਤੋਂ ਵੱਧ ਔਰਤਾਂ ’ਚ ਸਮੇਂ ਤੋਂ ਪਹਿਲਾਂ ਜਣੇਪੇ ਦੀ ਦਰ 4.9 ਫ਼ੀਸਦੀ ਸੀ ਜਦੋਂਕਿ ਵੈਕਸੀਨ ਨਾ ਲਗਵਾਉਣ ਵਾਲੀਆਂ ਲਗਪਗ 36 ਹਜ਼ਾਰ ਔਰਤਾਂ ’ਚ ਇਹ ਦਰ 7 ਫ਼ੀਸਦੀ ਸੀ। ਕੋਵਿਡ ਵੈਕਸੀਨ ਉਨ੍ਹਾਂ ਬੱਚਿਆਂ ਦੇ ਜਣੇਪੇ ਦੇ ਖ਼ਤਰੇ ਨੂੰ ਵੀ ਨਹੀਂ ਵਧਾਉਂਦੀ ਹੈ, ਜਿਨ੍ਹਾਂ ਦਾ ਵਜ਼ਨ ਗਰਭ-ਅਵਸਥਾ ਦੌਰਾਨ ਆਮ ਤੋਂ ਘੱਟ ਹੁੰਦਾ ਹੈ। ਰਿਪੋਰਟ ’ਚ ਯੇਲ ਯੂਨੀਵਰਸਿਟੀ ਦੇ ਹੀਥਰ ਐੱਸ. ਲਿਪਕਾਈਂਡ ਨੇ ਕਿਹਾ ਕਿ ਇਹ ਅੰਕਡ਼ੇ ਇਸ ਗੱਲ ਦੀ ਹਮਾਇਤ ਕਰਦੇ ਹਨ ਕਿ ਗਰਭ-ਅਵਸਥਾ ਦੌਰਾਨ ਕੋਵਿਡ-19 ਵੈਕਸੀਨ ਸੁਰੱਖਿਅਤ ਹੈ।
Related Posts
ਐਕਸ ਹਸਬੈਂਡ ਨੂੰ ਮਾਰਨ ਲਈ ਔਰਤ ਨੇ ਵੈੱਬਸਾਈਟ ਤੋਂ ਬੁੱਕ ਕਰਵਾਇਆ ਹਥਿਆਰ, ਜਾਣੋ ਫਿਰ ਕੀ ਹੋਇਆ…
ਨਵੀਂ ਦਿੱਲੀ : ਇੰਟਰਨੈੱਟ ਦੀ ਵਰਚੁਅਲ ਦੁਨੀਆਂ ਬਹੁਤ ਅਜੀਬ ਹੈ। ਇੱਥੇ ਤੁਹਾਨੂੰ ਅਜਿਹੀਆਂ ਚੀਜ਼ਾਂ ਆਸਾਨੀ ਨਾਲ ਮਿਲ ਸਕਦੀਆਂ ਹਨ ਜਿਨ੍ਹਾਂ ਬਾਰੇ…
ਰੂਸ ‘ਚ ਕੋਰੋਨਾ ਇਨਫੈਕਸ਼ਨ ਨਾਲ ਰਿਕਾਰਡ ਮੌਤਾਂ, ਬਰਤਾਨੀਆ ਦੀ ਨਿੱਜੀ ਲੈਬ ’ਚ ਹਜ਼ਾਰਾਂ ਲੋਕਾਂ ਦੀ ਰਿਪੋਰਟ ਨਿਕਲੀ ਗ਼ਲਤ
ਲੰਡਨ : ਬਰਤਾਨੀਆ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਨਿੱਜੀ ਲੈਬਾਂ ’ਚ ਪ੍ਰੀਖਣ ਕਰਵਾਉਣ ਵਾਲੇ 43 ਹਜਾਰ ਲੋਕਾਂ ਨੂੰ…
ਉਨਟਾਰੀਓ ’ਚ ਜਨਵਰੀ ਦੇ ਪਹਿਲੇ ਹਫ਼ਤੇ ਖੁੱਲ੍ਹ ਸਕਦੇ ਨੇ ਸਕੂਲ
ਟੋਰਾਂਟੋ : ਉਨਟਾਰੀਓ ’ਚ ਕੋਰੋਨਾ ਕੇਸ ਵਧਣ ਕਾਰਨ ਬੰਦ ਕੀਤੇ ਗਏ ਸਕੂਲ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਖੁੱਲ੍ਹਣ ਦੇ ਆਸਾਰ ਬਣ…