ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕੰਮ ਦੇ ਦਿਨਾਂ ਬਾਰੇ ਵੱਡਾ ਬਦਲਾਅ ਕੀਤਾ ਹੈ। ਇੱਥੇ ਹਫ਼ਤੇ ’ਚ ਸਾਢੇ ਚਾਰ ਦਿਨ ਕੰਮ ਦਾ ਫ਼ੈਸਲਾ ਲਿਆ ਗਿਆ ਹੈ। ਯੂਏਈ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿੱਥੇ ਹਫ਼ਤੇ ’ਚ ਪੰਜ ਦਿਨ ਤੋਂ ਵੀ ਘੱਟ ਕੰਮ ਕੀਤਾ ਜਾਵੇਗਾ। ਆਲਮੀ ਪੱਧਰ ’ਤੇ ਹਫ਼ਤੇ ’ਚ ਪੰਜ ਦਿਨ ਕੰਮ ਦੀ ਵਿਵਸਥਾ ਹੈ। ਸਥਾਨਕ ਜ਼ਰੂਰਤਾਂ ਦੇ ਹਿਸਾਬ ਨਾਲ ਵੱਖ-ਵੱਖ ਹਫ਼ਤਾਵਾਰੀ ਛੁੱਟੀ ਦੇ ਨਾਲ ਹੀ ਵਧੇਰੇ ਦੇਸ਼ਾਂ ਨੇ ਇਸ ਵਿਵਸਤਾ ਨੂੰ ਲਾਗੂ ਕੀਤਾ ਹੋਇਆ ਹੈ। ਪੰਜ ਦਿਨ ਕੰਮ ਦੀ ਵਿਵਸਥਾ ’ਚ ਪੱਛਮੀ ਦੇਸ਼ਾਂ ’ਚ ਸ਼ਨਿਚਰਵਾਰ ਤੇ ਐਤਵਾਰ ਨੂੰ ਛੁੱਟੀ ਰਹਿੰਦੀ ਹੈ। ਉੱਥੇ ਹੀ ਯੂਏਈ ’ਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਛੁੱਟੀ ਰਹਿੰਦੀ ਹੈ। ਕਈ ਵੱਡੀਆਂ ਕੰਪਨੀਆਂ ਵਾਲੇ ਇਸ ਖਾਡ਼ੀ ਦੇਸ਼ ’ਚ ਐਤਵਾਰ ਨੂੰ ਛੁੱਟੀ ਨਾ ਹੋਣ ਕਾਰਨ ਕੰਪਨੀਆਂ ਨੂੰ ਹੋਰ ਦੇਸ਼ਾਂ ਨਾਲ ਕਾਰੋਬਾਰ ਤੇ ਵਿਵਸਥਾ ’ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਦੇਖਦੇ ਹੋਏ ਉੱਥੋਂ ਦੀ ਸਰਕਾਰ ਨੇ ਸ਼ਨਿਚਰਵਾਰ ਤੇ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਰੱਖਣ ਦਾ ਫ਼ੈਸਲਾ ਕੀਤਾ ਹੈ। ਨਾਲ ਹੀ ਸ਼ੁੱਕਰਵਾਰ ਨੂੰ ਵੀ ਅੱਧੇ ਦਿਨ ਹੀ ਕੰਮ ਹੋਵੇਗਾ। ਸ਼ੁੱਕਰਵਾਰ ਦੀ ਨਮਾਜ਼ ਨੂੰ ਧਿਆਨ ’ਚ ਰੱਖਦੇ ਹੋਏ ਦੁਪਹਿਰ 12 ਵਜੇ ਤੋਂ ਹਫ਼ਤਾਵਾਰੀ ਛੁੱਟੀ ਹੋਵੇਗੀ। ਇਸੇ ਤਰ੍ਹਾਂ ਹਫ਼ਤੇ ’ਚ ਕੁਲ ਸਾਢੇ ਚਾਰ ਦਿਨ ਕੰਮ ਹੋਵੇਗਾ। ਅਗਲੇ ਮਹੀਨੇ ਤੋਂ ਇਹ ਵਿਵਸਥਾ ਅਮਲ ’ਚ ਹੋਵੇਗੀ।
Related Posts
ਭਾਰਤ ਦੀ ਆਜ਼ਾਦੀ ਨੂੰ ਭੀਖ ਦੱਸਣ ‘ਤੇ ਕੰਗਨਾ ਰਣੌਤ ‘ਤੇ ਭੜਕੇ ਇਹ ਅਦਾਕਾਰ, ਅਮਿਤ ਸ਼ਾਹ ਤੋਂ ਕੀਤੀ ਅਦਾਕਾਰਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ
ਨਵੀਂ ਦਿੱਲੀ : ਕੰਗਨਾ ਰਣੌਤ ਭਾਰਤ ਦੀ ਆਜ਼ਾਦੀ ਦੀ ਭੀਖ ਮੰਗਣ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਨਿਸ਼ਾਨੇ ‘ਤੇ ਹੈ। ਉਨ੍ਹਾਂ…
ਗੁਰੂ ਘਰਾਂ ਦੇ ਪ੍ਰਬੰਧ ਅਤੇ ਸਿੱਖੀ ਦੇ ਪ੍ਰਚਾਰ ਲਈ ਕਕਾਰ ਅਤੇ ਕਿਰਦਾਰ, ਦੋਵੇਂ ਜ਼ਰੂਰੀ-ਡਾ.ਗੁਰਵਿੰਦਰ ਸਿੰਘ
ਵੈਨਕੂਵਰ-ਇਨੀਂ ਦਿਨੀਂ ਇੱਕ ਮਸਲਾ ਬੜਾ ਭਖਿਆ ਹੋਇਆ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਸ਼ਰਾਬ ਦਾ ਸੇਵਨ ਕਰਨ ਵਾਲੇ ਜਾਂ…
ਪੰਜਾਬ ਪੁਲਿਸ ‘ਤੇ ਲੱਗਾ ਦਾਗ਼, ਲੋਕਾਂ ਨੇ ਨਸ਼ਾ ਕਰਦੇ 2 ਪੁਲਿਸ ਕਾਂਸਟੇਬਲ ਫੜੇ
ਲੁਧਿਆਣਾ : ਨਿਊ ਕੁੰਦਨਪੁਰੀ ਇਲਾਕੇ ’ਚ ਉਸ ਵੇਲੇ ਹੰਗਾਮਾ ਹੋ ਗਿਆ, ਜਦ ਮਾਰਕੀਟ ਦੇ ਦੁਕਾਨਦਾਰਾਂ ਨੇ ਖਾਲੀ ਪਲਾਟ ’ਚ ਨਸ਼ਾ ਕਰ…