ਬੱਸ ਦੇ ਸਾਈਜ਼ ਦੀ ਤਿਜੋਰੀ ਕਰੇਗੀ ਗਰਮ ਹੁੰਦੇ ਮੌਸਮ ਦੇ ਪੈਟਰਨ ਦੀ ਰਿਕਾਰਡਿੰਗ

ਵਾਸ਼ਿੰਗਟਨ: ਆਸਟ੍ਰੇਲੀਆ ਦੇ ਇਕ ਦੂਰ-ਦੁਰਾਡੇ ਇਲਾਕੇ ’ਚ ਲਗਪਗ ਸਕੂਲ ਬੱਸ ਦੇ ਸਾਈਜ਼ ਦੀ ਸਟੀਲ ਦੀ ਇਕ ਤਿਜੋਰੀ ਧਰਤੀ ਦੇ ਗਰਮ ਹੁੰਦੇ ਮੌਸਮ ਦੇ ਪੈਟਰਨ ਨੂੰ ਰਿਕਾਰਡ ਕਰੇਗੀ। ਅਸੀਂ ਜੋ ਕਹਿੰਦੇ ਤੇ ਕਰਦੇ ਹਾਂ, ਉਹ ਉਸ ਨੂੰ ਵੀ ਸੁਣੇਗੀ। ਇਸ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਹ ਜਾਣਕਾਰੀਆਂ ਦਾ ਇਕ ਅਜਿਹਾ ਇਕੱਠ ਤਿਆਰ ਕਰੇਗੀ ਜੋ ਮਨੁੱਖਤਾ ਦੇ ਗ਼ਲਤ ਕਦਮਾਂ ਨੁੂੰ ਇਕੱਠਿਆਂ ਜੋੜਨ ’ਚ ਅਹਿਮ ਸਾਬਤ ਹੋ ਸਕਦਾ ਹੈ।

ਪਿ੍ਰਥਵੀ ਦਾ ‘ਬਲੈਕ ਬਾਕਸ’ ਕਹੀ ਜਾ ਰਹੀ ਇਸ ਤਿਜੋਰੀ ਦਾ ਨਿਰਮਾਣ ਆਸਟ੍ਰੇਲੀਆ ਦੇ ਇਕ ਟਾਪੂ ਤਸਮਾਨੀਆ ’ਤੇ ਕੀਤਾ ਜਾਵੇਗਾ। ਇਹ ਹਵਾਈ ਜਹਾਜ਼ ਦੇ ਫਲਾਈਟ ਰਿਕਾਰਡ ਵਾਂਗ ਕੰਮ ਕਰੇਗੀ ਜੋ ਹਾਦਸਾ ਹੋਣ ਤੋਂ ਪਹਿਲਾਂ ਜਹਾਜ਼ ਦੇ ਅੰਦਰੂਨੀ ਲੱਛਣਾਂ ਨੂੰ ਰਿਕਾਰਡ ਕਰਦਾ ਹੈ। ਹਾਲਾਂਕਿ ਇਸ ਦੇ ਨਿਰਮਾਤਾਵਾਂ ਨੇ ਉਮੀਦ ਪ੍ਰਗਟਾਈ ਹੈ ਕਿ ਇਸ ਨੂੁੰ ਖੋਲ੍ਹਣਾ ਨਹੀਂ ਪਵੇਗਾ। ਤਿੰਨ ਇੰਚ ਮੋਟਾਈ ਦੇ ਸਟੀਲ ਨਾਲ ਬਣ ਰਹੀ 33 ਫੁੱਟ ਲੰਬੀ ਇਸ ਤਿਜੋਰੀ ਦੇ ਅਗਲੇ ਸਾਲ ਦੇ ਅੱਧ ਤੋਂ ਪਹਿਲਾਂ ਤਿਆਰ ਹੋਣ ਦੀ ਉਮੀਦ ਨਹੀਂ ਹੈ। ਇਸ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਨ੍ਹਆਂ ਪਹਿਲਾਂ ਤੋਂ ਹੀ ਜਾਣਕਾਰੀਆਂ ਇਕੱਠੀਆਂ ਕਰਨਾ ਸ਼ੁਰੂ ਕਰ ਦਿੱਤਾ ਹੈ। ਅੰਕੜਿਆਂ ਨੂੰ ਇਕ ਵੱਡੇ, ਆਟੋਮੈਟਿਕ ਤੇ ਸੌਰ ਊਰਜਾ ਨਾਲ ਚੱਲਣ ਵਾਲੀ ਹਾਰਡ ਡਰਾਈਵ ’ਚ ਇਕੱਠਾ ਕੀਤਾ ਜਾਵੇਗਾ, ਜਿਸ ’ਚ ਲਗਪਗ 50 ਸਾਲਾਂ ਦੀਆਂ ਸੂਚਨਾਵਾਂ ਇਕੱਠੀਆਂ ਕਰਨ ਦੀ ਸਮਰੱਥਾ ਹੋਵੇਗੀ।