ਢਾਕਾ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਜਨਤਾ ਦੀ ਸੇਵਾ ਬਾਰੇ ਆਪਣੀ ਪ੍ਰਤੀਬੱਧਤਾ ਦੁਹਰਾਈ ਹੈ। ਉਨ੍ਹਾਂ ਕਿਹਾ ਹੈ ਕਿ ਉਹ ਗੋਲ਼ੀ ਤੇ ਬੰਬ ਤੋਂ ਡਰ ਕੇ ਆਪਣੇ ਕੰਮ ਤੋਂ ਪਿੱਛੇ ਨਹੀਂ ਹਟੇਗੀ।
ਪ੍ਰਧਾਨ ਮੰਤਰੀ ਨੇ ਇਕ ਪ੍ਰੋਗਰਾਮ ’ਚ ਕਿਹਾ ਕਿ ਮੈਂ ਜਾਣਦੀ ਹਾਂ, ਅਣਗਿਣਤ ਗੋਲ਼ੀਆਂ ਤੇ ਬੰਬ ਮੇਰੀ ਉਡੀਕ ਕਰ ਰਹੇ ਹਨ। ਮੈਂ ਉਨ੍ਹਾਂ ਦੀ ਕਦੀ ਪਰਵਾਹ ਨਹੀਂ ਕਰਦੀ। ਮੈਂ ਲੋਕਾਂ ਦਾ ਭਵਿੱਖ ਬਦਲਣ ਲਈ ਕੰਮ ਕਰ ਰਹੀ ਹਾਂ ਤੇ ਮੈਂ ਯਕੀਨੀ ਤੌਰ ’ਤੇ ਇਹ ਕਰਾਂਗੀ। ਹਸੀਨਾ ਨੇ ਬੰਗਬੰਧੂ ਕੌਮਾਂਤਰੀ ਕਾਨਫਰੰਸ ਸੈਂਟਰ ’ਚ ਬੰਗਲਾਦੇਸ਼ ਨੂੰ ਸੰਯੁਕਤ ਰਾਸ਼ਟਰ ਵੱਲੋਂ ਗ਼ੈਰ ਰਸਮੀ ਤੌਰ ’ਤੇ ਵਿਕਾਸਸ਼ੀਲ ਦੇਸ਼ ਦੇ ਰੂਪ ’ਚ ਮਾਨਤਾ ਦਿੱਤੇ ਜਾਣ ਬਾਰੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ
ਮੁਕਤੀ ਸੰਗਰਾਮ ਵਿਰੋਧੀਆਂ ਦੇ ਚੋਣ ਲੜਨ ’ਤੇ ਲੱਗੇ ਰੋਕ
ਬੰਗਲਾਦੇਸ਼ ਦੀ ਗਣਤੰਤਰੀ ਪਾਰਟੀ ਨੇ ਉਪ ਰਾਸ਼ਟਰਪਤੀ ਅਬਦੁਲ ਹਾਮਿਦ ਤੋਂ ਮੁਕਤ ਸੰਗਰਾਮ ਵਿਰੋਧੀ ਲੋਕਾਂ ਤੇ ਸਿਆਸੀ ਪਾਰਟੀਆਂ ਨੂੰ ਚੋਣ ਕਮਿਸ਼ਨ ਦਾ ਮੈਂਬਰ ਨਹੀਂ ਬਣਾਏ ਜਾਣ ਦੀ ਅਪੀਲ ਕੀਤੀ ਹੈ। ਪਾਰਟੀ ਨੇ ਅਜਿਹੇ ਲੋਕਾਂ ਦੇ ਅਗਲੀ ਚੋਣ ਲੜਨ ’ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਹੈ।