ਲੁਧਿਆਣਾ ਧਮਾਕਾ ਮਾਮਲੇ ‘ਚ ਬੋਲੇ ਡੀਜੀਪੀ- ਬਰਖ਼ਾਸਤ ਪੁਲਿਸ ਮੁਲਾਜ਼ਮ ਕੋਲੋਂ ਕਿੱਥੋਂ ਆਇਆ ਵਿਸਫੋਟਕ

ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਲੁਧਿਆਣਾ ਬੰਬ ਧਮਾਕੇ ‘ਚ ਪੰਜਾਬ ਪੁਲਿਸ ਦੇ ਬਰਖ਼ਾਸਤ ਪੁਲਿਸ ਮੁਲਾਜ਼ਮ ਦਾ ਹੱਥ ਹੋਣ ਦੇ ਨਾਲ-ਨਾਲ ਉਸ ਦਾ ਲਿੰਕ ਪਾਕਿਸਤਾਨੀ ਏਜੰਸੀ, ਡਰੱਗ ਮਾਫ਼ੀਆ ਤੇ ਖ਼ਾਲਿਸਤਾਨੀਆਂ ਦੇ ਨਾਲ ਹੋਣ ਦਾ ਦਾਅਵਾ ਕੀਤਾ ਹੈ। ਇਹ ਵੀ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਕੇਂਦਰੀ ਏਜੰਸੀਆਂ ਤੇ ਆਪਣੀ ਇੰਟੈਲੀਜੈਂਸ ਏਜੰਸੀਆਂ ਨਾਲ ਮਿਲ ਕੇ 24 ਘੰਟੇ ਦੇ ਅੰਦਰ-ਅੰਦਰ ਇਹ ਮਾਮਲਾ ਸੁਲਝਾ ਲਿਆ ਹੈ। ਬਰਖ਼ਾਸਤ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਦੇ ਕੋਲ ਇਹ ਵਿਸਫੋਟਕ ਸਮੱਗਰੀ ਕਿੱਥੋਂ ਆਈ, ਇਸ ‘ਤੇ ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਤਾਂ ਜੋ ਪਤਾ ਚੱਲ ਸਕੇ ਕਿ ਕਿਤੇ ਉਸ ਨੇ ਪੁਲਿਸ ਦੇ ਮਾਲਖਾਨਿਆਂ ‘ਚ ਪਏ ਵਿਸਫੋਟਕ ਪਦਾਰਥਾਂ ਨੂੰ ਚੋਰੀ ਕਰ ਕੇ ਇਸਤੇਮਾਲ ਤਾਂ ਨਹੀਂ ਕੀਤਾ ਹੈ। ਡੀਜੀਪੀ ਨੇ ਇਸ ਗੱਲ ‘ਤੇ ਵੀ ਡੂੰਘੀ ਚਿੰਤਾ ਪ੍ਰਗਟਾਈ ਕਿ ਪੰਜਾਬ ‘ਚ ਡਰੱਗ ਮਾਫ਼ੀਆ, ਆਰਗੇਨਾਈਜ਼ ਕ੍ਰਾਈਮ ਤੇ ਅੱਤਵਾਦ ਦਾ ਖ਼ਤਰਨਾਕ ਗਠਜੋੜ ਬਣ ਗਿਆ ਹੈ ਤੇ ਲੁਧਿਆਣਾ ਬੰਬ ਧਮਾਕਾ ਉਸੇ ਦੀ ਇਕ ਉਦਾਹਰਨ ਹੈ।

ਚਟੋਪਾਧਿਆਏ ਨੇ ਕਿਹਾ ਕਿ ਨਾਰਕੋਟਿਕਸ ‘ਤੇ ਨਕੇਲ ਕੱਸਣ ਲਈ ਜਦੋਂ ਤੋਂ ਸਪੈਸ਼ਲ ਟਾਸਕ ਫੋਰਸ ਨੇ ਡਰੱਗਜ਼ ਮਾਫ਼ੀਆ ‘ਤੇ ਨਕੇਲ ਕੱਸੀ ਹੈ, ਉਦੋਂ ਤੋਂ ਹੀ ਉਹ ਲੁਧਿਆਣਾ ਬੰਬ ਧਮਾਕੇ ਵਰਗੀਆਂ ਘਟਨਾਵਾਂ ਕਰਵਾ ਕੇ ਮਾਹੌਲ ਖਰਾਬ ਕਰਨ ‘ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ 40 ਹਜ਼ਾਰ ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ‘ਤੇ ਜੇਕਰ ਪੁਲਿਸ ਸ਼ਿਕੰਜਾ ਕੱਸੇਗੀ ਤਾਂ ਯਕੀਨੀ ਤੌਰ ‘ਤੇ ਇਸ ਨਾਲ ਜੁੜੇ ਲੋਕ ਸਾਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕਰਨਗੇ, ਪਰ ਅੱਜ ਪੂਰੀ ਪੰਜਾਬ ਪੁਲਿਸ ਹੀ ਐੱਸਟੀਐੱਫ ਬਣ ਗਈ ਹੈ। ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗੀ