ਨਹੀਂ ਰਹੇ ਗੁਲਾਮੂਦੀਨ ਐੱਮ ਸ਼ੇਖ਼, ਫ੍ਰੋਜ਼ਨ ਫੂਡ ਦੇ ਜਨਕ ਦਾ 85 ਸਾਲ ਦੀ ਉਮਰ ’ਚ ਦੇਹਾਂਤ

ਨਵੀਂ ਦਿੱਲੀ : ਫ੍ਰੋਜ਼ਨ ਫੂਡ ਦੇ ਜਨਕ ਅਤੇ ਅਲ ਕਬੀਰ ਦੇ ਸੰਸਥਾਪਕ ਗੁਲਾਮੂਦੀਨ ਐੱਮ ਸ਼ੇਖ਼ ਦਾ ਦੇਹਾਂਤ ਹੋ ਗਿਆ। ਮੁੰਬਈ ਦੇ ਲੀਲੀਵਤੀ ਹਸਪਤਾਲ ’ਚ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਪਰਿਵਾਰ ਨੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਐੱਮ ਸ਼ੇਖ਼ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। 85 ਸਾਲ ਦੀ ਉਮਰ ’ਚ ਉਹ ਆਪਣੇ ਪਿੱਛੇ ਦੋ ਬੇਟੇ ਅਤੇ ਦੋ ਬੇਟੀਆਂ ਨੂੰ ਛੱਡ ਗਏ ਹਨ। ਫ੍ਰੋਜ਼ਨ ਫੂਡ ਨੂੰ ਦੁਨੀਆ ’ਚ ਫੈਲਾਉਣ ਲਈ ਉਨ੍ਹਾਂ ਨੂੰ ਜਾਣਿਆ ਜਾਂਦਾ ਸੀ

ਗੁਲਾਬ ਭਾਈ ਨਾਮ ਤੋਂ ਪਛਾਣੇ ਜਾਣ ਵਾਲੇ ਅਲ ਕਬੀਰ ਦੇ ਸੰਸਥਾਪਕ ਆਪਣੀ ਵਿਨਮਰਤਾ ਅਤੇ ਇਮਾਨਦਾਰੀ ਲਈ ਵੀ ਜਾਣੇ ਜਾਂਦੇ ਸਨ। ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਪਰਿਵਾਰ ਨਾਲ ਅਫਸੋਸ ਪ੍ਰਗਟਾਇਆ। ਉਨ੍ਹਾਂ ਦੇ ਕਰੀਬੀ ਲੋਕ ਉਨ੍ਹਾਂ ਦੇ ਚੰਗੇ ਸੁਭਾਅ ਅਤੇ ਦੂਸਰਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਲਈ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਇਕ ਪਰਿਵਾਰਕ ਮਿੱਤਰ ਨਫੀਸ ਅਹਿਮਦ ਨੇ ਮੀਡੀਆ ਨੂੰ ਦੱਸਿਆ ਕਿ ਉਹ ਆਪਣੇ ਉਦਯੋਗ ਅਤੇ ਆਪਣੇ ਖੇਤਰ ਦੇ ਨੇਤਾ ਤਾਂ ਸੀ ਹੀ, ਇਸਤੋਂ ਇਲਾਵਾ ਉਹ ਨਿਮਰਤਾ ਅਤੇ ਜ਼ਮੀਨ ਨਾਲ ਜੁੜੇ ਇਨਸਾਨ ਸਨ। ਉਹ ਹਮੇਸ਼ਾ ਦੂਸਰਿਆਂ ਦੀ ਮਦਦ ਕਰਨ ਅਤੇ ਮਾਰਗ-ਦਰਸ਼ਨ ਲਈ ਜਾਣੇ ਜਾਂਦੇ ਸਨ।