ਖੰਨਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਪਾਇਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਉੱਤੇ ਨਸ਼ਿਆਂ ਦੇ ਮੁੱਦੇ ਉੱਤੇ ਜ਼ੋਰਦਾਰ ਹਮਲਾ ਕੀਤਾ ਗਿਆ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿਹਨਾਂ ਚਿਰ ਅਕਾਲੀ ਦਲ ਦੀ ਕਮਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਕੋਲ ਰਹੇਗ ਉਹਨਾਂ ਚਿਰ ਅਕਾਲੀ ਦਲ ਉਠ ਨਹੀ ਸਕਦਾ ਕਿਉਕਿ ਇਹਨਾਂ ਦੋਵੇ ਆਗੂਆਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਤੇ ਇਹਨਾਂ ਦੇ ਰਾਜ ਵਿਚ ਨਸ਼ੇ ਨੇ ਆਪਣੇ ਪੈਰ ਪਸਾਰੇ ਤੇ ਸਾਡੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਉਹਨਾਂ ਕਿਹਾ ਕਿ ਬਾਦਲਾ ਦਾ ਕੋਈ ਧਰਮ ਨਹੀ ਇਹ ਤਾਂ ਸਿਰਫ ਪੰਜਾਬ ਨੂੰ ਲੁੱਟਣ ਲਈ ਸੱਤਾ ਦੇ ਸੁਪਨੇ ਲੈ ਰਹੇ ਹਨ। ਦੱਸਣਯੋਗ ਹੈ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਜੱਦੀ ਹਲਕੇ ਪਾਇਲ ਦੀ ਦਾਣਾ ਮੰਡੀ ਵਿੱਚ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਰਹਿਨੁਮਾਈ ਹੇਠ ਲੋਕ ਮਿਲਣੀ ਤਹਿਤ ਵਿਸ਼ਾਲ ਰੈਲੀ ਕਰਵਾਈ ਗਈ ਜਿਸ ਵਿੱਚ ਜੈਕਾਰਿਆਂ ਦੀ ਗੂੰਜ ਦੌਰਾਨ ਹਜਾਰਾਂ ਲੋਕ ਪੁੱਜੇ। ਰੈਲੀ ਵਿੱਚ ਇਕੱਠ ਇਹਨਾਂ ਜਿਆਦਾ ਸੀ ਕਿ ਕੁਰਸੀਆਂ ਭਰਨ ਤੋਂ ਬਾਅਦ ਹਜਾਰਾਂ ਲੋਕਾਂ ਨੇ ਥੱਲੇ ਬੈਠ ਕੇ ਰੈਲੀ ਦਾ ਆਨੰਦ ਮਾਣਿਆਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਬੰਨਦੇ ਹੋਏ ਚੰਨੀ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਤੇ ਅਕਾਲੀ ਦਲ ਪੁਰਾਣੀ ਸਾਂਝ ਜੋ ਕਿ ਹੁਣ ਜੱਗ ਜ਼ਾਹਿਰ ਹੋਈ ਹੈ ਤੇ ਕੈਪਟਨ ਪਿਛਲੇ ਸਾਢੇ ਚਾਰ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੇ ਤੇ ਕਾਂਗਰਸ ਦੇ ਰਾਜ ਵਿੱਚ ਬਾਦਲਾ ਦੀ ਚੱਲਦੀ ਰਹੀ ਜਿਸ ਤ ਹਰ ਪੰਜਾਬੀ ਭਲੀ ਭਾਂਤ ਜਾਣੂ ਹੋ ਚੁੱਕਾ ਹੈ। ਆਮ ਆਦਮੀ ਪਾਰਟੀ ਪਾਰਟੀ ਤੇ ਵਰਦਿਆ ਸ੍ਰੀ ਚੰਨੀ ਨੇ ਕਿਹਾ ਕਿ ਮੈ ਅਸਲੀ ਆਮ ਆਦਮੀ ਹਾਂ ਤੇ ਗਰੀਬਾਂ ਦਾ ਸੇਵਾਦਾਰ ਹਾਂ ਜਦ ਕਿ ਦਿੱਲੀ ਦੇ ਮੁੱਖ ਮੰਤਰੀ ਨਕਲੀ ਆਮ ਆਦਮੀ ਹਨ ਤੇ ਪੰਜਾਬ ਤੇ ਕਬਜੇ ਕਰਨਾ ਚਾਹੁੰਦੇ ਹਨ ਪਰੰਤੂ ਪੰਜਾਬ ਦੇ ਬਹਾਦਰ ਲੋਕ ਬਾਹਰੀ ਲੋਕਾਂ ਨੂੰ 2022 ਵਿਚ ਬਾਹਰਲਾ ਰਸਤਾ ਦਿਖਾ ਦੇਣਗੇ। ਉਹਨਾਂ ਕਿਹਾ ਕਿ ਪੰਜਾਬ ਕੋਈ ਸਾਮਲਾਤ ਨੀ ਕਿ ਇਥੇ ਆ ਕੇ ਕੋਈ ਕਬਜਾ ਕਰ ਲਵੇ । ਉਹਨਾਂ ਕਿਹਾ ਕਿ ਭਾਜਪਾ ਗਰੀਬ ਤੇ ਪੰਜਾਬ ਵਿਰੋਧੀ ਹੈ ਤੇ ਇਸਨੇ ਆਰ ਐਸ ਐਸ ਦੇ ਇਸ਼ਾਰੇ ਤੇ ਪੰਜਾਬ ਤੇ ਕਿਸਾਨੀ ਦਾ ਜੋ ਨੁਕਸਾਨ ਕੀਤਾ ਉਸਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਿਸ ਲੈ ਕੇ ਕੋਈ ਪਰਉਪਕਾਰ ਨਹੀ ਕੀਤਾ ਕਿਉਂਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 700 ਕਿਸਾਨਾਂ ਨੂੰ ਆਪਣੀ ਸਹਾਦਤ ਦੇਣੀ ਪਈ। ਰੈਲੀ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਮੁੱਖ ਮੰਤਰੀ ਸ੍ਰੀ ਚੰਨੀ ਨੂੰ ਜੀ ਆਇਆਂ ਕਿਹਾ ਤੇ ਚੰਨੀ ਨੂੰ ਗਰੀਬਾਂ ਦਾ ਮਸੀਹਾ ਕਰਾਰ ਦਿੱਤਾ। ਉਹਨਾਂ ਕਿਹਾ ਸ੍ਰੀ ਚੰਨੀ ਨੇ ਗਰੀਬਾ ਦੀ ਬਾਂਹ ਫੜੀ ਹੈ ਤੇ ਉਹ ਡਾ ਭੀਮ ਰਾਓ ਅੰਬੇਡਕਰ ਦੀ ਸੋਚ ਤੇ ਪਹਿਰਾ ਦੇ ਰਹੇ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਪਾਇਲ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਹਲਕਾ ਪਾਇਲ ਅੰਦਰ ਮੇਰੇ ਦਾਦਾ ਮਰਹੂਮ ਮੁੱਖ ਮੰਤਰੀ ਬੇਅੰਤ ਦਾ ਪਸੀਨਾ ਡੁੱਲਿਆ ਜਿਸ ਕਰਕੇ ਹਲਕੇ ਦੇ ਲੋਕਾਂ ਨੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ। ਡਾ ਅਮਰ ਸਿੰਘ ਮੈਂਬਰ ਲੋਕ ਸਭਾ ਨੇ ਕਿਹਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਰਕੇ ਹਲਕਾ ਪਾਇਲ ਕਾਂਗਰਸ ਦਾ ਗੜ ਹੈ। ਰੈਲੀ ਨੂੰ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਰੁਪਿੰਦਰ ਸਿੰਘ ਰਾਜਾ ਗਿੱਲ, ਵਿਧਾਇਕ ਅਮਰੀਕ ਸਿੰਘ ਢਿਲੋਂ, ਵਿਧਾਇਕ ਰਕੇਸ਼ ਪਾਂਡੇ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਸਰਮਾ, ਡਿਪਟੀ ਸਕੱਤਰ ਮਨਕੰਵਲ ਸਿੰਘ ਚਾਹਲ , ਐਸ ਡੀ ਐਮ ਦੀਪਜੋਤ ਕੌਰ, ਬੰਤ ਸਿੰਘ ਦਬੁਰਜੀ, ਮਲਕੀਤ ਸਿੰਘ ਗੋਗਾ, ਸੁਦਰਸ਼ਨ ਕੁਮਾਰ ਪੱਪੂ ਪ੍ਰਧਾਨ, ਕਰਮ ਸਿੰਘ ਪੱਲ੍ਹਾ , ਲੱਖਾ ਰੌਣੀ, ਗੁਰਦੀਪ ਸਿੰਘ ਜੁਲਮਗੜ, ਗੁਰਦੀਪ ਸਿੰਘ ਰਸੂਲੜਾ, ਗੁਰਵਿੰਦਰ ਸਿੰਘ ਟੀਨੂੰ ਘਲੋਟੀ, ਜੱਸੀ ਰੋੜੀਆ, ਗਗਨਦੀਪ ਸਿੰਘ ਲੰਢਾ, ਕਮਲਜੀਤ ਸਿੰਘ ਸਿਆੜ, ਰਾਜਵਿੰਦਰ ਸਿੰਘ ਬੇਗੋਵਾਲ, ਦੀਪੀ ਮਾਂਗਟ, ਕੁਲਵੀਰ ਸਿੰਘ ਸੋਹੀਆਂ, ਕੌਸਲਰ ਹਰਪ੍ਰੀਤ ਸਿੰਘ, ਇੰਜ ਗੁਰਕ੍ਰਿਪਾਲ ਸਿੰਘ, ਜੋਗਾ ਬਲਾਲਾ, ਅਜਮੇਰ ਪੂਰਬਾ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ, ਗੁਰਜੀਤ ਸਿੰਘ ਚੀਮਾ, ਜੱਸੀ ਕਿਸ਼ਨਗੜ੍ਹ, ਛਿੰਦਾ ਘੁਡਾਣੀ, ਰਮਲਜੀਤ ਸਿੰਘ ਗਰਚਾ, ਮਨਦੀਪ ਸਿੰਘ ਮਾਂਗਟ, ਕੁਲਦੀਪ ਸਿੰਘ ਬਰਮਾਲੀਪੁਰ, ਰਾਮਪਰਕਾਸ ਸਿੰਘ ਪੱਪੂ ਅੜੈਚਾ, ਬਿੱਟੂ ਘੁਡਾਣੀ, ਰਾਜਿੰਦਰ ਸਿੰਘ ਗਹੀਰ, ਦਿਲਬਾਗ ਸਿੰਘ ਕੱਦੋ ਸਮੇਤ ਵੱਡੀ ਗਿਣਤੀ ਵਿੱਚ ਆਗੂ ਸਟੇਜ ਤੇ ਹਾਜਰ ਸਨ।
Related Posts
ਨੌਜਵਾਨ ਪੀੜ੍ਹੀ ਨੂੰ ਪੰਜਾਬੀ ਬੋਲੀ ਤੇ ਸਭਿਆਚਾਰ ਨਾਲ ਜੋੜਨ ਦੀ ਲੋੜ’ ਤੇ ਵਿਚਾਰ ਚਰਚਾ
ਕੈਲਗਰੀ-ਕੈਲਗਰੀ ਲੇਖਕ ਸਭਾ ਦੀ ਇਕੱਤਰਤਾ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਕੀਤੀ ਗਈ। ਮੀਟਿੰਗ ਵਿੱਚ ਜਸਵਿੰਦਰ ਸਿੰਘ ਰੁਪਾਲ ਦੀਆਂ ਦੋ ਕਿਤਾਬਾਂ,‘ਰਸੀਲਾ ਕਾਵਿ’…
ਕੈਟਰੀਨਾ ਕੈਫ-ਵਿੱਕੀ ਕੌਸ਼ਲ ਦੇ ਵਿਆਹ ਲਈ ਆਰਡਰ ਹੋਈ 20 ਕਿਲੋ ਮਹਿੰਦੀ
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਜਲਦ ਹੀ ਇਕ-ਦੂਸਰੇ ਦੇ ਜੀਵਨ-ਸਾਥੀ ਬਣਨ ਵਾਲੇ ਹਨ। ਇਨ੍ਹਾਂ ਦੋਵਾਂ…
ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ ਨੇ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਗਾਏ ਰਜਿੰਦਰ ਵਰਮਾ
ਮਾਨਸਾ 31 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆਂ ਰਜਿੰਦਰ ਵਰਮਾ ਪ੍ਰਧਾਨ ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ ਤੇ ਮਾਸਟਰ ਕੁਲਵੰਤ ਸਿੰਘ ਸੰਦੀਪ…