ਕੈਨੇਡਾ ਕੋਰਟ ਦਾ ਫ਼ੈਸਲਾ : ਮਿਜ਼ਾਈਲ ਹਮਲੇ ’ਚ ਮਾਰੇ ਗਏ ਨਾਗਰਿਕਾਂ ਦੇ ਪਰਿਵਾਰਾਂ ਨੂੰ ਈਰਾਨ ਦੇਵੇ 10.7 ਕਰੋੜ ਡਾਲਰ ਹਰਜਾਨਾ

ਦੁਬਈ (ਏਪੀ) : ਕੈਨੇਡਾ ਦੀ ਇਕ ਅਦਾਲਤ ਨੇ ਕਿਹਾ ਕਿ ਈਰਾਨ ਨੂੰ ਯੂਕ੍ਰੇਨ ਦੇ ਯਾਤਰੀ ਜਹਾਜ਼ ਨੂੰ ਮਿਜ਼ਾਈਲ ਨਾਲ ਤਬਾਹ ਕਰਨ ’ਤੇ ਇਸ ਹਮਲੇ ’ਚ ਮਾਰੇ ਗਏ ਛੇ ਕੈਨੇਡਾ ਦੇ ਛੇ ਨਾਗਰਿਕਾਂ ਦੇ ਪਰਿਵਾਰਾਂ ਨੂੰ 10.7 ਕਰੋੜ ਅਮਰੀਕੀ ਡਾਲਰ (ਲਗਪਗ 798 ਕਰੋੜ ਰੁਪਏ) ਦਾ ਹਰਜਾਨਾ ਭਰਨਾ ਪਵੇਗਾ।

ਜ਼ਿਕਰਯੋਗ ਹੈ ਕਿ 2020 ’ਚ ਯੂਕ੍ਰੇਨ ਦੀ ਕੌਮਾਂਤਰੀ ਉਡਾਣ ਪੀਐੱਸ-752 ਨੂੰ ਈਰਾਨ ਦੀ ਫ਼ੌਜ ਨੇ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਨਾਲ ਨਸ਼ਟ ਕਰ ਦਿੱਤਾ ਸੀ ਜਿਸ ’ਚ ਜਹਾਜ਼ ’ਚ ਸਵਾਰ 176 ਲੋਕ ਮਾਰੇ ਗਏ ਸਨ। ਇਨ੍ਹਾਂ ’ਚੋਂ ਸੌ ਈਰਾਨੀ ਪੀੜਤਾਂ ਕੋਲ ਕੈਨੇਡਾ ਦੀ ਨਾਗਰਿਕਤਾ ਸੀ। ਇਸ ਕਾਰਨ ਹੀ ਪੀੜਤਾਂ ਦੇ ਕੁਝ ਪਰਿਵਾਰਾਂ ਨੇ ਕੈਨੇਡਾ ਦੀ ਸਿਵਲ ਕੋਰਟ ’ਚ ਈਰਾਨ ’ਤੇ ਮੁਕੱਦਮਾ ਕੀਤਾ ਸੀ

ਪਿਛਲੇ ਸਾਲ ਓਂਟਾਰੀਓ ਸੁਪੀਰੀਅਰ ਕੋਰਟ ਨੇ ਆਪਣੇ ਫ਼ੈਸਲੇ ’ਚ ਕਿਹਾ ਸੀ ਕਿ ਈਰਾਨੀ ਫ਼ੌਜ ਦੇ ਯੂਕ੍ਰੇਨ ਦੇ ਯਾਤਰੀ ਜਹਾਜ਼ ਨੂੰ ਮਾਰ ਸੁੱਟਣਾ ਇਕ ਅੱਤਵਾਦੀ ਘਟਨਾ ਸੀ। ਇਸ ਲਈ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਈਰਾਨ ਦੀ ਕਾਨੂੰਨੀ ਛੋਟ ਤੋਂ ਮੁਕਤ ਕੀਤਾ ਜਾਂਦਾ ਹੈ ਤੇ ਇਹ ਲੋਕ ਆਪਣੇ ਨੁਕਸਾਨ ਲਈ ਈਰਾਨ ਤੋਂ ਮੁਆਵਜ਼ਾ ਮੰਗ ਸਕਦੇ ਹਨ। ਆਮ ਤੌਰ ’ਤੇ ਕੈਨੇਡਾ ਦੀਆਂ ਅਦਾਲਤਾਂ ’ਚ ਦੂਸਰੇ ਦੇਸ਼ਾਂ ਮੁਕੱਦਮਾ ਕਰਨ ਦੀ ਛੋਟ ਨਹੀਂ ਹੁੰਦੀ।

ਜਸਟਿਸ ਐਡਵਰਡ ਬੇਲੋਬਾਬਾ ਨੇ ਇਸ ਮੁਕੱਦਮੇ ਦੇ ਆਪਣੇ ਫ਼ੈਸਲੇ ’ਚ ਨਾ ਸਿਰਫ਼ ਪੀੜਤ ਪਰਿਵਾਰਾਂ ਨੂੰ 10.7 ਕਰੋੜ ਅਮਰੀਕੀ ਡਾਲਰ ਦਾ ਹਰਜਾਨਾ ਦੇਣ ਲਈ ਕਿਹਾ ਹੈ ਬਲਕਿ ਹਮਲੇ ’ਚ ਹੁਣ ਤਕ ਦੇ ਵਕਫੇ ’ਤੇ ਵਿਆਜ ਦੇਣ ਦਾ ਵੀ ਫ਼ੈਸਲਾ ਸੁਣਾਇਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਮੰਨਦੀ ਹੈ ਕਿ ਜੋ ਜਾਨਾਂ ਗਈਆਂ ਹਨ ਉਸ ਦੇ ਮੁਕਾਬਲੇ ਇਹ ਹਰਜਾਨਾ ਕੁਝ ਵੀ ਨਹੀਂ ਹੈ। ਹਾਲਾਂਕਿ ਫ਼ੈਸਲੇ ’ਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਸ਼ਿਕਾਇਤਕਰਤਾ ਪੀੜਤ ਪਰਿਵਾਰਾਂ ਨੂੰ ਕਿਸ ਤਰ੍ਹਾਂ ਨਾਲ ਇਹ ਹਰਜਾਨਾ ਮੁਹੱਈਆ ਕਰਵਾਇਆ ਜਾਵੇਗਾ। ਆਖਰਕਾਰ ਇਸ ਮਾਮਲੇ ’ਚ ਈਰਾਨੀ ਫ਼ੌਜ ਦੀ ਜਵਾਬਦੇਹੀ ਕਿਸ ਤਰ੍ਹਾਂ ਨਾਲ ਨਾਲ ਤੈਅ ਕੀਤੀ ਜਾ ਸਕੇਗੀ।