ਅਮਰੀਕਾ ਦੇ ਕੋਲੋਰਾਡੋ ਸੂਬੇ ‘ਚ ਹੋਈ ਗੋਲ਼ੀਬਾਰੀ ‘ਚ 5 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ‘ਚ ਗੋਲ਼ੀਬਾਰੀ ਕਰਨ ਵਾਲਾ ਸ਼ੱਕੀ ਵੀ ਸ਼ਾਮਲ ਹੈ। ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਨੇ ਡੇਨਵਰ ਅਤੇ ਲੇਕਵੁੱਡ, ਕੋਲੋਰਾਡੋ ‘ਚ ਘੱਟੋ–ਘੱਟ ਸੱਤ ਵੱਖ–ਵੱਖ ਥਾਵਾਂ ‘ਤੇ ਗੋਲ਼ੀਬਾਰੀ ਕੀਤੀ। ਡੇਨਵਰ ਦੇ ਪੁਲਿਸ ਮੁਖੀ ਪੌਲ ਪਾਜ਼ੇਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਲੋਰਾਡੋ ਦੀ ਰਾਜਧਾਨੀ ਡੇਨਵਰ ਦੇ ਫਸਟ ਐਵੇਨਿਊ ਅਤੇ ਬ੍ਰਾਡਵੇ ‘ਤੇ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 5 ਵਜੇ ਗੋਲ਼ੀਬਾਰੀ ਸ਼ੁਰੂ ਹੋਈ।
ਇਸ ਘਟਨਾ ‘ਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਗੋਲ਼ੀਬਾਰੀ ਦੀ ਪਹਿਲੀ ਘਟਨਾ ਤੋਂ ਤੁਰੰਤ ਬਾਅਦ 12ਵੇਂ ਐਵੇਨਿਊ ਅਤੇ ਵਿਲੀਅਮਜ਼ ਸਟਰੀਟ ‘ਤੇ ਇਕ ਵਿਅਕਤੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਡੇਨਵਰ ਪੁਲਿਸ ਨੇ ਸ਼ੱਕੀ ਵਾਹਨ ਦੇਖਣ ਤੋਂ ਬਾਅਦ ਪਿੱਛਾ ਕੀਤਾ ਸੀ।
ਸ਼ੱਕੀ ਨੇ ਪੁਲਿਸ ਮੁਲਾਜ਼ਮਾਂ ‘ਤੇ ਗੋਲ਼ੀਆਂ ਚਲਾਈਆਂ
ਪੁਲਿਸ ਨਾਲ ਗੋਲੀਬਾਰੀ ਤੋਂ ਬਾਅਦ ਸ਼ੱਕੀ ਡੇਨਵਰ ਦੇ ਪੱਛਮ ਵਿਚ ਲੇਕਵੁੱਡ ਵੱਲ ਭੱਜ ਗਿਆ। ਲੇਕਵੁੱਡ ਪੁਲਿਸ ਦੇ ਜਨਤਕ ਸੂਚਨਾ ਅਧਿਕਾਰੀ ਜੌਹਨ ਰੋਮੇਰੋ ਨੇ ਕਿਹਾ ਕਿ ਲੇਕਵੁੱਡ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਸ਼ੱਕੀ ਦੀ ਕਾਰ ਦੀ ਪਛਾਣ ਕਰ ਲਈ ਹੈ। ਰੋਮੇਰੋ ਨੇ ਕਿਹਾ ਕਿ ਸ਼ੱਕੀ ਨੇ ਪੁਲਿਸ ਵਾਲਿਆਂ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਫਿਰ ਉਹ ਉੱਥੋਂ ਪੈਦਲ ਹੀ ਭੱਜ ਗਿਆ