ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਾਂਝੀ ਅਗਵਾਈ ਵਿਚ ਕਾਂਗਰਸ ਪਾਰਟੀ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਪੂਰੀ ਮਜ਼ਬੂਤੀ ਨਾਲ ਲੜੇਗੀ ਅਤੇ ਸੂਬੇ ਅੰਦਰ ਇਕ ਵਾਰ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਦੇ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਨੇ ਕਾਂਗਰਸੀ ਸਰਪੰਚਾਂ, ਪੰਚਾਂ ਤੇ ਹੋਰਨਾਂ ਪਤਵੰਤਿਆਂ ਦੀ ਮੌਜੂਦਗੀ ਵਿਚ ਗੱਲਬਾਤ ਦੌਰਾਨ ਕੀਤਾ। ਜੱਗਾ ਮਜੀਠਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਆਏ ਦਿਨ ਹਰ ਵਰਗ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਅੱਜ ਸੂਬੇ ਦਾ ਹਰ ਵਰਗ ਸੰਤੁਸ਼ਟ ਨਜਰ ਆ ਰਿਹਾ ਹੈ। ਉਨਾਂ੍ਹ ਕਿਹਾ ਕਿ ਕਾਂਗਰਸ ਪਾਰਟੀ ਨੇ ਸੂਬੇ ਨੂੰ ਅਜਿਹਾ ਮੁੱਖ ਮੰਤਰੀ ਦਿੱਤਾ ਹੈ ਜੋ ਰਾਤ ਦੇ 2-2 ਵਜੇ ਤੱਕ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦਾ ਹੈ ਅਤੇ ਉਨਾਂ੍ਹ ਦਾ ਮੌਕੇ ਤੇ ਹੱਲ ਕਰਦਾ ਹੈ, ਜਿਸ ਕਰਕੇ ਲੋਕਾਂ ਦਾ ਕਾਂਗਰਸ ਪਾਰਟੀ ਨਾਲ ਜੁੜਣਾ ਲਗਾਤਾਰ ਜਾਰੀ ਹੈ। ਉਨਾਂ੍ਹ ਕਿਹਾ ਕਿ ਅੱਜ ਹਲਕਾ ਮਜੀਠਾ ਦੇ ਲੋਕ ਵੱਡੀ ਗਿਣਤੀ ਨਾਲ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ
Related Posts
ਦਿੱਲੀ ਲਿਆਂਦਾ ਜਾ ਰਿਹੈ ਬਿਪਿਨ ਰਾਵਤ ਦੀ ਦੇਹ, ਰਾਹ ’ਚ ਕੀਤੀ ਗਈ ਫੁੱਲਾਂ ਦੀ ਵਰਖਾ
ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ ਬੁੱਧਵਾਰ ਨੂੰ ਹੈਲੀਕਾਪਟਰ ਹਾਦਸੇ ‘ਚ ਮੌਤ ਹੋ ਗਈ। ਉਹ…
ਮਾਨਸਾ ਰੈਲੀ ‘ਚ ਸਿੱਧੂ ਮੂਸੇਵਾਲਾ ਦੇ ਬੋਲਦੇ ਹੀ ਸ਼ੁਰੂ ਹੋ ਗਈ ਹੂਟਿੰਗ, ਟਕਸਾਲੀ ਕਾਂਗਰਸੀ ਬੋਲੇ- ਕਿਤੇ ਤੈਨੂੰ ਸੁਖਬੀਰ ਨੇ ਤਾਂ ਨਹੀਂ ਭੇਜਿਆ
ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਰੈਲੀ ਮਾਨਸਾ ‘ਚ ਕੀਤੀ। ਰੈਲੀ…
ਛਠ ਪੂਜਾ ਦੀਆਂ ਤਸਵੀਰਾਂ ਸ਼ੇਅਰ ਕਰ ਕੇ ਟ੍ਰੋਲ ਹੋੋਈ ਇਹ ਅਦਾਕਾਰਾ
ਨਵੀਂ ਦਿੱਲੀ : ਭੋਜਪੁਰੀ ਅਦਾਕਾਰਾ ਤ੍ਰਿਸ਼ਾਕਰ ਮਧੂ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿਚ ਹੈ। ਕੁਝ ਦਿਨ ਪਹਿਲਾਂ ਤ੍ਰਿਸ਼ਕਰ ਮਧੂ ਦਾ ਇਕ…