ਵਾਸ਼ਿੰਗਟਨ : ਦੁਨੀਆ ‘ਚ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਅਮਰੀਕਾ ‘ਚ ਕੁੱਲ 72 ਮਿਲੀਅਨ ਯਾਨੀ 72 ਲੱਖ ਬੱਚਿਆਂ ਦਾ ਕੋਰੋਨਾ ਸਕਾਰਾਤਮਕ ਟੈਸਟ ਕੀਤਾ ਗਿਆ ਹੈ। ਚਿਲਡਰਨ ਹਸਪਤਾਲ ਐਸੋਸੀਏਸ਼ਨ ਆਫ ਅਮਰੀਕਾ ਤੇ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ (ਆਪ) ਦੀ ਤਾਜ਼ਾ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ।
ਜਾਣਕਾਰੀ ਅਨੁਸਾਰ 9 ਦਸੰਬਰ ਤਕ ਅਮਰੀਕਾ ਵਿਚ ਕੁੱਲ 71 ਲੱਖ 96 ਹਜ਼ਾਰ 9 ਸੌ 1 ਬੱਚੇ ਕੋਰੋਨਾ ਸੰਕਰਮਿਤ ਹੋਣ ਦੀ ਸੂਚਨਾ ਮਿਲੀ ਹੈ। ਸੋਮਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਦੇਸ਼ ਭਰ ਵਿਚ ਕੁੱਲ ਕੋਰੋਨਾ ਸੰਕਰਮਿਤ ਮਰੀਜ਼ਾਂ ਵਿਚ 17.2 ਫੀਸਦੀ ਬੱਚੇ ਸ਼ਾਮਲ ਹਨ। ਕੁੱਲ ਆਬਾਦੀ ਦੇ ਹਰ ਇਕ ਲੱਖ ਬੱਚਿਆਂ ਵਿੱਚੋਂ 9 ਹਜ਼ਾਰ 5 ਸੌ 62 ਬੱਚੇ ਕੋਰੋਨਾ ਪੀੜਤ ਹਨ।
ਪਿਛਲੇ ਹਫ਼ਤੇ ਅਮਰੀਕਾ ਵਿਚ ਕੁੱਲ 1 ਲੱਖ 64 ਹਜ਼ਾਰ ਬੱਚਿਆਂ ਦੇ ਕੋਰੋਨਾ ਸੰਕਰਮਿਤ ਮਾਮਲੇ ਸਾਹਮਣੇ ਆਏ ਹਨ। ਦਸੰਬਰ ਦੇ ਪਹਿਲੇ ਹਫਤੇ ਦੇ ਮੁਕਾਬਲੇ 24 ਫੀਸਦੀ ਜ਼ਿਆਦਾ ਬੱਚੇ ਕੋਰੋਨਾ ਸੰਕਰਮਿਤ ਪਾਏ ਗਏ ਹਨ। ਅਮਰੀਕਾ ਵਿਚ ਲਗਾਤਾਰ 18ਵੇਂ ਹਫ਼ਤੇ1 ਲੱਖ ਤੋਂ ਵੱਧ ਬੱਚਿਆਂ ਦੇ ਕੋਰੋਨਾ ਸੰਕਰਮਿਤ ਮਾਮਲੇ ਸਾਹਮਣੇ ਆਏ ਹਨ
ਰਿਪੋਰਟ ਮੁਤਾਬਕ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਹੁਣ ਤਕ ਕੁੱਲ 21 ਲੱਖ ਤੋਂ ਵੱਧ ਬੱਚਿਆਂ ਦੇ ਕੋਰੋਨਾ ਸੰਕਰਮਿਤ ਮਾਮਲੇ ਸਾਹਮਣੇ ਆਏ ਹਨ। ਨਾਲ ਹੀ ਹਸਪਤਾਲ ਵਿਚ ਦਾਖਲ ਕੁੱਲ 4 ਫੀਸਦੀ ਕੋਰੋਨਾ ਸੰਕਰਮਿਤ ਮਰੀਜ਼ਾਂ ਵਿੱਚੋਂ 1.7 ਫੀਸਦੀ ਬੱਚੇ ਸ਼ਾਮਲ ਹਨ। ਇਸ ਦੇ ਨਾਲ ਹੀ ਕੋਰੋਨਾ ਨਾਲ ਮਰਨ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ ਵਿਚ 0.4 ਫੀਸਦੀ ਬੱਚੇ ਸ਼ਾਮਲ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਹੁਣ ਤਕ ਬੱਚਿਆਂ ਨੂੰ ਕੋਰੋਨਾ ਕਾਰਨ ਗੰਭੀਰ ਬਿਮਾਰੀ ਹੋਣਾ ਆਮ ਗੱਲ ਨਹੀਂ ਹੈ। ਰਿਪੋਰਟ ਦੇ ਅਨੁਸਾਰ ਬੱਚਿਆਂ ‘ਤੇ ਕੋਰੋਨਾ ਮਹਾਂਮਾਰੀ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਬਾਰੇ ਜਲਦੀ ਤੋਂ ਜਲਦੀ ਹੋਰ ਜਾਣਕਾਰੀ ਇਕੱਠੀ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਬੱਚਿਆਂ ਦੀ ਸਰੀਰਕ, ਮਾਨਸਿਕ ਤੇ ਭਾਵਨਾਤਮਕ ਸਿਹਤ ‘ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਦੀ ਵੀ ਜ਼ਰੂਰਤ ਹੈ।
ਅਮਰੀਕਾ ਵਿਚ ਕੋਰੋਨਾ ਦੀਆਂ ਤਿੰਨ ਲਹਿਰਾਂ
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿਚ ਹੁਣ ਤਕ ਕੋਰੋਨਾ ਦੀਆਂ ਕੁੱਲ ਤਿੰਨ ਲਹਿਰਾਂ ਦਸਤਕ ਦੇ ਚੁੱਕੀਆਂ ਹਨ। ਕੋਰੋਨਾ ਸੰਕ੍ਰਮਣ ਦਾ ਪਹਿਲਾ ਮਾਮਲਾ 20 ਜਨਵਰੀ 2020 ਨੂੰ ਸਾਹਮਣੇ ਆਇਆ ਸੀ। ਇਸ ਤੋਂ ਬਾਅਦ 13 ਮਾਰਚ ਨੂੰ ਰਾਸ਼ਟਰਪਤੀ ਟਰੰਪ ਨੇ ਦੇਸ਼ ਵਿਚ ਰਾਸ਼ਟਰੀ ਆਫ਼ਤ ਘੋਸ਼ਿਤ ਕਰਦੇ ਹੋਏ ਵੱਖ-ਵੱਖ ਸੂਬਿਆਂ ਵਿਚ ਤਾਲਾਬੰਦੀ ਵੀ ਲਗਾ ਦਿੱਤੀ ਸੀ। ਅਮਰੀਕਾ ‘ਚ ਕੋਰੋਨਾ ਦੀ ਤੀਜੀ ਲਹਿਰ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਅਮਰੀਕਾ ਵਿਚ ਚੋਣਾਂ ਵੀ ਹੋਈਆਂ ਤੇ ਜੋਅ ਬਾਇਡਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣੇ। ਜਿਸ ਤੋਂ ਬਾਅਦ ਦੇਸ਼ ‘ਚ ਕੋਰੋਨਾ ਦੇ ਮਾਮਲੇ ਘੱਟ ਗਏ ਤੇ ਕੁਝ ਦਿਨਾਂ ਬਾਅਦ ਰਾਸ਼ਟਰਪਤੀ ਬਾਇਡਨ ਨੇ ਵੀ ਦੇਸ਼ ‘ਚ ਮਾਸਕ ਨਾ ਲਗਾਉਣ ਦਾ ਐਲਾਨ ਕੀਤਾ ਸੀ ਪਰ ਹੁਣ ਦੁਨੀਆ ਦੇ ਸਾਰੇ ਦੇਸ਼ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੂੰ ਲੈ ਕੇ ਸਖਤ ਕਾਰਵਾਈ ਕਰ ਰਹੇ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਓਮੀਕ੍ਰੋਨ ਨੂੰ ਚਿੰਤਾ ਦਾ ਇਕ ਰੂਪ ਦੱਸਿਆ। ਇਸ ਕਾਰਨ ਸਾਰੇ ਦੇਸ਼ ਓਮੀਕ੍ਰੋਨ ਤੋਂ ਬਚਣ ਲਈ ਨਵੇਂ ਕੋਰੋਨਾ ਦਿਸ਼ਾ-ਨਿਰਦੇਸ਼ਾਂ ਨੂੰ ਵੀ ਲਾਗੂ ਕਰ ਰਹੇ ਹਨ।