ਨਵੀਂ ਦਿੱਲੀ : ਜਦੋਂ ਤੋਂ ਦੇਵੋਲੀਨਾ ਭੱਟਾਚਾਰਜੀ ਨੇ ਬਿੱਗ ਬੌਸ 15 ਦੇ ਘਰ ਵਿਚ ਐਂਟਰੀ ਕੀਤੀ ਹੈ, ਉਦੋਂ ਤੋਂ ਹੀ ਉਹ ਸ਼ਮਿਤਾ ਸ਼ੈੱਟੀ ਨੂੰ ਨਿਸ਼ਾਨਾ ਬਣਾ ਰਹੀ ਹੈ। ਸਲਮਾਨ ਖਾਨ ਦੇ ਸਾਹਮਣੇ ਵੀ ਦੇਵੋਲੀਨਾ ਸ਼ਮਿਤਾ ਨਾਲ ਉਲਝੀ ਸੀ। ਹੁਣ ਦੋਵੇਂ ਇਕ ਵਾਰ ਫਿਰ ਆਹਮੋ-ਸਾਹਮਣੇ ਆ ਗਏ ਹਨ। ਹਾਲਾਤ ਇੰਨੇ ਵਿਗੜ ਗਏ ਕਿ ਇਸ ਲੜਾਈ ਵਿਚ ਸ਼ਮਿਤਾ ਬੇਹੋਸ਼ ਹੋ ਗਈ। ਇਸ ਮਾਮਲੇ ‘ਚ ਦੱਸਿਆ ਜਾ ਰਿਹਾ ਹੈ ਕਿ ਸ਼ਮਿਤਾ ਘਰ ਤੋਂ ਬਾਹਰ ਸੀ ਪਰ ਮੇਕਰਸ ਨੇ ਉਸ ਨੂੰ ਦੁਬਾਰਾ ਸ਼ੋਅ ‘ਚ ਵਾਪਸ ਲੈ ਲਿਆ ਹੈ।
ਦਰਅਸਲ ਲੜਾਈ ਦੌਰਾਨ ਦੇਵੋਲੀਨਾ ਨੇ ਸ਼ਮਿਤਾ ਨੂੰ ਕਿਹਾ ਸੀ ਕਿ ‘ਮੈਂ ਤੇਰੀ ਸ਼ੈਟੀਗਿਰੀ ਹਟਾ ਦੇਵਾਂਗੀ’। ਸ਼ਮਿਤਾ ਇਹ ਸੁਣਨ ਦੇ ਮੂਡ ਵਿਚ ਨਹੀਂ ਹੈ। ਇਸ ਦੇ ਨਾਲ ਹੀ ਟਵਿੱਟਰ ਹੈਂਡਲ ‘ਦ ਖਬਰੀ’ ਨੇ ਪਹਿਲਾਂ ਟਵੀਟ ਕੀਤਾ ਅਤੇ ਕਿਹਾ, ‘ਕੀ ਅਸੀਂ ਲਾਈਵ ਫੀਡ ‘ਚ ਸ਼ਮਿਤਾ ਸ਼ੈੱਟੀ ਨੂੰ ਦੇਖ ਸਕਦੇ ਹਾਂ? ਮੈਡੀਕਲ ਕਾਰਨਾਂ ਕਰਕੇ ਲਾਈਵ ਫੀਡ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਜਿਵੇਂ ਹੀ ਇਹ ਪੁਸ਼ਟੀ ਹੋ ਜਾਂਦੀ ਹੈ ਕਿ ਕੀ ਹੋਇਆ ਹੈ ਅਪਡੇਟ ਕੀਤਾ ਜਾਵੇਗਾ।
ਮੇਕਰਸ ਨੇ ਮਨਾਇਆ
ਇਸ ਤੋਂ ਬਾਅਦ ਇਕ ਹੋਰ ਟਵੀਟ ‘ਚ ਖਬਰੀ ਨੇ ਲਿਖਿਆ- ‘ਹਾਂ ਇਹ ਸੱਚ ਹੈ ਕਿ ਕੱਲ੍ਹ ਸ਼ਮਿਤਾ ਸ਼ੈੱਟੀ ਦੇ ਬੇਹੋਸ਼ ਹੋਣ ਤੋਂ ਬਾਅਦ ਉਹ ਘਰੋਂ ਬਾਹਰ ਗਈ ਸੀ ਤੇ ਅਸੀਂ ਵੀ ਇਹੀ ਟਵੀਟ ਕੀਤਾ ਸੀ ਪਰ ਜਦੋਂ ਅਸੀਂ ਉਨ੍ਹਾਂ ਨੂੰ ਦੁਬਾਰਾ ਸ਼ੋਅ ‘ਤੇ ਦੇਖਿਆ ਤਾਂ ਅਸੀਂ ਹੈਰਾਨ ਰਹਿ ਗਏ। ਉਸ ਨੇ ਫਿਰ ਆਪਣਾ ਮਨ ਬਦਲ ਲਿਆ ਹੈ। ਮੇਕਰਸ ਉਸ ਨੂੰ ਮਨਾਉਣ ਵਿਚ ਕਾਮਯਾਬ ਰਹੇ ਤੇ ਉਹ ਘਰ ਵਾਪਸ ਆ ਗਈ ਹੈ।