ਜਲੰਧਰ : ਪੰਜਾਬ ਨੇ ਪੈਨਲਟੀ ਸ਼ੂਟਆਊਟ ਰਾਂਹੀ ਉੱਤਰ ਪ੍ਰਦੇਸ਼ ਨੂੰ 2-1 ਦੇ ਫ਼ਰਕ ਨਾਲ ਹਰਾ ਕੇ 11ਵੀਂ ਹਾਕੀ ਇੰਡੀਆ ਸੀਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ (ਮਰਦ) ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ। ਪੰਜਾਬ ਨੇ ਇਹ ਖਿਤਾਬ ਤਿੰਨ ਸਾਲ ਬਾਅਦ ਦੁਬਾਰਾ ਆਪਣੇ ਨਾਂਅ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਨੇ ਇਹ ਖਿਤਾਬ 2018 ਵਿੱਚ ਜਿੱਤਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਪਰਗਟ ਸਿੰਘ (ਓਲੰਪੀਅਨ) ਅਤੇ ਜਨਰਲ ਸਕੱਤਰ ਨਿਤਿਨ ਕੋਹਲੀ ਨੇ ਦੱਸਿਆ ਕਿ ਪੂਣੇ ਵਿਖੇ ਸਮਾਪਤ ਹੋਈ ਉਕਤ ਚੈਂਪੀਅਨਸ਼ਿਪ ਵਿਚ ਓਲੰਪੀਅਨ ਰੁਪਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਹਾਕੀ ਟੀਮ ਨੇ ਫਾਈਨਲ ਵਿਚ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤਕ ਦੋਵੇਂ ਟੀਮਾਂ ਬਿਨਾਂ ਕਿਸੇ ਗੋਲ ਦੇ ਬਰਾਬਰੀ ’ਤੇ ਸਨ। ਪੰਜਾਬ ਦੇ ਗੋਲਕੀਪਰ ਕਮਲਬੀਰ ਸਿੰਘ ਨੇ ਪੈਨਲਟੀ ਸ਼ੂਟ ਆਊਟ ਵਿਚ ਬਿਹਤਰੀਨ ਪ੍ਰਦਰਸ਼ਨ ਕਰ ਕੇ ਪੰਜਾਬ ਨੂੰ ਇਹ ਵੱਕਾਰੀ ਜਿੱਤ ਦੁਆਈ। ਇਸ ਟੀਮ ਦੇ ਕੋਚ ਓਲੰਪੀਅਨ ਬਲਵਿੰਦਰ ਸਿੰਘ ਸ਼ਮੀ, ਨਿਰਮਲ ਸਿੰਘ ਸਹਾਇਕ ਕੋਚ ਅਤੇ ਓਲੰਪੀਅਨ ਸੰਜੀਵ ਕੁਮਾਰ ਮੈਨੇਜਰ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਸ ਜੇਤੂ ਟੀਮ ਦਾ ਪੰਜਾਬ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਪੰਜਾਬ ਟੀਮ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ
Related Posts
ਵਾਈ.ਐੱਸ. ਜੈਨਐਕਸਟ ਸਕੂਲ ਵਿੱਚ ਟ੍ਵਿੰਕਲਟੋਅਸ ਵਿੱਦ ਦਿਵਾਲੀ ਗਲੋਜ਼ ਦਾ ਆਯੋਜਨ
ਬਰਨਾਲਾ, 30 ਅਕਤੂਬਰ ਕਰਨਪ੍ਰੀਤ ਕਰਨ ਵਾਈ.ਐੱਸ. ਜੈਨਐਕਸਟ ਸਕੂਲ, ਜੋ ਭਰੋਸੇਮੰਦ ਪ੍ਰੀਸਕੂਲ; ਦੇ ਨਾਂਅ ਨਾਲ ਮਸ਼ਹੂਰ ਹੈ, ਨੇ ਤਿਉਹਾਰਾਂ ਦੇ ਮੌਕੇ…
ਬਰੈਂਪਟਨ ਦੇ ਪੰਜਾਬੀ ਡਰਾਈਵਰ ਮਨਦੀਪ ਸਮਰਾ ’ਤੇ ਦੋਸ਼ ਆਇਦ
ਬਰੈਂਪਟਨ : ਕੈਲੇਡਨ ’ਚ ਤਿੰਨ ਗੱਡੀਆਂ ਦੀ ਟੱਕਰ ਕਾਰਨ ਵਾਪਰੇ ਹਾਦਸੇ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਬਰੈਂਪਟਨ ਦੇ ਪੰਜਾਬੀ ਡਰਾਈਵਰ ਮਨਦੀਪ ਸਮਰਾ…
ਈਟੀਟੀ ਅਧਿਆਪਕ ਯੂਨੀਅਨ ਦੇ 3 ਸਟੇਟ ਲੀਡਰਾਂ ਬਾਠ, ਬੈਂਸ ਤੇ ਪੱਲਾ ਦੇ ਪਰਿਵਾਰਕ ਮੈਂਬਰ ਸਰਬ-ਸੰਮਤੀ ਨਾਲ ਚੁਣੇ ਸਰਪੰਚ।
ਜੰਥੇਬੰਦੀ ਲਈ ਵੱਡੀ ਮਾਣ ਵਾਲੀ ਗੱਲ: ਜਸਵਿੰਦਰ ਸਿੱਧੂ, ਸੂਬਾ ਪ੍ਰਧਾਨ। ਚੰਡੀਗੜ੍ਹ, 20 ਅਕਤੂਬਰ: ਪੰਜਾਬ ਇੰਡੀਆ ਨਿਊਜ਼ ਪੰਜਾਬ ਰਾਜ…