ਬਰਤਾਨੀਆ ’ਚ ਇਕ ਦਿਨ ’ਚ ਕੋਰੋਨਾ ਦੇ 88,376 ਨਵੇਂ ਮਾਮਲੇ ਆਏ

ਲੰਡਨ  : ਬਿ੍ਟੇਨ ’ਚ ਵੀਰਵਾਰ ਨੂੰ ਕੋਰੋਨਾ ਦੇ 88,376 ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਸੁਰੂ ਹੋਣ ਤੋਂ ਬਾਅਦ ਤੋਂ ਪਹਿਲੀ ਵਾਰ ਇਕ ਦਿਨ ’ਚ ਏਨੀ ਵੱਡੀ ਗਿਣਤੀ ’ਚ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਬਰਤਾਨੀਆ ਦੀ ਸਿਹਤ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਦੇਸ਼ ’ਚ ਓਮੀਕ੍ਰੋਨ ਦੇ 1,691 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਸ ਵੇਰੀਐਂਟ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਵਧ ਕੇ 11,708 ਹੋ ਗਈ ਹੈ।

ਏਜੰਸੀ ਮੁਤਾਬਕ ਵੀਰਵਾਰ ਨੂੰ ਪੂਰੇ ਦੇਸ਼ ’ਚ ਕੋਰੋਨਾ ਦੇ 88,376 ਨਵੇਂ ਮਾਮਲੇ ਸਾਹਮਣੇ ਆਏ। ਉੱਥੇ ਹੀ 28 ਦਿਨਾਂ ਦੇ ਅੰਦਰ ਬਰਤਾਨੀਆਂ ’ਚ ਕੋਰੋਨਾ ਨਾਲ 146 ਲੋਕਾਂ ਦੀ ਮੌਤ ਹੋ ਚੁੱਕੀ ਹੈ

ਬਰਤਾਨੀਆ ’ਚ ਕੋਰੋਨਾ ਦੇ ਮਾਮਲੇ ਅਚਾਨਕ ਵਧਣ ਨਾਲ ਫਰਾਂਸ ਨੇ ਬਿ੍ਰਟਿਸ਼ ਯਾਤਰੀਆਂ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਬਹੁਤ ਜ਼ਰੂਰੀ ਕੰਮ ਨਾਲ ਆਉਣ ਵਾਲੇ ਲੋਕਾਂ ਨੂੰ ਹੀ ਦੇਸ਼ ’ਚ ਦਾਖ਼ਲਾ ਦਿੱਤਾ ਜਾਵੇਗਾ। ਇਸ ਦੌਰਾਨ ਫਰਾਂਸ ’ਚ ਵੀਰਵਾਰ ਨੂੰ 60,866 ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ।

ਮਾਸਕੋ ਤੋਂ ਮਿਲੀ ਖ਼ਬਰ ਮੁਤਾਬਕ ਰੂਸ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 28, 486 ਮਾਮਲੇ ਦਰਜ ਹੋਣ ਤੋਂ ਬਾਅਦ ਹੁਣ ਤਕ ਇਨਫੈਕਟਿਡ ਹੋਣ ਵਾਲਿਆਂ ਦੀ ਗਿਣਤੀ 1,01,31,646 ਹੋ ਗਈ ਹੈ।

ਇਟਲੀ ’ਚ ਵੀ ਕੋੋਰੋਨਾ ਦੀ ਸਥਿਤੀ ਮੁਸ਼ਕਲ ਬਣੀ ਹੋਈ ਹੈ। ਵੀਰਵਾਰ ਨੂੰ ਕੋਰੋਨਾ ਨਾਲ 123 ਲੋਕਾਂ ਦੀ ਮੌਤ ਹੋਈ ਜਦਕਿ ਬੁੱਧਵਾਰ ਨੂੰ 129 ਲੋਕਾਂ ਦੀ ਮੌਤ ਹੋਈ ਸੀ। ਇਸ ਦੌਰਾਨ 2,914 ਨਵੇਂ ਮਾਮਲੇ ਦਰਜ ਕੀਤੇ ਗਏ ਹਨ।