ਚੰਡੀਗੜ੍ਹ : ਕੈਨੇਡਾ ਅਤੇ ਅਮਰੀਕਾ ਸਣੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਪੰਜਾਬੀਆਂ ਵੱਲੋਂ ਭਾਰਤੀ ਨਾਗਰਿਕਤਾ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਚੰਡੀਗੜ੍ਹ ਦੇ ਰੀਜਨਲ ਪਾਸਪੋਰਟ ਦਫ਼ਤਰ ਵਿਚ ਪਿਛਲੇ ਪੰਜ ਸਾਲ ਦੌਰਾਨ ਪੰਜਾਬ-ਹਰਿਆਣਾ ਨਾਲ ਸਬੰਧਤ 522 ਜਣੇ ਆਪਣੇ ਪਾਸਪੋਰਟ ਸਰੰਡਰ ਕਰ ਚੁੱਕੇ ਹਨ।
ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਇਕ ਤੈਅਸ਼ੁਦਾ ਫ਼ੀਸ ਦੇ ਇਵਜ਼ ਵਿਚ ਪ੍ਰਵਾਸੀਆਂ ਨੂੰ ਸਰੰਡਰ ਸਰਟੀਫ਼ਿਕੇਟ ਜਾਰੀ ਕੀਤੇ ਜਾਂਦੇ ਹਨ।
ਭਾਰਤ ਸਰਕਾਰ ਦੇ ਨਿਯਮ ਮੁਤਾਬਕ ਪਹਿਲੀ ਜੂਨ 2010 ਤੋਂ ਬਾਅਦ ਵਿਦੇਸ਼ੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਨੂੰ ਸਰੰਡਰ ਸਰਟੀਫ਼ਿਕੇਟ ਜਾਰੀ ਕਰਨ ਲਈ 5 ਹਜ਼ਾਰ ਰੁਪਏ ਫ਼ੀਸ ਵਸੂਲ ਕੀਤੀ ਜਾਂਦੀ ਹੈ ਜਦਕਿ ਪਹਿਲੀ ਜੂਨ 2010 ਤੋਂ ਪਹਿਲਾਂ ਵਿਦੇਸ਼ੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਤੋਂ ਸਿਰਫ਼ 500 ਰੁਪਏ ਵਸੂਲ ਕੀਤੇ ਜਾਂਦੇ ਹਨ।
ਚੰਡੀਗੜ੍ਹ ਵਿਖੇ ਸਥਿਤ ਰੀਜਨਲ ਪਾਸਪੋਰਟ ਦਫ਼ਤਰ ਵਿਚ ਭਾਰਤੀ ਨਾਗਰਿਕਤਾ ਛੱਡਣ ਬਾਰੇ ਸਭ ਤੋਂ ਵੱਧ ਅਰਜ਼ੀਆਂ 2019 ਵਿਚ ਆਈਆਂ।