LIC ਪਾਲਿਸੀ ਨਾਲ PAN ਨੂੰ ਲਿੰਕ ਕਰਵਾਉਣਾ ਹੈ ਬੇਹੱਦ ਆਸਾਨ, ਘਰ ਬੈਠੇ ਕਰ ਸਕਦੇ ਹੋ ਇਹ ਕੰਮ ਪੂਰਾ

ਤੁਸੀਂ ਬੈਂਕ ਅਕਾਊਂਟ ‘ਚ ਪੈਨ ਲਿੰਕ ਕਰਵਾਇਆ ਹੋਵੇਗਾ। ਇਸ ਤੋਂ ਇਲਾਵਾ ਆਧਾਰ ਤੇ ਪੈਨ ਨੂੰ ਵੀ ਲਿੰਕ ਕਰਵਾਇਆ ਹੋਵੇਗਾ। ਪਰ ਕੀ ਤੁਸੀਂ ਆਪਣੀ ਐੱਲਆਈਸੀ ਪਾਲਿਸੀ ਨਾਲ ਵੀ ਪੈਨ ਲਿੰਕ ਕਰਵਾਇਆ ਹੈ। ਜੇਕਰ ਹਾਲੇ ਤਕ ਅਜਿਹਾ ਨਹੀਂ ਕੀਤਾ ਤਾਂ ਅਜਿਹਾ ਤੁਸੀਂ ਘਰ ਬੈਠੇ ਆਨਲਾਈਨ ਕਰ ਸਕਦੇ ਹੋ। ਐੱਲਆਈਸੀ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਕੁਝ ਹੀ ਮਿੰਟਾਂ ਅੰਦਰ ਇਹ ਕੰਮ ਕੀਤਾ ਜਾ ਸਕਦਾ ਹੈ।

ਐੱਲਆਈਸੀ ਨੂੰ ਪੈਨ ਨਾਲ ਆਨਲਾਈਨ ਲਿੰਕ ਕਰਵਾਉਣ ਲਈ ਸਿਸਟਮ ਓਪਨ ਕਰਨ ਤੋਂ ਪਹਿਲਾਂ ਤੁਹਾਡੇ ਹੱਥ ਵਿਚ ਪੈਨ ਕਾਰਡ ਤੇ ਐੱਲਆਈਸੀ ਪਾਲਿਸੀ ਦੀ ਲਿਸਟ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਤੁਹਾਨੂੰ ਐੱਲਆਈਸੀ ਪਾਲਿਸੀ ਦੇ ਨਾਲ ਰਜਿਸਟਰਡ ਮੋਬਾਈਲ ਫੋਨ ਨਾਲ ਰੱਖਣਾ ਚਾਹੀਦਾ ਹੈ ਕਿਉਂਕਿ ਇਸ ‘ਤੇ ਓਟੀਪੀ (One Time Password) ਆਵੇਗਾ। ਆਨਲਾਈਨ ਫਾਰਮ ਸਬਮਿਟ ਕਰਨ ਤੋਂ ਬਾਅਦ ਰਜਿਸਟ੍ਰੇਸ਼ਨ ਰਿਕਵੈਸਟ ਦੇ ਸਫਲ ਹੋਣ ਦਾ ਮੈਸੇਜ ਆ ਜਾਵੇਗਾ

ਇੰਝ ਕਰੋ ਐੱਲਆਈਸੀ ਪਾਲਿਸੀ ਦੇ ਨਾਲ ਆਨਲਾਈਨ ਪੈਨ ਲਿੰਕ

  • ਸਭ ਤੋਂ ਪਹਿਲਾਂ ਐੱਲਆਈਸੀ ਦੀ ਵੈੱਬਸਾਈਟ https://licindia.in/ ‘ਤੇ ਵਿਜ਼ਿਟ ਕਰੋ। ਇੱਥੇ Online Services ਸੈਕਸ਼ਨ ‘ਚ ਪਹਿਲੇ ਨੰਬਰ ‘ਤੇ Online PAN Registration ਦੀ ਆਪਸ਼ਨ ਹੈ। ਇਸ ‘ਤੇ ਕਲਿੱਕ ਕਰੋ। ਅਜਿਹਾ ਕਰਨ ‘ਤੇ ਤੁਸੀਂ Link You PAN to you LIC Policies ਪੇਜ ‘ਤੇ ਹੋਵੋਗੇ। ਇੱਥੇ ਦਿੱਤੀਆਂ ਗਈਆਂ ਗੱਲਾਂ ਨੂੰ ਪੜ੍ਹ ਲਓ ਤੇ ਫਿਰ PROCEED ਬਟਨ ‘ਤੇ ਕਲਿੱਕ ਕਰੋ।
  • ਹੁਣ ਤੁਸੀਂ ਇਕ ਨਵੇਂ ਪੇਜ ‘ਤੇ ਹੋਵੋਗੇ। ਇੱਥੇ ਤੁਸੀਂ ਡੇਟ ਆਫ ਬਰਥ, ਜੈਂਡਰ, ਈ-ਮੇਲ, ਪੈਨ ਨੰਬਰ, ਪੈਨ ਨੰਬਰ ਮੁਤਾਬਕ ਤੁਹਾਡਾ ਪੂਰਾ ਨਾਂ, ਮੋਬਾਈਲ ਨੰਬਰ ਤੇ ਪਾਲਿਸੀ ਨੰਬਰ ਦੀ ਜਾਣਕਾਰੀ ਮੰਗੀ ਜਾਵੇਗੀ। ਇਸ ਨੂੰ ਭਰੋ। ਅਖੀਰ ਵਿਚ ਡਿਕਲੇਅਰੇਸ਼ਨ ਨੂੰ ਟਿਕ ਕਰੋ ਤੇ ਕੈਪਚਾ ਕੋਡ ਭਰੋ। ਹੁਣ Get OTP ‘ਤੇ ਕਲਿੱਕ ਕਰੋ। ਅਜਿਹਾ ਕਰਦੇ ਹੀ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ‘ਤੇ ਓਟੀਪੀ ਮਿਲਦਾ ਹੈ।
  • ਹੁਣ ਤੁਸੀਂ Verify Your Details ਪੇਜ ‘ਤੇ ਪਹੁੰਚ ਗਏ ਹੋ, ਓਟੀਪੀ ਭਰ ਕੇ ਸਬਮਿਟ ਬਟਨ ‘ਤੇ ਕਲਿੱਕ ਕਰੋ। ਹੁਣ ਤੁਹਾਡੇ ਸਾਹਮਣੇ Link PAN with Policy – Acknowledgement ਦਾ ਪੇਜ ਹੋਵੇਗਾ। ਇਸ ਵਿਚ Request for PAN Registration received ਲਿਖਿਆ ਆਵੇਗਾ। ਇਸ ਦਾ ਮਤਲਬ ਹੈ ਕਿ ਤੁਹਾਡੀ ਬੇਨਤੀ ਮਨਜ਼ੂਰ ਕਰ ਲਈ ਗਈ ਹੈ।