ਵੱਖ ਵੱਖ ਹਾਦਸਿਆਂ ਵਿੱਚ ਦੋ ਜ਼ਖ਼ਮੀ

ਟੋਰਾਂਟੋ, 8 ਦਸੰਬਰ : ਕੈਨਸਿੰਗਟਨ ਮਾਰਕਿਟ ਨੇੜੇ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਇਸ ਸਮੇਂ ਉਹ ਹਸਪਤਾਲ ਵਿੱਚ ਜੇ਼ਰੇ ਇਲਾਜ ਹੈ।
ਟੋਰਾਂਟੋ ਪੁਲਿਸ ਨੂੰ ਕਾਰ ਵੱਲੋਂ ਕਿਸੇ ਵਿਅਕਤੀ ਨੂੰ ਟੱਕਰ ਮਾਰੇ ਜਾਣ ਦੀ ਰਿਪੋਰਟ ਮਿਲਣ ਉਪਰੰਤ ਪੁਲਿਸ ਬਾਥਰਸਟ ਸਟਰੀਟ ਤੇ ਅਲਸਟਰ ਸਟਰੀਟਸ ਉੱਤੇ ਪਹੁੰਚੀ। ਜ਼ਖ਼ਮੀ ਹਾਲਤ ਵਿੱਚ ਇੱਕ ਵਿਅਕਤੀ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ। ਜਾਂਚਕਾਰਾਂ ਨੇ ਦੱਸਿਆ ਕਿ ਡਰਾਈਵਰ ਮੌਕੇ ਉੱਤੇ ਹੀ ਮੌਜੂਦ ਰਿਹਾ। ਜਾਂਚ ਲਈ ਇਸ ਇਲਾਕੇ ਨੂੰ ਬੰਦ ਕਰ ਦਿੱਤੇ ਜਾਣ ਕਾਰਨ ਆਵਾਜਾਈ ਵਿੱਚ ਵਿਘਣ ਪੈ ਸਕਦਾ ਹੈ।
ਇੱਕ ਵੱਖਰੀ ਘਟਨਾ ਵਿੱਚ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਮਹਿਲਾ ਜ਼ਖ਼ਮੀ ਹੋ ਗਈ, ਉਸ ਨੂੰ ਜ਼ਖ਼ਮੀ ਪਰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਇਹ ਦੂਸਰੀ ਘਟਨਾ ਲੈਂਸਡਾਊਨ ਐਵਨਿਊ ਤੇ ਡੰਡਸ ਵੈਸਟ ਏਰੀਆ ਵਿੱਚ ਸ਼ਾਮੀਂ 6:30 ਵਜੇ ਵਾਪਰੀ। ਮਹਿਲਾ ਨੂੰ ਨੇੜਲੇ ਟਰੌਮਾ ਸੈਂਟਰ ਲਿਜਾਇਆ ਗਿਆ ਤੇ ਅਧਿਕਾਰੀਆਂ ਅਨੁਸਾਰ ਉਸ ਦੇ ਬਚਣ ਦੀ ਉਮੀਦ ਹੈ।