ਆਈਪੀਐੱਲ 2021 ਖ਼ਤਮ ਹੋ ਚੁੱਕਾ ਹੈ ਪਰ ਖੇਡ ਪ੍ਰੇਮੀਆ ਤੋਂ ਫਿਲਹਾਲ ਕ੍ਰਿਕਟ ਦਾ ਬੁਖਾਰ ਉਤਰਨ ਵਾਲਾ ਨਹੀਂ ਹੈ। ਆਈਪੀਐੱਲ ਤੋਂ ਬਾਅਦ ਤੁਰੰਤ ਟੀ-20 ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮੈਚ ਵੀ ਯੂਏਈ ‘ਚ ਹੀ ਖੇਡੇ ਜਾਣਗੇ। ਸਾਰੇ ਦੇਸ਼ਾਂ ਨੇ ਇਸ ਦੀ ਤਿਆਰੀ ਕਰ ਲਈ ਹੈ। ਟੀਮਾਂ ਦਾ ਐਲਾਨ ਹੋ ਚੁੱਕਾ ਹੈ। ਭਾਰਤੀ ਖਿਡਾਰੀ ਤਾਂ ਪਹਿਲਾਂ ਹੀ ਉੱਥੇ ਹਨ। ਹੋਰਨਾਂ ਦੇਸ਼ਾਂ ਦੇ ਖਿਡਾਰੀ ਵੀ ਪਹੁੰਚਣ ਲੱਗੇ ਹਨ। ਸ਼ੁਰੂਆਤ ਵਾਰਮਅਪ ਮੈਚਾਂ ਤੋਂ ਹੋਵੇਗੀ। T20 World Cup 2021 ਦੀ ਸ਼ੁਰੂਆਤ 17 ਅਕਤੂਬਰ ਤੋਂ ਹੋਵੇਗੀ ਤੇ ਫਾਈਨਲ ਮੁਕਾਬਲਾ 14 ਨਵੰਬਰ ਨੂੰ ਖੇਡਿਆ ਜਾਵੇਗਾ। ਆਈਸੀਸੀ ਨੇ ਟੀਮਾਂ ਨੂੰ ਚਾਰ ਗੁਰੱਪਾਂ ‘ਚ ਵੰਡਿਆ ਹੈ ਜਿਨ੍ਹਾਂ ਦੇ ਵਿਚਕਾਰ ਕੁੱਲ 45 ਮੁਕਾਬਲੇ ਖੇਡੇ ਜਾਣਗੇ। 24 ਅਕਤੂਬਰ ਨੂੰ ਦੁਬਈ ‘ਚ ਭਾਰਤ ਅਤੇ ਪਾਕਿਸਤਾਨ ਵਿਚਾਕਰ ਮੈਚ ਖੇਡਿਆ ਜਾਵੇਗਾ।
Related Posts
ਮੁੱਖ ਮੰਤਰੀ ਨੇ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਦੀ ਜੇਤੂ ਟੀਮ ਵਿੱਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਦੀ ਪਿੱਠ ਥਾਪੜੀ
ਚੰਡੀਗੜ੍ਹ,-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਰਤੀ ਹਾਕੀ ਟੀਮ ਵਿਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਦੀ ਪਿੱਠ ਥਾਪੜੀ ਜਿਨ੍ਹਾਂ…
ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆਂ ਵੀ ਭਾਜਪਾ ‘ਚ ਸ਼ਾਮਲ
ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਦਿਨੇਸ਼ ਮੋਗੀਆਂ ਵੀ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਦਿੱਲੀ ਹੈੱਡਕੁਆਰਟਰ ਵਿਖੇ ਪੰਜਾਬ ਦੇ ਦੋ ਵਿਧਾਇਕਾਂ ਫ਼ਤਹਿਜੰਗ…
ਵਿਸ਼ਵ ਕੱਪ ਦੇ ਫਾਈਨਲ ‘ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਪਛਾੜਿਆ
Australia win T20 World Cup: ਟੀ-20 ਵਿਸ਼ਵ ਕੱਪ (T20 World Cup) ਨੂੰ ਨਵਾਂ ਚੈਂਪੀਅਨ ਮਿਲ ਗਿਆ ਹੈ। ਆਸਟਰੇਲੀਆ ਨੇ ਐਤਵਾਰ ਨੂੰ ਫਾਈਨਲ ਮੈਚ ਵਿੱਚ…