ਨਵੀਂ ਦਿੱਲੀ : ਬੁਢਾਪੇ ਦੇ ਸਮੇਂ ਸਾਨੂੰ ਸਾਰਿਆਂ ਨੂੰ ਨਿਯਮਤ ਆਮਦਨ ਦੀ ਸਖ਼ਤ ਜ਼ਰੂਰਤ ਹੁੰਦੀ ਹੈ, ਤਾਂ ਜੋ ਸਾਡੇ ਜੀਵਨ ਦੇ ਰੋਜ਼ਾਨਾ ਖਰਚਿਆਂ ਦਾ ਸਹੀ ਢੰਗ ਨਾਲ ਪ੍ਰਬੰਧਨ ਹੋ ਸਕੇ। ਤਨਖਾਹਦਾਰ ਵਿਅਕਤੀਆਂ ਨੂੰ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ ਦੀ ਸਹੂਲਤ ਦਾ ਲਾਭ ਮਿਲਦਾ ਹੈ ਤਾਂ ਜੋ ਬੁਢਾਪੇ ਦੌਰਾਨ ਜੀਵਨ ਦੀ ਗੱਡੀ ਸਹੀ ਢੰਗ ਨਾਲ ਚੱਲ ਸਕੇ। ਪਰ ਅਸੰਗਠਿਤ ਖੇਤਰ ਦੇ ਲੋਕਾਂ ਨੂੰ ਅਜਿਹੀ ਕਿਸੇ ਵੀ ਸਹੂਲਤ ਦਾ ਲਾਭ ਨਹੀਂ ਮਿਲ ਸਕਿਆ, ਖਾਸ ਕਰਕੇ ਅਸੰਗਠਿਤ ਖੇਤਰ ਦੇ ਛੋਟੇ ਕਾਰੋਬਾਰੀ ਵਰਗ ਨੂੰ। ਬੁਢਾਪੇ ਦੇ ਸਮੇਂ ਆਮਦਨ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਐਨਪੀਐਸ ਯਾਨੀ ਨੈਸ਼ਨਲ ਪੈਨਸ਼ਨ ਸਕੀਮ (ਐਨਪੀਐਸ ਵਪਾਰੀ) ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਭਾਰਤ ਸਰਕਾਰ ਦੀ ਇਸ ਸਕੀਮ ਨਾਲ ਵਪਾਰੀ ਵਰਗ ਵੀ ਆਪਣੇ ਬੁਢਾਪੇ ਦੇ ਸਮੇਂ ਪੈਨਸ਼ਨ ਦੀ ਸਹੂਲਤ ਦਾ ਲਾਭ ਲੈ ਸਕਦਾ ਹੈ। ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਅਧੀਨ ਇੱਕ ਸਮਾਜਿਕ ਸੁਰੱਖਿਆ ਸੰਗਠਨ, ਲੇਬਰ ਵੈਲਫੇਅਰ ਡਾਇਰੈਕਟੋਰੇਟ ਜਨਰਲ (DGLW) ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਇਹ ਜਾਣਕਾਰੀ ਉਪਲਬਧ ਕਰਵਾਈ ਹੈ।
ਸਮਾਜਿਕ ਸੁਰੱਖਇਆ ਸੰਗਠਨ ਕਿਰਤ ਕਲਿਆਣ ਡਾਇਰੈਕਟੋਰੇਟ (DGLW) ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਵਪਾਰੀਆਂ ਲਈ ਵੀ ਸੋਚਦੀ ਹੈ ਭਾਰਤ ਸਰਕਾਰ, ਰਾਸ਼ਟਰੀ ਪੈਨਸ਼ਨ ਯੋਜਨਾ (NPS Traders) ਤਹਿਤ ਸਵੈ-ਰੋਜ਼ਗਾਰੀਆਂ ਨੂੰ ਵੀ ਪੈਨਸ਼ਨ ਮਿਲੇਗੀ। ਅੱਜ ਹੀ ਐੱਨਪੀਐੱਸ ਟ੍ਰੇਡਰਜ਼ ਆਪਣੇ ਬੁਢਾਪੇ ਨੂੰ ਸੁਰੱਖਿਅਤ ਕਰਨ। ਵਧੇਰੇ ਜਾਣਕਾਰੀ ਲਈ http://maandhan.in ‘ਤੇ ਜਾਓ ਜਾਂ ਹੈਲਪਲਾਈਨ ਨੰਬਰ 14434 ‘ਤੇ ਕਾਲ ਕਰੋ।’
NPS ਵਪਾਰੀਆਂ ਲਈ ਅਰਜ਼ੀ ਦੇਣ ਲਈ ਕੁਝ ਸ਼ਰਤਾਂ ਪੂਰੀਆਂ ਕਰਨਾ ਲਾਜ਼ਮੀ ਹੈ। ਸਭ ਤੋਂ ਪਹਿਲਾਂ ਯੋਜਨਾ ਤਹਿਤ ਅਪਲਾਈ ਕਰਨ ਵਾਲੇ ਵਪਾਰੀ ਦੀ ਉਮਰ 18 ਸਾਲ ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜੇਕਰ ਉਹ ਆਮਦਨ ਕਰ ਦਾਤਾ ਹੈ ਤਾਂ ਉਹ ਇਸ ਯੋਜਨਾ ਵਿਚ ਸ਼ਾਮਲ ਹੋਣ ਦੇ ਯੋਗ ਨਹੀਂ ਹੈ। ਸਿਰਫ਼ ਉਹ ਕਾਰੋਬਾਰੀ ਇਸ ਸਕੀਮ ‘ਚ ਸ਼ਾਮਲ ਹੋ ਸਕਦਾ ਹੈ ਜੋ ਆਮਦਨ ਕਰ ਦਾਤਾ ਨਹੀਂ ਹੈ। ਤੁਹਾਨੂੰ ਸਕੀਮ ਵਿਚ 55 ਰੁਪਏ ਤੋਂ 200 ਰੁਪਏ ਤੱਕ ਦਾ ਮਹੀਨਾਵਾਰ ਯੋਗਦਾਨ ਦੇਣਾ ਹੋਵੇਗਾ।
ਤੁਸੀਂ ਆਪਣੇ ਨਜ਼ਦੀਕੀ ਜਨ ਸੇਵਾ ਕੇਂਦਰ ਜਾ ਕੇ ਇਸ ਸਕੀਮ ‘ਚ ਸ਼ਾਮਲ ਹੋ ਸਕਦੇ ਹੋ। ਇਸਦੇ ਲਈ, ਤੁਹਾਨੂੰ ਆਪਣਾ ਆਧਾਰ ਕਾਰਡ ਅਤੇ ਬੱਚਤ ਖਾਤਾ ਜਾਂ ਜਨ ਧਨ ਖਾਤੇ ਦੀ ਜਾਣਕਾਰੀ ਦਸਤਾਵੇਜ਼ਾਂ ਦੇ ਰੂਪ ‘ਚ ਮੁਹੱਈਆ ਕਰਨੀ ਪਵੇਗੀ। ਜਾਂ ਤੁਸੀਂ www.maandhan.in ‘ਤੇ ਜਾ ਕੇ ਵੀ ਇਸ ਸਕੀਮ ਨਾਲ ਜੁੜ ਸਕਦੇ ਹੋ।