ਇਸ ਸੂਬੇ ‘ਚ ਲੱਗ ਸਕਦੈ ਸਾਲ 2022 ਦਾ ਪਹਿਲਾ ਲਾਕਡਾਊਨ

Lockdown News 2022 : ਦੇਸ਼ ਵਿਚ ਕੋਰੋਨਾ ਦੇ ਮਰੀਜ਼ ਇਕ ਵਾਰ ਫਿਰ ਵਧਣ ਲੱਗੇ ਹਨ। ਇਸ ਦੇ ਨਾਲ ਹੀ ਪਾਬੰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਕ ਵਾਰ ਫਿਰ ਲਾਕਡਾਊਨ ਲੱਗ ਸਕਦਾ ਹੈ ਯਾਨੀ ਸਾਲ 2022 ਦੀ ਸ਼ੁਰੂਆਤ ਹੀ ਲਾਕਡਾਊਨ ਨਾਲ ਹੋ ਸਕਦੀ ਹੈ। ਮਹਾਰਾਸ਼ਟਰ ਤੇ ਦਿੱਲੀ, ਦੇਸ਼ ਦੇ ਦੋ ਅਜਿਹੇ ਸੂਬੇ ਹਨ ਜਿੱਥੇ ਕੋਰੋਨਾ ਦੇ ਕੇਸ ਤੇਜ਼ੀ ਨਾਲ ਵਧੇ ਹਨ। ਇਨ੍ਹਾਂ ਤੋਂ ਇਲਾਵਾ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਹਰਿਆਣਾ, ਕੇਰਲ, ਕਰਨਾਟਕ, ਆਂਧਰ ਪ੍ਰਦੇਸ਼, ਤਾਮਿਲਨਾਡੂ ਉਨ੍ਹਾਂ ਸੂਬਿਆਂ ਦੀ ਲਿਸਟ ‘ਚ ਹਨ ਜਿੱਥੇ ਖ਼ਤਰਾ ਤੇਜ਼ੀ ਨਾਲ ਵਧ ਰਿਹਾ ਹੈ। ਇਨ੍ਹਾਂ ਸੂਬਿਆਂ ‘ਚ ਲੋਕਾਂ ਦੇ ਮਨ ਵਿਚ ਇੱਕੋ ਸਵਾਲ ਹੈ ਕਿ ਕੀ ਇਕ ਵਾਰ ਫਿਰ ਲਾਕਡਾਊਨ (Lockdown in 2022) ਲੱਗੇਗਾ? ਕੀ ਉਨ੍ਹਾੰ ਨੂੰ ਮੂੜ ਘਰਾਂ ਅੰਦਰ ਕੈਦ ਰਹਿਣਾ ਪਵੇਗਾ

ਮਹਾਰਾਸ਼ਟਰ ‘ਚ ਲੱਗ ਸਕਦੈ ਲਾਕਡਾਊਨ, ਪੜ੍ਹੋ ਸਿਹਤ ਮੰਤਰੀ ਦਾ ਬਿਆਨ

ਮਹਾਰਾਸ਼ਟਰ : ਮਹਾਰਾਸ਼ਟਰ ‘ਚ ਇਸ ਸਮੇਂ ਦੇਸ਼ ਵਿਚ ਸਭ ਤੋਂ ਵੱਧ ਕੋਰੋਨਾ ਮਾਮਲੇ ਹਨ। ਇੱਥੇ ਰਾਤ ਦਾ ਕਰਫਿਊ ਵੀ ਲਗਾਇਆ ਗਿਆ ਹੈ, ਲਾਕਡਾਊਨ ਦੀ ਸੰਭਾਵਨਾ ਹੈ, ਪਰ ਅਜੇ ਤਕ ਇਸ ਦਾ ਫੈਸਲਾ ਨਹੀਂ ਹੋਇਆ ਹੈ। ਮਹਾਰਾਸ਼ਟਰ ਸਰਕਾਰ ਨਾਲ ਜੁੜੇ ਮੰਤਰੀਆਂ ਨੇ ਕਿਹਾ ਹੈ ਕਿ ਇਸ ਬਾਰੇ ਅੰਤਿਮ ਫੈਸਲਾ ਮੁੱਖ ਮੰਤਰੀ ਊਧਵ ਠਾਕਰੇ ਹੀ ਲੈਣਗੇ। ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਵੀ ਆਪਣੇ ਤਾਜ਼ਾ ਬਿਆਨ ‘ਚ ਇਹੀ ਗੱਲ ਦੁਹਰਾਈ ਹੈ। ਉਨ੍ਹਾਂ ਕਿਹਾ, ਮਹਾਰਾਸ਼ਟਰ 67,31,871 ਕੋਵਿਡ ਕੇਸਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ। ਮੁੰਬਈ ਵਿੱਚ ਲੌਕਡਾਊਨ ਬਾਰੇ ਫੈਸਲਾ ਸੀਐਮ ਊਧਵ ਠਾਕਰੇ ਲੈਣਗੇ।

ਇਸ ਦੇ ਨਾਲ ਹੀ ਮੁੰਬਈ ਤੋਂ ਤਾਜ਼ਾ ਖ਼ਬਰ ਇਹ ਹੈ ਕਿ ਮਾਮਲਿਆਂ ‘ਚ ਵਾਧੇ ਦੇ ਵਿਚਕਾਰ ਮੁੰਬਈ ਨਗਰ ਨਿਗਮ ਦੇ ਕਮਿਸ਼ਨਰ ਇਕਬਾਲ ਸਿੰਘ ਚਾਹਲ ਨੇ ਕਿਹਾ ਕਿ ਸ਼ਹਿਰ ਨੂੰ ਤਾਲਾ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ।

ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦਾ ਕਹਿਣਾ ਹੈ ਕਿ ਦੇਸ਼ ਦੀ ਰਾਜਧਾਨੀ ਹੋਣ ਦੇ ਨਾਤੇ ਦਿੱਲੀ ਨੇ ਪਹਿਲਾਂ ਪਾਬੰਦੀਆਂ ਲਗਾਈਆਂ ਹਨ, ਅਜਿਹਾ ਨਹੀਂ ਲੱਗਦਾ ਕਿ ਫਿਲਹਾਲ ਤਾਲਾਬੰਦੀ ਦੀ ਜ਼ਰੂਰਤ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਹੀ ਗੱਲ ਕਹੀ ਹੈ ਕਿ ਦਿੱਲੀ ‘ਚ ਕੋਰੋਨਾ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਲੋਕਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ।

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ‘ਚ ਕੋਰੋਨਾ ਦੇ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇੰਦੌਰ ਤੇ ਭੋਪਾਲ ਸਭ ਤੋਂ ਪ੍ਰਭਾਵਿਤ ਸ਼ਹਿਰਾਂ ਵਿੱਚੋਂ ਹਨ। ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਹਾਲਾਂਕਿ ਸ਼ਿਵਰਾਜ ਸਰਕਾਰ ‘ਚ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਹੈ ਕਿ ਅਜੇ ਲਾਕਡਾਊਨ ਨਹੀਂ ਲਗਾਇਆ ਜਾਵੇਗਾ ਜਿਨ੍ਹਾਂ ਖੇਤਰਾਂ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਉੱਥੇ ਕੁਝ ਪਾਬੰਦੀਆਂ ਜ਼ਰੂਰ ਵਧਾਈਆਂ ਜਾ ਸਕਦੀਆਂ ਹਨ।