ਨਵੀਂ ਦਿੱਲੀ: ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਪਬਲਿਕ ਖੇਤਰ ਦੀਆਂ ਕੰਪਨੀਆਂ ਦਾ ਵਿਨਿਵੇਸ਼ ਇਕ ਨਿਰੰਤਰ ਪ੍ਰਕਿਰਿਆ ਹੈ ਤੇ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਕਾਨਕਾਰ) ਅਜਿਹੀ ਹੀ ਇਕ ਕੰਪਨੀ ਹੈ। ਸੰਸਦ ’ਚ ਪ੍ਰਸ਼ਨਕਾਲ ਦੌਰਾਨ ਪੂਰਕ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਵੈਸ਼ਨਵ ਨੇ ਕਿਹਾ ਕਿ ਕਾਨਕਾਰ ਦੇ ਵਿਨਿਵੇਸ਼ ਦੀ ਪ੍ਰਕਿਰਿਆ 1994-95 ’ਚ ਕਾਂਗਰਸੋ ਦੇ ਸ਼ਾਸਨ ਦੌਰਾਨ ਸ਼ੁਰੂ ਹੋਈ ਸੀ। ਉਨ੍ਹਾਂ ਕਿਹਾ ਕਿ ਕਾਨਕਾਰ ਦਾ ਇਕ ਵਾਰ ਵਿਨਿਵੇਸ਼ ਉਦੋਂ ਵੀ ਕੀਤਾ ਗਿਆ ਸੀ ਜਦੋਂ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਅਰਜੁਨ ਖੜਗੇ ਰੇਲ ਮੰਤਰੀ ਸਨ। 1994-95 ’ਚ 20 ਫ਼ੀਸਦੀ ਹਿੱਸੇਦਾਰੀ ਦਾ ਵਿਨਿਵੇਸ਼ ਕੀਤਾ ਗਿਆ ਸੀ ਤੇ 1995-96 ’ਚ ਕਾਂਗਰਸ ਸ਼ਾਸਨਕਾਲ ਦੌਰਾਨ ਹੀ 3.05 ਫ਼ੀਸਦੀ ਦਾ ਵੀ ਵਿਨਿਵੇਸ਼ ਕੀਤਾ ਗਿਆ। ਕਾਂਗਰਸ ਸ਼ਾਸਨਕਾਲ ਦੌਰਾਨ ਜਿੱਥੇ ਕਾਨਕਾਰ ਦੇ 24.35 ਫ਼ੀਸਦੀ ਹਿੱਸੇਦਾਰੀ ਦਾ ਵਿਨਿਵੇਸ਼ ਕੀਤਾ ਗਿਆ ਸੀ ਉੱਥੇ ਗ਼ੈਰ ਕਾਂਗਰਸੀ ਸਰਕਾਰਾਂ ’ਚ ਇਹ 20.3 ਫ਼ੀਸਦੀ ਸੀ। ਆਪਣੇ ਜਵਾਬ ’ਚ ਵੈਸ਼ਨਵ ਨੇ ਕਿਹਾ ਕਿ ਕਾਨਕਾਰ ਕੋਲ ਅਖਿਲ ਭਾਰਤੀ ਆਧਾਰ ’ਤੇ 61 ਟਰਮੀਨਲਾਂ ਦਾ ਇਕ ਨੈੱਟਵਰਕ ਹੈ ਜੋ ਦੇਸ਼ ਦੇ ਪ੍ਰਮੁੱਖ ਬੰਦਰਗਾਹਾਂ ਨਾਲ ਜੁਡ਼ਿਆ ਹੈ ਇਸ ਸਮੇਂ ਕਾਨਕਾਰ ’ਚ ਭਾਰਤ ਸਰਕਾਰ ਦੀ ਹਿੱਸੇਦਾਰੀ 54.80 ਫ਼ੀਸਦੀ ਹੈ।
Related Posts
Flipkart ‘ਤੇ ਰਜਿਸਟਰਡ ਖਰੀਦਦਾਰਾਂ ਲਈ ICICI ਬੈਂਕ ਦੀ ਵਿਸ਼ੇਸ਼ ਪੇਸ਼ਕਸ਼, OD ਦੀ ਸਹੂਲਤ
ਨਵੀਂ ਦਿੱਲੀ : ਆਈਸੀਆਈਸੀਆਈ ਬੈਂਕ ਨੇ ਫਲਿੱਪਕਾਰਟ ਦੇ ਨਾਲ ਸਾਂਝੇਦਾਰੀ ਵਿੱਚ, ਇਸਦੇ ਨਾਲ ਰਜਿਸਟਰਡ ਦੁਕਾਨਦਾਰਾਂ ਨੂੰ 25 ਲੱਖ ਰੁਪਏ ਤੱਕ…
ਮਹਿੰਗਾਈ ਭੱਤੇ ਦੇ ਕੈਲਕੁਲੇਸ਼ਨ ਦਾ ਤਰੀਕਾ ਬਦਲੇਗਾ, Labor Ministry ਨੇ ਦਿੱਤਾ ਨਵਾਂ ਬੇਸ ਈਅਰ
ਨਵੀਂ ਦਿੱਲੀ : ਮਹਿੰਗਾਈ ਭੱਤੇ ਦੀ ਗਣਨਾ ਲਈ ਫਾਰਮੂਲਾ ਬਦਲਣ ਦਾ ਸੰਕੇਤ ਦਿੱਤਾ ਹੈ। ਅਸਲ ਵਿਚ ਇਸ ਨੇ ਅਧਾਰ ਸਾਲ 2016…
ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਨੂੰ ਤੋਹਫ਼ਾ, ਇਕੱਠਾ ਤਿੰਨ ਪਾਸਿਓਂ ਆਵੇਗਾ ਪੈਸਾ
ਕੇਂਦਰੀ ਮੁਲਾਜ਼ਮਾਂ ਲਈ ਇਕ ਰਾਹਤ ਦੀ ਖਬਰ ਹੈ। ਦੀਵਾਲੀ ’ਤੇ ਮੁਲਾਜ਼ਮਾਂ ਨੂੰ ਇਕੋ ਵੇਲੇ ਤਿੰਨ ਸੌਗਾਤਾਂ ਮਿਲਣ ਦੀ ਉਮੀਦ ਹੈ।…