ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਹੀ ਵੱਡੀ ਗੱਲ

ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਸਭ ਕੁਝ ਠੀਕ-ਠਾਕ ਨਹੀਂ ਚੱਲ ਰਿਹਾ। ਕਦੀ ਚੰਨੀ ਤੇ ਤੇ ਸਿੱਧੂ ਆਹਮੋ-ਸਾਹਮਣੇ ਨਜ਼ਰ ਆ ਰਹੇ ਹਨ ਤਾਂ ਕਦੀ ਸੀਨੀਅਰ ਆਗੂ ਤੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੋਵਾਂ ਨੂੰ ਨਸੀਹਤ ਦਿੰਦੇ ਨਜ਼ਰ ਆ ਰਹੇ ਹਨ। ਸੁਨੀਲ ਜਾਖੜ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ‘ਤੇ ਹਮਲਾ ਬੋਲਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਦਿੱਲੀ ਹਿੰਸਾ ਦੇ ਮੁਲਜ਼ਮ ਲੱਖਾ ਸਿਧਾਣਾ ਨਾਲ ਹੋਈ ਮੀਟਿੰਗ ਦਾ ਜ਼ਿਕਰ ਕਰਨ ‘ਤੇ ਅੱਜ ਜਾਖੜ ਨੇ ਇਕ ਟਵੀਟ ਕੀਤਾ ਹੈ।

ਜਾਖੜ ਨੇ ਆਪਣੇ ਟਵੀਟ ‘ਚ ਕਿਸੇ ਦਾ ਨਾਂ ਨਹੀਂ ਲਿਆ ਪਰ ਲਿਖਿਆ, ”ਗੈਂਗਸਟਰਾਂ ਤੋਂ ਰਾਜਨੀਤੀ ‘ਚ ਆਉਣ ਵਾਲੇ ਲੋਕਾਂ ਨੂੰ ਸਿਆਸੀ ਪਾਰਟੀਆਂ ‘ਚ ਲਿਆ ਜਾ ਰਿਹਾ ਹੈ ਪਰ ਪੰਜਾਬ ਦੇ ਲੋਕ ਇਸ ਲਈ ਤਿਆਰ ਨਹੀਂ ਹਨ। ਆਮ ਆਦਮੀ ਪਾਰਟੀ 2017 ‘ਚ ਇਸ ਦਾ ਅਨੁਭਵ ਕਰ ਚੁੱਕੀ ਹੈ ਪਰ ਮੁੱਖ ਮੰਤਰੀ ਦੇ ਬਿਆਨ ਤੋਂ ਲੱਗਦਾ ਹੈ ਕਿ ਕੁਝ ਲੋਕਾਂ ਨੇ ਅਜੇ ਤਕ ਸਬਕ ਨਹੀਂ ਸਿੱਖਿਆ ਹੈ।

ਦਰਅਸਲ ਪਿਛਲੇ ਦਿਨੀਂ ਸੀਐਮ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਲੱਖਾ ਸਿਧਾਣਾ ਨੂੰ ਜੀ ਆਇਆ ਕਹਿ ਕੇ ਬੁਲਾਇਆ ਸੀ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਲੱਖਾ ਸਿਧਾਣਾ ਨਾਲ ਮੁਲਾਕਤ ਹੋਈ ਸੀ। ਇਸ ਵਿੱਚ ਲੱਖਾ ਸਿਧਾਣਾ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਪੰਜਾਬ ਪੁਲਿਸ ਵ’ਚ 300 ਅਜਿਹੇ ਲੋਕ ਭਰਤੀ ਕੀਤੇ ਗਏ ਹਨ ਜੋ ਪੰਜਾਬੀ ਨਹੀਂ ਹਨ। ਲੱਖਾ ਨੇ ਚੰਨੀ ਨੂੰ ਦੱਸਿਆ ਸੀ ਕਿ ਸਾਲ 2014, 2016 ਅਤੇ 2021 ਵਿੱਚ ਬਾਹਰਲੇ ਰਾਜਾਂ ਦੇ ਲੋਕ ਪੁਲਿਸ ‘ਚ ਭਰਤੀ ਹੋਏ ਹਨ। ਚੰਨੀ ਨੇ ਕਿਹਾ ਸੀ ਕਿ ਉਹ ਇਸ ਸਬੰਧੀ ਕਾਰਵਾਈ ਕਰਨਗੇ। ਚੰਨੀ ਨੇ ਕਿਹਾ ਸੀ ਕਿ ਉਹ ਇਸ ਸਬੰਧੀ ਕਾਰਵਾਈ ਕਰਨਗੇ। ਇਸ ਦੇ ਨਾਲ ਹੀ ਅੱਜ ਸਿੱਧੂ ਮੂਸੇਵਾਲਾ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਮੂਸੇਵਾਲਾ ਇੱਕ ਗਾਇਕ ਹੈ ਅਤੇ ਉਸ ‘ਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ।