ਕੋਰੋਨਾ ਦਾ ਅੰਤ ਕਰੀਬ, ਜਨਵਰੀ ‘ਚ ਆਵੇਗਾ ਪੀਕ

End of Corona in 2022 : ਕੋਰੋਨਾ ਦਾ ਡਰ ਇਕ ਵਾਰ ਫਿਰ ਵਾਪਸ ਆ ਗਿਆ ਹੈ। ਇਸ ਦੇ ਨਾਲ ਹੀ ਪਾਬੰਦੀਆਂ ਵੀ ਵਾਪਸ ਕਰ ਦਿੱਤੀਆਂ ਹਨ। ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ‘ਚ ਮਾਸਕ ਲਾਜ਼ਮੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਸਰੀਰਕ ਦੂਰੀ ਦੀ ਪਾਲਣਾ ਕਰਨ ਸੈਨੇਟਾਈਜ਼ਰ ਨਾਲ ਸਮੇਂ-ਸਮੇਂ ‘ਤੇ ਹੱਥਾਂ ਨੂੰ ਸਾਫ਼ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਆਈਆਈਟੀ ਕਾਨਪੁਰ ਦੇ ਇਕ ਪ੍ਰੋਫੈਸਰ ਨੇ ਵੱਡਾ ਦਾਅਵਾ ਕੀਤਾ ਹੈ। ਪ੍ਰੋਫੈਸਰ ਮਨਿੰਦਰਾ ਅਗਰਵਾਲ ਨੇ ਕਿਹਾ ਕਿ ਦਿੱਲੀ ਤੇ ਮੁੰਬਈ ‘ਚ ਓਮੀਕ੍ਰੋਨ ਵੱਲੋਂ ਸੰਚਾਲਿਤ ਕੋਰੋਨਾ ਦੇ ਮਾਮਲੇ ਜਨਵਰੀ ਦੇ ਅੱਧ ਵਿਚ ਯਾਨੀ ਅੱਜ ਤੋਂ ਲਗਪਗ 10 ਦਿਨਾਂ ‘ਚ ਸਿਖਰ ‘ਤੇ ਪਹੁੰਚ ਜਾਣਗੇ। ਇਹ ਮਹਾਮਾਰੀ ਮਾਰਚ 2022 ਤਕ ਕਮਜ਼ੋਰ ਹੋ ਜਾਵੇਗੀ। ਦੇਸ਼ ਦੇ ਉੱਤਰੀ-ਪੂਰਬੀ ਹਿੱਸਿਆਂ ‘ਚ ਦੂਜੀ ਲਹਿਰ ਦੌਰਾਨ ਵੀ ਅਜਿਹਾ ਹੀ ਹੋਇਆ। ਪੀਕ ਦਾ ਮਤਲਬ ਹੈ ਕਿ ਦੋਵਾਂ ਮਹਾਨਗਰਾਂ ‘ਚ ਰੋਜ਼ਾਨਾ 30 ਤੋਂ 50 ਹਜ਼ਾਰ ਕੇਸ ਹੁੰਦੇ ਹਨ।

ਪ੍ਰੋਫੈਸਰ ਮਨਿੰਦਰ ਅਗਰਵਾਲ ਦਾ ਅਨੁਮਾਨ ਹੈ ਕਿ ਭਾਰਤ ਵਿਚ ਇਸ ਮਹੀਨੇ ਦੇ ਅਖੀਰ ਤਕ ਕੋਰੋਨਾ ਦੇ ਮਾਮਲੇ ਸਿਖਰ ‘ਤੇ ਪਹੁੰਚ ਜਾਣਗੇ। ਇਸ ਦੌਰਾਨ ਦੇਸ਼ ਭਰ ‘ਚ ਰੋਜ਼ਾਨਾ 4 ਤੋਂ 8 ਲੱਖ ਕੇਸ ਆ ਸਕਦੇ ਹਨ। ਸਖ਼ਤ ਤਾਲਾਬੰਦੀ ਕੀਤੀ ਜਾਵੇਗੀ, ਜਿਸ ਨਾਲ ਮਹਾਮਾਰੀ ਕਾਬੂ ਹੇਠ ਆ ਜਾਵੇਗੀ। ਇਸ ਨਾਲ ਸਿਹਤ ਸੰਭਾਲ ਪ੍ਰਣਾਲੀ ‘ਤੇ ਵੀ ਜ਼ਿਆਦਾ ਬੋਝ ਨਹੀਂ ਪਵੇਗਾ ਤੇ ਹੌਲੀ-ਹੌਲੀ ਕੇਸ ਘੱਟ ਜਾਣਗੇ।