AAP ਕਨਵੀਨਰ ਨੇ ਮਹਿਲਾਵਾਂ ਤੋਂ ਜਲੰਧਰ ‘ਚ ਭਰਵਾਏ ਗਰੰਟੀ ਕਾਰਡ

ਕਰਤਾਰਪੁਰ :ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਸਿਆਸੀ ਅੰਦੋਲਨ ਤੇਜ਼ ਕਰ ਦਿੱਤਾ ਹੈ। ਮੰਗਲਵਾਰ ਨੂੰ ਆਪਣੀ ਪ੍ਰਸਤਾਵਿਤ ਪੰਜਾਬ ਫੇਰੀ ਦੌਰਾਨ ਜਿੱਥੇ ਉਨ੍ਹਾਂ ਨੇ ਅੰਮ੍ਰਿਤਸਰ ‘ਚ ਸੀ.ਐੱਮ ਚੰਨੀ ‘ਤੇ ਰੇਤ ਮਾਫੀਆ ‘ਤੇ ਹਮਲਾ ਬੋਲਿਆ, ਉਥੇ ਹੀ ਜਲੰਧਰ ਦੇ ਕਰਤਾਰਪੁਰ ਵਿਧਾਨ ਸਭਾ ਹਲਕੇ ‘ਚ ਪਹੁੰਚ ਕੇ ਮਹਿਲਾ ਸਸ਼ਕਤੀਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ।

ਇਸ ਦੌਰਾਨ ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਨਿਸ਼ਾਨਾ ਸਾਧਿਆ। ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦਾ ਪੱਤਾ ਨਹੀਂ ਹੈ। ਉਹ ਜੋ ਵਾਅਦਾ ਕਰਦਾ ਹੈ ਉਸਨੂੰ ਪੂਰਾ ਕਰਦਾ ਹੈ। ਕੇਜਰੀਵਾਲ ਨੇ ਚੰਨੀ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ। ਚੰਨੀ ਨੇ ਕਿਹਾ ਕਿ ਔਰਤਾਂ ਦੇ ਖਾਤੇ ਵਿਚ ਆਉਣ ਵਾਲੇ 1000 ਰੁਪਏ ਨਾਲ ਉਹ ਸੂਟ ਖਰੀਦਣ ਤੇ ਮਾਣ ਨਾਲ ਕਹਿਣ ਕਿ ਉਨ੍ਹਾਂ ਨੂੰ ਇਹ ਸੂਟ ਉਨ੍ਹਾਂ ਦੇ ਕਾਲੇ ਭਰਾ ਨੇ ਲੈ ਕੇ ਦਿੱਤਾ ਹੈ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤਾ ਕਿ ਘਰ ਘਰ ਆ ਕੇ ਉਨ੍ਹਾਂ ਦੇ ਵਰਕਰਾਂ ਵੱਲੋਂ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਸੂਬੇ ਵਿਚ ਆਪ ਦੀ ਸਰਕਾਰ ਬਣਨ ਤੇ ਹਰ ਰਜਿਸਟਰਡ ਔਰਤ ਨੂੰ 1000 ਰੁਪਏ ਹਰ ਮਹੀਨੇ ਦਿੱਤਾ ਜਾਵੇਗਾ। ਕੇਜਰੀਵਾਲ ਨੇ ਇਸ ਮੌਕੇ ਔਰਤਾਂ ਦੇ ਕਾਰਡ ਰਜਿਸਟਰਡ ਕਰਨ ਦੀ ਸ਼ੁਰੂਆਤ ਵੀ ਕੀਤੀ।ਇਹ ਰਜਿਸਟ੍ਰੇਸ਼ਨ ਕੈਪਟਨ ਅਮਰਿੰਦਰ ਸਿੰਘ ਦੇ ਕਾਰਡ ਵਾਂਗ ਨਹੀਂ ਹੋਵੇਗੀ। ਇਸ ਲਈ ਮੈਂ ਸਾਰੀਆਂ ਭੈਣਾਂ, ਮਾਵਾਂ ਤੇ ਬੇਟੀਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਆਉਣ ’ਤੇ ਹਰ ਇਕ ਦੇ ਖਾਤੇ ਵਿਚ 1000 ਰੁਪਏ ਜ਼ਰੂਰ ਆਉਣਗੇ। ਉਨ੍ਹਾਂ ਕਿਹਾ ਕਿ ਹੁਣ ਸਾਰਿਆਂ ਦੇ ਮਨਾਂ ਵਿਚ ਇਹ ਸਵਾਲ ਹੈ ਕਿ ਇਹ ਪੈਸਾ ਆਵੇਗਾ ਕਿਥੋਂ? ਉਨ੍ਹਾਂ ਕਿਹਾ ਕਿ ਰੇਤ ਮਾਫੀਆ ’ਤੇ ਕੰਟਰੋਲ ਕਰਕੇ ਉਥੋਂ ਬਚਾਇਆ ਪੈਸਾ ਔਰਤਾਂ ਦੇ ਖਾਤਿਆਂ ਵਿਚ ਆਵੇਗਾ

ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਦਾ ਨਾਂ ਅਨਾਊਂਸ ਕੀਤਾ ਜਾਵੇਗਾ ।ਇਸ ਮੌਕੇ ਉਨ੍ਹਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਦਿੱਲੀ ਦੀ ਤਰਜ਼ ਤੇ ਪੰਜਾਬ ਦਾ ਵੀ ਵਿਕਾਸ ਕੀਤਾ ਜਾਵੇਗਾ ।ਹਰ ਵਰਗ ਨੂੰ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ।ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕ ਕੇ ਦਿੱਲੀ ਦੇ ਸਕੂਲਾਂ ਵਰਗਾ ਕੀਤਾ ਜਾਵੇਗਾ ।ਹਰ ਇੱਕ ਪਰਿਵਾਰ ਨੂੰ ਮੈਡੀਕਲ ਸੁਵਿਧਾ ਦਿੱਤੀ ਜਾਵੇਗੀ ।ਇਸ ਮੌਕੇ ਭਗਵੰਤ ਮਾਨ ਨੇ ਪੰਜਾਬ ਸਰਕਾਰ ਉੱਪਰ ਤੰਜ ਕੱਸਦਿਆਂ ਕਿਹਾ ਕਿ ਹੁਣ ਨੌਟੰਕੀ ਵਾਲੀ ਸਰਕਾਰ ਦੇ ਦਿਨ ਪੂਰੇ ਹੋ ਚੁੱਕੇ ਹਨ ।ਪੰਜਾਬ ਦੀ ਜਨਤਾ ਰਵਾਇਤੀ ਪਾਰਟੀਆਂ ਤੋਂ ਦੁਖੀ ਆ ਚੁੱਕੀ ਹੈ ।ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਕਿਸਾਨ ਦੇ ਘਰ ਗਏ ਜਿੱਥੇ ਰਾਤ ਨੂੰ 12 ਵਜੇ ਉਨ੍ਹਾਂ ਨੇ ਸਾਗ ਨਾਲ ਰੋਟੀ ਖਾਧੀ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ਦਾ ਕਿਹੜਾ ਅਜਿਹਾ ਕਿਸਾਨ ਦਾ ਪਰਿਵਾਰ ਹੈ ਜੋ ਰਾਤ ਦੇ ਬਾਰਾਂ ਵਜੇ ਤੱਕ ਭੁੱਖਾ ਸੀ ਇਹ ਸਭ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਮੁੜ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪਰ ਹੁਣ ਪੰਜਾਬ ਦੀ ਜਨਤਾ ਇਨ੍ਹਾਂ ਦੀ ਸਬਜ਼ ਬਾਗਾਂ ਵਿੱਚ ਆਉਣ ਵਾਲੀ ਨਹੀਂ ।ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ , ਰਾਘਵ ਚੱਢਾ ,ਆਦਿ ਮੌਕੇ ਤੇ ਮੌਜੂਦ ਸਨ।