ਨਵੀਂ ਦਿੱਲੀ : ‘ਬਿੱਗ ਬੌਸ 15’ ’ਚ ਇਨ੍ਹੀਂ ਦਿਨੀਂ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਇਕ ਪਾਸੇ ਸ਼ਮਿਤਾ ਸ਼ੈੱਟੀ ਅਤੇ ਦੋਵੇਲੀਨਾ ਭੱਟਾਚਾਰਜੀ ਦੀ ਦੁਸ਼ਮਣੀ ਨੇ ਆਸਮਾਨ ਸਿਰ ’ਤੇ ਚੁੱਕੀ ਰੱਖਿਆ ਤੇ ਦੂਸਰੇ ਪਾਸੇ ਕਰਨ ਕੁੰਦਰਾ ਤੇ ਪ੍ਰਤੀਕ ਸਹਿਜਪਾਲ ਇਕ ਦੂਸਰੇ ਦਾ ਸਿਰ ਪਾੜਨ ’ਤੇ ਉਤਾਰੂ ਹਨ। ਪਰ ਇਸਤੋਂ ਇਲਾਵਾ ਇਕ ਹੋਰ ਕੰਟੈਸਟੈਂਟ ਹੈ, ਜਿਸਦੇ ਆਉਣ ਨਾਲ ਘਰ ਦਾ ਮਾਹੌਲ ਬਦਲ ਗਿਆ ਹੈ ਉਹ ਹੈ ਅਭਿਜੀਤ ਬਿਚਕੁਲੇ
ਹਾਲ ਹੀ ‘ਚ ਸ਼ਮਿਤਾ ਅਤੇ ਅਭਿਜੀਤ ਵਿਚਾਲੇ ਤੂ-ਤੂ ਮੈਂ-ਮੈਂ ਦੀ ਜ਼ਬਰਦਸਤ ਟੱਕਰ ਹੋਈ ਸੀ ਅਤੇ ਇਸ ਦਾ ਅਸਰ ਵੀਕੈਂਡ ਦੀ ਵਾਰ ‘ਚ ਵੀ ਦੇਖਣ ਨੂੰ ਮਿਲਿਆ। ਹਾਲਾਂਕਿ, ਦਰਸ਼ਕਾਂ ਦੀ ਸੋਚ ਤੋਂ ਥੋੜਾ ਉਲਟ ਹੋਇਆ। ਲੋਕਾਂ ਨੇ ਸੋਚਿਆ ਸੀ ਕਿ ਸਮਲਾਨ ਖਾਨ ਵੀਕੈਂਡ ਕਾ ਵਾਰ ਵਿੱਚ ਅਭਿਜੀਤ ਨੂੰ ਜ਼ਬਰਦਸਤ ਤਾੜਨਾ ਕਰਨਗੇ, ਪਰ ਭਾਈਜਾਨ ਨੇ ਉਲਟਾ ਸ਼ਮਿਤਾ ਸ਼ੈੱਟੀ ਦੀ ਕਲਾਸ ਲਗਾ ਦਿੱਤੀ। ਜਿਸ ਤੋਂ ਬਾਅਦ ਅਦਾਕਾਰਾ ਨੇ ਅਭਿਜੀਤ ਤੋਂ ਮਾਫੀ ਵੀ ਮੰਗ ਲਈ।
ਦਰਅਸਲ ਰਸ਼ਮੀ ਦੇਸਾਈ ਨੇ ਵੀਕੈਂਡ ਕਾ ਵਾਰ ‘ਚ ਦੱਸਿਆ ਸੀ ਕਿ ਅਭਿਜੀਤ ਨੇ ਸ਼ਮਿਤਾ ਲਈ ‘ਪੈਰ ਦੀ ਜੁੱਤੀ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ। ਰਸ਼ਮੀ ਦੀ ਗੱਲ ਸੁਣ ਕੇ ਸ਼ਮਿਤਾ ਨੂੰ ਗੁੱਸਾ ਆ ਗਿਆ। ਹਾਲਾਂਕਿ ਰਾਖੀ ਅਤੇ ਦੇਵੋਲੀਨਾ ਨੇ ਅਭਿਜੀਤ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਸ਼ਮਿਤਾ ਨੇ ਉਨ੍ਹਾਂ ਨੂੰ ਇਹ ਸਭ ਕਹਿਣ ਲਈ ਮਜਬੂਰ ਕੀਤਾ। ਅਭਿਜੀਤ ਫਿਰ ਖੜ੍ਹਾ ਹੋ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਉਸਨੂੰ ਆਪਣੇ ਪਿੰਡ ‘ਤੇ ਮਾਣ ਹੈ ਅਤੇ ‘ਉਹ ਅਜਿਹੀਆਂ ਕੁੜੀਆਂ ਨੂੰ ਆਪਣੀ ਜੁੱਤੀ ‘ਤੇ ਰੱਖਦਾ ਹੈ’। ਇਸ ਤੋਂ ਬਾਅਦ ਸ਼ਮਿਤਾ ਸਮੇਤ ਪਰਿਵਾਰ ਦੇ ਸਾਰੇ ਮੈਂਬਰ ਗੁੱਸੇ ‘ਚ ਆ ਜਾਂਦੇ ਹਨ।