ਨਵੀਂ ਦਿੱਲੀ : ਦੇਸ਼ ਦੇ ਕਈ ਸੂਬਿਆਂ ’ਚ ਬਾਰਿਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਅਗਲੇ ਕੁਝ ਦਿਨਾਂ ’ਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ ਸਮੇਤ ਕੁਝ ਸੂਬਿਆਂ ’ਚ ਹਲਕੀ ਬਾਰਿਸ਼ ਅਤੇ ਜੰਮੂ, ਹਿਮਾਚਲ ਅਤੇ ਹੋਰ ਖੇਤਰਾਂ ’ਚ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ। ਆਈਐੱਮਡੀ ਨੇ ਕਿਹਾ ਕਿ ਇਕ ਤਾਜ਼ਾ ਪੱਛਮੀ ਗਡ਼ਬੜੀ ਅਤੇ ਇਸਤੋਂ ਪੈਦਾ ਚੱਕਰਵਾਤੀ ਸਰਕੂਲੇਸ਼ਨ 26 ਦਸੰਬਰ ਤੋਂ ਉੱਤਰ ਪੱਛਮੀ ਭਾਰਤ ਅਤੇ 27 ਦਸੰਬਰ ਤੋਂ ਮੱਧ ਭਾਰਤ ਨੂੰ ਪ੍ਰਭਾਵਿਤ ਕਰ ਸਕਦਾ ਹੈ
ਆਈਐਮਡੀ ਦੁਆਰਾ ਇੱਕ ਤਾਜ਼ਾ ਅਪਡੇਟ ਦੇ ਅਨੁਸਾਰ, ਇੱਕ ਚੱਕਰਵਾਤੀ ਚੱਕਰ ਸਮੁੰਦਰ ਤਲ ਤੋਂ 3.1 ਕਿਲੋਮੀਟਰ ਉੱਪਰ ਹੈ। ਇਸ ਦੇ ਪ੍ਰਭਾਵ ਹੇਠ ਅਗਲੇ 5 ਦਿਨਾਂ ਦੌਰਾਨ ਪੱਛਮੀ ਬੰਗਾਲ, ਸਿੱਕਮ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ-ਚਾਰ ਦਿਨਾਂ ਤੱਕ ਜੰਮੂ-ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਕਾਰਨ ਅਗਲੇ ਹਫਤੇ ਪੂਰੇ ਉੱਤਰੀ ਭਾਰਤ ਸਮੇਤ ਮੈਦਾਨੀ ਇਲਾਕਿਆਂ ‘ਚ ਠੰਢ ਵਧਣ ਦੀ ਸੰਭਾਵਨਾ ਹੈ ਪਰ ਮੌਸਮ ਵਿਭਾਗ ਨੇ ਫਿਲਹਾਲ ਸੀਤ ਲਹਿਰ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ।