ਨਵੀਂ ਦਿੱਲੀ : ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI), ਆਧਾਰ ਕਾਰਡ ਧਾਰਕਾਂ ਲਈ ਨਵੀਆਂ-ਨਵੀਆਂ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ। ਨਾਲ ਹੀ ਉਨ੍ਹਾਂ ਦੀ ਹਰ ਛੋਟੀ-ਵੱਡੀ ਸਮੱਸਿਆ ਦਾ ਹੱਲ ਵੀ ਕਰਦਾ ਹੈ। ਕੋਰੋਨਾ ਮਹਾਮਾਰੀ ਦੌਰਾਨ UIDAI ਨੇ ਕਾਰਡ ਧਾਰਕਾਂ ਲਈ ਐਲਾਨ ਕੀਤਾ ਸੀ ਕਿ ਉਹ ਹੁਣ ਕਦੀ ਵੀ ਅਤੇ ਕਿਸੇ ਵੀ ਜਗ੍ਹਾ ਤੋਂ ਆਪਣਾ ਆਧਾਰ ਕਰਾਡ ਆਨਲਾਈਨ ਡਾਊਨਲੋਡ ਕਰ ਸਕਦੇ ਹਨ। ਇਸ ਦੇ ਲਈ UIDAI ਨੇ ਇਕ ਆਧਾਰ ਡਾਇਰੈਕਟ ਲਿੰਕ (Aadhaar Direct Link) ਵੀ ਜਾਰੀ ਕੀਤਾ ਸੀ, ਜਿਸ ਜ਼ਰੀਏ 12 ਅੰਕਾਂ ਦੀ ਵਿਸ਼ੇਸ਼ ਆਈਡੀ (Aadhaar Card) ਡਾਊਨਲੋਡ ਕੀਤਾ ਜਾ ਸਕਦਾ ਹੈ। ਆਧਾਰ ਡਾਇਰੈਕਟ ਲਿੰਕ (eaadhaar.uidai.gov.in) ਜ਼ਰੀਏ ਆਧਾਰ ਕਾਰਡ ਡਾਊਨਲੋਡ ਕੀਤਾ ਜਾ ਸਕਦਾ ਹੈ।
1. ਸਭ ਤੋਂ ਪਹਿਲਾਂ UIDAI ਦੀ ਅਧਿਕਾਰਤ ਵੈੱਬਸਾਈਟ (https://uidai.gov.in/) ‘ਤੇ ਜਾਓ।
2. ਇਸ ਤੋਂ ਬਾਅਦ ‘Get Aadhaar’ ਦੇ ਅੰਦਰ ਜਾ ਕੇ ਡਾਊਨਲੋਡ ਆਧਾਰ ਬਦਲ ‘ਤੇ ਕਲਿੱਕ ਕਰੋ।
3. ਇਸ ਤੋਂ ਬਾਅਦ ਆਪਣਾ ਆਧਾਰ ਨੰਬਰ ਤੇ ਪੇਜ ‘ਤੇ ਦਿਖਾਇਆ ਗਿਆ ਸੁਰੱਖਿਆ ਕੋਡ ਭਰੋ।
4. ‘Send OTP’ ‘ਤੇ ਕਲਿੱਕ ਕਰੋ, ਹੁਣ ਤੁਹਾਡੇ ਰਜਿਸਟਰ ਮੋਬਾਈਲ ਨੰਬਰ ‘ਤੇ ਇਕ ਓਟੀਪੀ ਜਾਵੇਗੀ
5. ਓਟੀਪੀ ਦਰਜ ਕਰੋ ਤੇ ‘Verify and Downloand’ ‘ਤੇ ਕਲਿੱਕ ਕਰੋ।
6. ਤੁਹਾਡੀ ਡਿਟੇਲ ਵੈਰੀਫਾਈ ਹੋਣ ਤੋਂ ਬਾਅਦ ਤੁਹਾਨੂੰ ਆਪਣੇ ਡਾਊਨਲੋਡ ਫੋਲਡਰ ‘ਚ ਆਧਾਰ ਕਾਰਡ ਦਾ ਪੀਡੀਐੱਫ ਮਿਲ ਜਾਵੇਗਾ।
7. ਪੀਡੀਐੱਫ ਲਈ ਪਾਸਵਰਡ ਚਾਹੀਦਾ ਹੋਵੇਗਾ, ਇਸ ਨੂੰ ਖੋਲ੍ਹਣ ਲਈ, ਡਾਊਨਲੋਡ ਕੀਤੀ ਗਈ ਫਾਈਲ ‘ਤੇ ਕਲਿੱਕ ਕਰੋ ਤੇ ਪਾਸਵਰਡ ਦਰਜ ਕਰੋ, ਇਹ 8 ਅਕਸ਼ਰਾਂ ਦਾ ਹੋਵੇਗਾ।
8. ਅਨਲੌਕ ਹੋਣ ਤੋਂ ਬਾਅਦ, ਤੁਸੀਂ ਜਾਂ ਤਾਂ ਈ-ਆਧਾਰ ਕਾਰਡ ਨੂੰ ਡਾਊਨਲੋਡ ਫੋਲਡਰ ‘ਚ ਰੱਖ ਸਕਦੇ ਹੋ ਜਾਂ ਭਵਿੱਖ ‘ਚ ਉਪਯੋਗ ਲਈ ਇਸ ਨੂੰ ਆਪਣੇ ਈ-ਮੇਲ ‘ਚ ਸੇਵ ਕਰ ਸਕਦੇ ਹੋ।
ਜੇਕਰ ਤੁਹਾਨੂੰ ਆਧਾਰ ਡਾਊਨਲੋਡ ਕਰਨ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) ਦੇ ਕਸਟਮਰ ਕੇਅਰ ਨੰਬਰ 1947 ‘ਤੇ ਕਾਲ ਕਰ ਸਕਦੇ ਹਨ।
UIDAI ਕਰ ਰਿਹਾ ਕੌਮਾਂਤਰੀ ਪੱਧਰ ਦੀ ਤਿਆਰੀ
ਤੁਹਾਨੂੰ ਦੱਸ ਦੇਈਏ ਕਿ ਯੂਆਈਡੀਏਆਈ (UIDAI) ਵੱਖ-ਵੱਖ ਦੇਸ਼ਾਂ ‘ਚ ਡਿਜੀਟਲ ਪਛਾਣ ਉਪਲਬਧ ਕਰਵਾਉਣ ਲਈ ਸੰਯੁਕਤ ਰਾਸ਼ਟਰ ਤੇ ਵਰਲਡ ਬੈਂਕ ਤੇ ਨਾਲ ਹੀ ਹੋਰ ਆਲਮੀ ਅਰਥਵਿਵਸਥਾਵਾਂ ਵਰਗੇ ਸੰਗਠਨਾਂ ਨਾਲ ਸਹਿਯੋਗ ਕਰਨ ਲਈ ਤਿਆਰੀ ਕਰ ਰਿਹਾ ਹੈ।