ਅੰਮ੍ਰਿਤਸਰ/ਪਠਾਨਕੋਟ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬੀਆਂ ਲਈ ਦੋ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿਚ ਹਰ ਬੱਚੇ ਨੂੰ ਮੁਫਤ ਸਿੱਖਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਬਿਆਨ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਰੰਗ ਭਾਵੇਂ ਗੂੜ੍ਹਾ ਹੋਵੇ ਪਰ ਇਰਾਦਾ ਸਾਫ਼ ਹੈ। ਉਹ ਨਾ ਤਾਂ ਝੂਠੇ ਵਾਅਦੇ ਕਰਦੇ ਹਨ ਤੇ ਨਾ ਹੀ ਝੂਠੇ ਐਲਾਨ ਕਰਦੇ ਹਨ। ਕੇਜਰੀਵਾਲ ਵੀਰਵਾਰ ਨੂੰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਸਨ, ਜਿੱਥੋਂ ਉਹ ਆਮ ਆਦਮੀ ਪਾਰਟੀ ਦੀ ਤਿਰੰਗਾ ਯਾਤਰਾ ‘ਚ ਹਿੱਸਾ ਲੈਣ ਲਈ ਸਿੱਧੇ ਪਠਾਨਕੋਟ ਲਈ ਰਵਾਨਾ ਹੋਏ। ਤੁਹਾਨੂੰ ਦੱਸ ਦੇਈਏ ਕਿ ਕੇਜਰੀਵਾਲ ਵੀਰਵਾਰ ਨੂੰ ਪਠਾਨਕੋਟ ਵਿਚ ਚੌਥੀ ਗਾਰੰਟੀ ਦਾ ਐਲਾਨ ਵੀ ਕਰਨਗੇ, ਇਹ ਐਲਾਨ ਸਿਰਫ ਸਿੱਖਿਆ ਨਾਲ ਸਬੰਧਤ ਹੋਵੇਗਾ। ਇਸ ਤੋਂ ਬਾਅਦ ਉਹ ਸ਼ਾਮ ਨੂੰ ਹੀ ਦਿੱਲੀ ਲਈ ਰਵਾਨਾ ਹੋਣਗੇ। ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਠਾਨਕੋਟ ਫੇਰੀ ਨੂੰ ਲੈ ਕੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਵੱਖ-ਵੱਖ ਖੇਤਰਾਂ ਤੋਂ ਵਰਕਰ ਸਵੇਰ ਤੋਂ ਹੀ ਕੇਜਰੀਵਾਲ ਦੇ ਸਵਾਗਤ ਲਈ ਪਹੁੰਚ ਗਏ ਸਨ। ਉਨ੍ਹਾਂ ਦੀ ਰੈਲੀ ਸ਼ਹਿਰ ਦੇ ਗੁਰਦਾਸਪੁਰ ਰੋਡ ‘ਤੇ ਹੋਣੀ ਹੈ। ਟ੍ਰੈਫਿਕ ਵਿਵਸਥਾ ਨੂੰ ਡਾਇਵਰਟ ਕਰਕੇ ਚਲਾਇਆ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਦੇ ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਹੋਣਗੇ।
Related Posts
PNB ਗਾਹਕਾਂ ਨੂੰ ਦੇ ਰਿਹਾ ਪੂਰੇ 25 ਲੱਖ ਰੁਪਏ ਕੈਸ਼
NB Tatkal yojana: ਪੰਜਾਬ ਨੈਸ਼ਨਲ ਬੈਂਕ ਰਾਹੀਂ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਜੇਕਰ ਤੁਹਾਡਾ ਵੀ PNB ‘ਚ ਖਾਤਾ…
ਸ਼ਾਹਰੁਖ ਨੇ ਆਪਣਾ ਬੌਡੀਗਾਰਡ ਰਵੀ ਸਿੰਘ ਆਰਿਅਨ ਲਈ ਕੀਤਾ ਤੈਨਾਤ
ਮੁੰਬਈ : ਆਰਿਅਨ ਖਾਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਵੀ ਉਹਨਾਂ ਨੇ ਮੀਡੀਆ ਅਤੇ ਆਪਣੇ ਫੈਨਜ਼ ਤੋਂ ਦੂਰੀ ਬਣਾਈ ਹੋਈ ਹੈ…
ਪੰਜਾਬ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ ਜਨਵਰੀ ਮਹੀਨੇ ਵਿਚ 16 ਫੀਸਦੀ ਵਾਧਾ-ਜਿੰਪਾ
ਚੰਡੀਗੜ੍ਹ,-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ ਸਿਰਫ…