ਫੀਲਡ ਮਾਰਸ਼ਲ ਫੋਨਸੇਕਾ ਨੇ ਕਿਹਾ ਕਿ ਰਾਜਪਕਸ਼ੇ ਦੇ ਸ਼ਾਸਨਕਾਲ ‘ਚ ਵੀ ਇਹੀ ਹੋਇਆ ਹੈ। ਯੂਗਾਂਡਾ ਦੀ ਤਰਜ਼ ‘ਤੇ ਇੱਥੇ ਵੀ ਭਿ੍ਸ਼ਟ ਰਾਜਨੇਤਾਵਾਂ ਨੇ ਕੌਮੀ ਯੋਜਨਾਵਾਂ ਤੇ ਦੇਸ਼ ਦੀਆਂ ਪਹਿਲਾਂ ਨੂੰ ਲਾਂਭੇ ਕਰ ਕੇ ਉੱਚੀ ਵਿਆਜ ਦਰ ‘ਤੇ ਚੀਨੀ ਕਰਜ਼ੇ ਦੀ ਸਹਾਇਤਾ ਨਾਲ ਪੂਰੇ ਦੇਸ਼ ਦੀ ਜਾਇਦਾਦ ਨੂੰ ਨਿਰਮਾਣ ਕਾਰਜਾਂ ਅਤੇ ਵੱਡੇ ਕਰਜ਼ਿਆਂ ‘ਚ ਡੁਬੋ ਦਿੱਤਾ। ਉਨ੍ਹਾਂ ਕਿਹਾ ਕਿ ਕੋਲੰਬੋ ਹਾਰਬਰ ਨੂੰ ਵਿਕਸਿਤ ਕਰਨ ਦੀ ਬਜਾਏ ਘੱਟ ਅਹਿਮ ਪ੍ਰਰਾਜੈਕਟ ਹਮਬਨਟੋਟਾ ਹਾਰਬਰ ਨੂੰ ਅਹਿਮੀਅਤ ਦਿੱਤੀ ਗਈ। ਹੁਣ ਇਹ ਪ੍ਰਰਾਜੈਕਟ ਚੀਨ ਦੀ ਜਾਇਦਾਦ ਬਣ ਚੁੱਕਾ ਹੈ। ਹਿੰਦ ਮਹਾਸਾਗਰ ‘ਚ ਨੇਵੀ ਦੇ ਕੋਰੀਡੋਰ ‘ਚ ਇਸ ਦੀ ਵਰਤੋਂ ਹੋਵੇਗੀ।