ਵਿਦੇਸ਼ੀ ਮੈਦਾਨਾਂ ‘ਤੇ ਵੀ ਬੱਲੇਬਾਜ਼ਾਂ ਲਈ ‘ਕਾਲ’ ਸਾਬਤ ਹੋਇਆ ਜਸਪ੍ਰੀਤ ਬੁਮਰਾਹ, ਅੰਕੜੇ ਬਣੇ ਗਵਾਹ

India vs South Africa Jasprit Bumrah Performance: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ 26 ਦਸੰਬਰ ਤੋਂ ਟੈਸਟ ਸੀਰੀਜ਼ ਖੇਡੀ ਜਾਵੇਗੀ। ਪਹਿਲਾ ਮੈਚ ਸੈਂਚੁਰੀਅਨ ਵਿੱਚ ਖੇਡਿਆ ਜਾਵੇਗਾ। ਟੀਮ ਇੰਡੀਆ ਨੂੰ ਇਸ ਸੀਰੀਜ਼ ‘ਚ ਜਸਪ੍ਰੀਤ ਬੁਮਰਾਹ ਤੋਂ ਜ਼ਿਆਦਾ ਉਮੀਦਾਂ ਹੋਵੇਗੀ। ਬੁਮਰਾਹ ਅਜਿਹਾ ਗੇਂਦਬਾਜ਼ ਹੈ ਜੋ ਭਾਰਤ ਦੇ ਨਾਲ-ਨਾਲ ਵਿਦੇਸ਼ੀ ਧਰਤੀ ‘ਤੇ ਵੀ ਬੱਲੇਬਾਜ਼ਾਂ ਲਈ ਕਾਲ ਸਾਬਤ ਹੋਏ ਹਨ। ਉਹ ਇੰਗਲੈਂਡ, ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਦੇ ਮੈਦਾਨਾਂ ‘ਚ ਕਈ ਵਾਰ ਖਤਰਨਾਕ ਗੇਂਦਬਾਜ਼ੀ ਕਰ ਚੁੱਕੇ ਹਨ। ਇਸ ਲਈ ਇਸ ਵਾਰ ਵੀ ਬੁਮਰਾਹ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ। ਆਓ ਦੇਖੀਏ ਬੁਮਰਾਹ ਦੇ ਵਿਦੇਸ਼ੀ ਮੈਦਾਨਾਂ ਦੇ ਹੁਣ ਤੱਕ ਦੇ ਰਿਕਾਰਡ ‘ਤੇ…

ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਬੁਮਰਾਹ ਨੇ 2018 ਵਿੱਚ ਭਾਰਤ ਦੇ ਨਾਲ ਦੱਖਣੀ ਅਫਰੀਕਾ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ 3 ਟੈਸਟ ਮੈਚਾਂ ‘ਚ 14 ਵਿਕਟਾਂ ਲਈਆਂ। ਭਾਰਤ ਨੇ ਜਨਵਰੀ 2018 ‘ਚ ਕੇਪਟਾਊਨ ‘ਚ ਇਸ ਦੌਰੇ ‘ਤੇ ਪਹਿਲਾ ਟੈਸਟ ਮੈਚ ਖੇਡਿਆ ਸੀ। ਇਸ ਮੈਚ ‘ਚ ਬੁਮਰਾਹ ਨੇ ਇਸ ਦੌਰਾਨ 30.2 ਓਵਰ ਸੁੱਟੇ ਅਤੇ 4 ਵਿਕਟਾਂ ਲਈਆਂ। ਇਸ ਤੋਂ ਬਾਅਦ ਅਗਲੇ ਮੈਚ ‘ਚ ਉਨ੍ਹਾਂ 3 ਵਿਕਟਾਂ ਲਈਆਂ। ਇਸ ਟੈਸਟ ਸੀਰੀਜ਼ ਦੇ ਤੀਜੇ ਤੇ ਆਖਰੀ ਟੈਸਟ ਮੈਚ ‘ਚ 7 ਵਿਕਟਾਂ ਝਟਕਾਈਆਂ। ਇਸ ਦੌਰਾਨ ਉਨ੍ਹਾਂ 39.5 ਓਵਰ ਸੁੱਟੇ ਤੇ 111 ਦੌੜਾਂ ਦਿੱਤੀਆਂ।

2018 ‘ਚ ਭਾਰਤ ਦੇ ਇੰਗਲੈਂਡ ਦੌਰੇ ‘ਤੇ ਬੁਮਰਾਹ ਨੇ ਬੱਲੇਬਾਜ਼ਾਂ ਦੀ ਹਾਲਤ ਖਰਾਬ ਕਰ ਦਿੱਤੀ ਸੀ। ਉਨ੍ਹਾਂ ਇੰਗਲੈਂਡ ਖਿਲਾਫ ਖੇਡੇ ਗਏ ਤਿੰਨ ਮੈਚਾਂ ‘ਚ 14 ਵਿਕਟਾਂ ਲਈਆਂ ਸਨ। ਜੇਕਰ ਬੁਮਰਾਹ ਦੇ ਹਾਲੀਆ ਪ੍ਰਦਰਸ਼ਨ ‘ਤੇ ਨਜ਼ਰ ਮਾਰੀਏ ਤਾਂ ਉਹ ਵੀ ਸ਼ਾਨਦਾਰ ਹੈ। ਟੀਮ ਇੰਡੀਆ ਅਗਸਤ 2021 ‘ਚ ਇੰਗਲੈਂਡ ਦੌਰੇ ‘ਤੇ ਗਈ ਸੀ। ਇੱਥੇ ਚਾਰ ਟੈਸਟ ਮੈਚਾਂ ਦੀ ਲੜੀ ਖੇਡੀ ਗਈ ਸੀ। ਬੁਮਰਾਹ ਨੇ ਇਸ ਸੀਰੀਜ਼ ‘ਚ 18 ਵਿਕਟਾਂ ਲਈਆਂ। ਉਨ੍ਹਾਂ ਦਿ ਓਵਲ ਵਿੱਚ 4, ਲੀਡਜ਼ ਵਿੱਚ 2, ਲਾਰਡਜ਼ ਵਿੱਚ 3 ਅਤੇ ਨਾਟਿੰਘਮ ਵਿੱਚ 9 ਵਿਕਟਾਂ ਲਈਆਂ।

ਬੁਮਰਾਹ ਦੱਖਣੀ ਅਫਰੀਕਾ ਖਿਲਾਫ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ‘ਚ ਟੀਮ ਇੰਡੀਆ ਲਈ ਫਿਰ ਤੋਂ ਚਮਤਕਾਰ ਦਿਖਾ ਸਕਦੇ ਹਨ। ਜੇਕਰ ਬੁਮਰਾਹ ਦੀ ਗੇਂਦ ਦਾ ਜਾਦੂ ਇਸ ਸੀਰੀਜ਼ ‘ਚ ਕੰਮ ਕਰਦਾ ਹੈ ਤਾਂ ਇਹ ਯਕੀਨੀ ਤੌਰ ‘ਤੇ ਭਾਰਤੀ ਕੈਂਪ ਲਈ ਫਾਇਦੇਮੰਦ ਸਾਬਤ ਹੋਵੇਗਾ। ਬੁਮਰਾਹ ਨੇ ਦੱਖਣੀ ਅਫਰੀਕਾ ‘ਚ ਹੁਣ ਤੱਕ 23 ਵਿਕਟਾਂ ਲਈਆਂ ਹਨ। ਇੰਗਲੈਂਡ ਦੀਆਂ 54 ਵਿਕਟਾਂ, ਆਸਟ੍ਰੇਲੀਆ ਦੀਆਂ 46 ਅਤੇ ਨਿਊਜ਼ੀਲੈਂਡ ਦੀਆਂ 12 ਵਿਕਟਾਂ ਝਟਕੀਆਂ ਹਨ