ਰੂਸ ‘ਚ ਕੋਰੋਨਾ ਇਨਫੈਕਸ਼ਨ ਨਾਲ ਰਿਕਾਰਡ ਮੌਤਾਂ, ਬਰਤਾਨੀਆ ਦੀ ਨਿੱਜੀ ਲੈਬ ’ਚ ਹਜ਼ਾਰਾਂ ਲੋਕਾਂ ਦੀ ਰਿਪੋਰਟ ਨਿਕਲੀ ਗ਼ਲਤ

ਲੰਡਨ  : ਬਰਤਾਨੀਆ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਨਿੱਜੀ ਲੈਬਾਂ ’ਚ ਪ੍ਰੀਖਣ ਕਰਵਾਉਣ ਵਾਲੇ 43 ਹਜਾਰ ਲੋਕਾਂ ਨੂੰ ਗ਼ਲਤ ਤਰੀਕੇ ਨਾਲ ਕੋਰੋਨਾ ਤੋਂ ਇਨਫੈਕਟਿਡ ਦੱਸਿਆ ਗਿਆ ਹੈ।

ਬਰਤਾਨੀਆ ਦੀ ਸਿਹਤ ਸੇਵਾ ਸੁਰੱਖਿਆ ਏਜੰਸੀ ਮੁਤਾਬਕ ਇੰਗਲੈਂਡ ਦੇ ਵੂਲਵਰ ਹੈਮਪਟਨ ਸਥਿਥ ਇਮੇਂਸਾ ਹੈਲਥ ਕਲੀਨਿਕ ਲੈਬ ’ਚ ਸਵੈਬ ਦੇ ਨਮੂਨਿਆਂ ਦਾ ਗ਼ਲਤ ਨਤੀਜਾ ਕੱਢਦੇ ਹੋਏ 40 ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਪੀਸੀਆਰ ਟੈਸਟ ’ਚ ਗ਼ਲਤ ਤਰੀਕੇ ਨਾਲ ਕੋਰੋਨਾ ਇਨਫੈਕਟਿਡ ਨਹੀਂ ਮੰਨਿਆ ਗਿਆ ਸੀ।

ਜਦਕਿ ਰੂਸ ਨੇ ਇਕ ਦਿਨ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਰੈਗੂਲਰ ਤੌਰ ’ਤੇ ਸਭ ਤੋਂ ਵੱਧ ਵਧਣ ਤੇ ਰਿਕਾਰਡ ਮੌਤਾਂ ਦਰਜ ਕੀਤੀਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ ਰੂਸ ’ਚ ਪਿਛਲੇ 24 ਘੰਟਿਆਂ ’ਚ 32,196 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 999 ਮੌਤਾਂ ਹੋਈਆਂ ਹਨ। ਰੂਸ ਦੀ ਸਰਕਾਰ ਦਾ ਕਹਿਣਾ ਹੈ ਕਿ ਇਸ ਹਫ਼ਤੇ ਤਕ ਸਿਰਫ਼ 26 ਫ਼ੀਸਦੀ ਰੂਸੀ ਨਾਗਰਿਕ ਹੀ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਗਵਾ ਸਕੇ ਹਨ। ਇਸ ਦੇ ਬਾਵਜੂਦ ਕੋਰੋਨਾ ਦਾ ਇਨਫੈਕਸ਼ਨ ਵਧ ਰਿਹਾ ਹੈ।

ਇਸ ਦੌਰਾਨ ਇਟਲੀ ’ਚ ਮੁਜ਼ਾਹਰੇ ਦੌਰਾਨ ਕੋਰੋਨਾ ਤੋਂ ਬਚਾਅ ਦੇ ਉਪਾਵਾਂ ’ਚ ਰੁਕਾਵਟ ਪਈ ਹੈ। ਸ਼ੁੱਕਰਵਾਰ ਨੂੰ ਸਾਰੇ ਮੁਲਾਜ਼ਮਾਂ (ਘਰੇਲੂ ਸਹਾਇਕਾਂ ਤੋਂ ਲੈ ਕੈ ਮੈਜਿਸਟ੍ਰੇਟ ਤਕ) ਨੂੰ ਸਿਹਤ ਪਾਸ ਦਿਖਾ ਕੇ ਆਪਣੇ ਕੰਮ ’ਤੇ ਜਾਣ ਲਈ ਕਿਹਾ ਗਿਆ ਸੀ। ਪਰ ਇਸ ਖ਼ਿਲਾਫ਼ ਜਾਰੀ ਵਿਰੋਧ ਮੁਜ਼ਾਹਰਿਆਂ ਕਾਰਨ ਸਕੂਲਾਂ ’ਚ ਛੇਤੀ ਛੁੱਟੀ ਕਰ ਦਿੱਤੀ ਗਈ ਤੇ ਰੋਮ ਵਿਚ ਵੱਖ-ਵੱਖ ਅੰਬੈਸੀਆਂ ਨੇ ਹਿੰਸਾ ਦੇ ਖ਼ਦਸ਼ੇ ਨੂੰ ਧਿਆਨ ’ਚ ਰੱਖਦੇ ਹੋਏ ਵਿਸ਼ੇਸ਼ ਐਡਵਾਇਜ਼ਰੀ ਜਾਰੀ ਕੀਤੀ ਸੀ।