ਬਾਬਾ ਬਕਾਲਾ ਸਾਹਿਬ : ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਕੋਰੋਨਾ ਕਾਰਨ ਪੂਰੇ ਦੇਸ਼ ‘ਚ ਚੱਲ ਰਹੇ ਸਤਿਸੰਗ ਘਰਾਂ ‘ਚ ਹੁੰਦੇ ਆ ਰਹੇ ਸਤਿਸੰਗ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸੀ। ਇਸ ਤੋਂ ਇਲਾਵਾ ਦੂਰੋਂ-ਨੇੜਿਓਂ ਡੇਰੇ ਆਉਣ ਵਾਲੇ ਸ਼ਰਧਾਲੂਆਂ ਤੇ ਐੱਨਆਰਆਈਜ਼ ਦੀ ਆਮਦ ‘ਤੇ ਵੀ ਰੋਕ ਲਗਾ ਦਿੱਤੀ ਗਈ ਸੀ ਜਿਸ ਕਾਰਨ ਕੋਰੋਨਾ ਕਾਲ ਦੌਰਾਨ ਸੰਗਤਾਂ ਡੇਰਾ ਬਿਆਸ ਤੇ ਸਤਿਸੰਗ ਘਰਾਂ ਨਾਲ ਜੁੜ ਨਹੀਂ ਸਕੀਆਂ ਸਨ। ਹੁਣ ਹਾਲਾਤ ਆਮ ਵਰਗੇ ਹੋਣ ‘ਤੇ ਡੇਰਾ ਬਿਆਸ ਦੇ ਪ੍ਰਬੰਧਕਾਂ ਵੱਲੋਂ ਦੇਸ਼ ਭਰ ਦੇ ਸੈਂਟਰਾਂ ਤੇ ਸਬ-ਸੈਂਟਰਾਂ ‘ਚ ਸਤਿਸੰਗ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਡੇਰੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ 500 ਤਕ ਮਰਦਾਂ-ਔਰਤਾਂ ਦੀ ਸਮਰੱਥਾ ਵਾਲੇ ਪੰਡਾਲ ਨੂੰ ਸਤਿਸੰਗ ਦੀ ਇਜਾਜ਼ਤ ਦੇ ਦਿੱਤੀ ਗਈ ਹੈ। WHO ਵੱਲੋਂ ਜਾਰੀ ਗਾਈਡਲਾਈਨਜ਼ ਤੇ ਸੋਸ਼ਲ ਡਿਸਟੈਂਸ ਨੂੰ ਬਰਕਰਾਰ ਰੱਖਣ ਦੀ ਹਦਾਇਤ ਵੀ ਕੀਤੀ ਗਈ ਹੈ। 1 ਅਕਤੂਬਰ ਤੋਂ ਹਰੇਕ ਐਤਵਾਰ ਸਵੇਰੇ ਸਤਿਸੰਗ ਕੀਤਾ ਜਾਵੇਗਾ।
Related Posts
ਮੁੱਖ ਮੰਤਰੀ ਨੇ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੰਡਾਇਆ, ਸਨਮਾਨ ਰਾਸ਼ੀ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ
ਕੋਟਲੀ ਕਲਾਂ (ਮਾਨਸਾ),-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ ਕਸ਼ਮੀਰ ਵਿੱਚ ਦੇਸ਼ ਦੀ ਸੇਵਾ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ…
PM ਮੋਦੀ 5 ਨੂੰ ਆਉਣਗੇ ਪੰਜਾਬ, ਕੇਂਦਰੀ ਮੰਤਰੀ ਸ਼ੇਖਾਵਤ ਨੇ ਕਿਹਾ
ਚੰਡੀਗੜ੍ਹ: PM Modi Punjab Visit : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜ ਜਨਵਰੀ ਨੂੰ ਫਿਰੋਜ਼ਪੁਰ ‘ਚ ਤਜਵੀਜ਼ਸ਼ੁਦਾ ਰੈਲੀ ਨੂੰ ਇਤਿਹਾਸ…
ਮੱਛੀ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 11 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ
ਚੰਡੀਗੜ੍ਹ,-ਪੰਜਾਬ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ 11 ਕਲਰਕਾਂ ਨੂੰ ਨਿਯੁਕਤੀ…