ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ B.1.1.529 (ਓਮੀਕ੍ਰੋਨ) ਦੁਨੀਆ ਦੇ ਸਾਹਮਣੇ ਇਕ ਨਵੀਂ ਮੁਸੀਬਤ ਬਣ ਕੇ ਖੜ੍ਹਾ ਹੋ ਗਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਵੀ ਓਮੀਕ੍ਰੋਨ ‘ਤੇ ਚਿੰਤਾ ਜ਼ਾਹਿਰ ਕਰ ਚੁੱਕਾ ਹੈ। ਕੋਰੋਨਾ ਦਾ ਇਹ ਵੇਰੀਐਂਟ ਹੁਣ ਭਾਰਤ ਵਿਚ ਵੀ ਤੇਜ਼ੀ ਨਾਲ ਫੇਲ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ 2 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਕੋਰੋਨਾ ਦੇ ਓਮੀਕ੍ਰੋਨ ਦੇ ਦੋਵਾਂ ਹੀ ਮਾਮਲੇ ਕਰਨਾਕਟ ਦੇ ਹਨ।
ਦੱਸਣਯੋਗ ਹੈ ਕਿ ਇਹ ਦੋਵੇਂ ਮਾਮਲੇ ਕਰਨਾਟਕ ਦੇ ਹਨ। ਓਮੀਕ੍ਰੋਨ ਤੋਂ ਇਨਫੈਕਟਿਡ ਵਿਅਕਤੀ 66 ਤੋਂ 46 ਸਾਲ ਦੀ ਉਮਰ ਦੇ ਲੋਕਾਂ ਵਿਚ ਪਾਈ ਗਈ ਹੈ। ਹੁਣ ਤਕ ਲਗਪਗ 29 ਦੇਸ਼ਾਂ ਵਿਚ ਓਮੀਕ੍ਰੋਨ ਵੇਰੀਐਂਟ ਦੇ 373 ਮਾਮਲੇ ਸਾਹਮਣੇ ਆਏ ਹਨ। ਲਵ ਅਗਰਵਾਲ ਨੇ ਦੱਸਿਆ ਕਿ ਓਮੀਕ੍ਰੋਨ ਨਾਲ ਸਬੰਧਤ ਸਾਰੇ ਮਾਮਲਿਆਂ ਵਿਚ ਹੁਣ ਤਕ ਹਲਕੇ ਲੱਛਣ ਪਾਏ ਗਏ ਹਨ। ਅਜੇ ਤਕ ਦੇਸ਼ ਤੇ ਦੁਨੀਆ ਭਰ ਵਿਚ ਅਜਿਹੇ ਸਾਰੇ ਮਾਮਲਿਆਂ ਵਿਚ ਕੋਈ ਗੰਭੀਰ ਲੱਛਣ ਨਹੀਂ ਦੇਖਿਆ ਗਿਆ ਹੈ। WHO ਨੇ ਇਹ ਵੀ ਕਿਹਾ ਹੈ ਕਿ ਓਮੀਕ੍ਰੋਨ ਦੇ ਉੱਭਰ ਰਹੇ ਲੱਛਣਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ।
ICMR ਦੇ ਡੀਜੀ ਬਲਰਾਮ ਭਾਰਗਵ ਨੇ ਦੱਸਿਆ ਕਿ ਕਰਨਾਟਕ ਵਿਚ ਹੁਣ ਤਕ ਸਿਹਤ ਮੰਤਰਾਲੇ ਦੁਆਰਾ ਸਥਾਪਤ 37 ਪ੍ਰਯੋਗਸ਼ਾਲਾਵਾਂ ਦੇ INSACOG ਦੇ ਜੀਨੋਮ ਕ੍ਰਮ ਦੇ ਯਤਨਾਂ ਰਾਹੀਂ ਓਮੀਕ੍ਰੋਨ ਦੇ ਦੋ ਕੇਸਾਂ ਦਾ ਪਤਾ ਲਗਾਇਆ ਗਿਆ ਹੈ। ਸਾਨੂੰ ਘਬਰਾਉਣ ਦੀ ਲੋੜ ਨਹੀਂ, ਪਰ ਕੋਰੋਨਾ ਬਾਰੇ ਜਾਗਰੂਕਤਾ ਬਹੁਤ ਜ਼ਰੂਰੀ ਹੈ।