aਨਵੀਂ ਦਿੱਲੀ: Pensioner, ਨੌਕਰੀਪੇਸ਼ਾ ਲਈ ਜ਼ਰੂਰੀ ਖਬਰ ਹੈ। ਉਨ੍ਹਾਂ ਨੂੰ 30 ਨਵੰਬਰ ਤਕ ਦੋ ਜ਼ਰੂਰੀ ਕੰਮ ਨਿਪਟਾਉਣੇ ਹਨ। ਇਸ ਨਾਲ ਪੈਨਸ਼ਨਰ ਪੈਨਸ਼ਨ ਰੁਕਣ ਤੋਂ ਬਚ ਜਾਣਗੇ ਤੇ ਨੌਕਰੀਪੇਸ਼ਾ ਨੂੰ PF ‘ਤੇ 7 ਲੱਖ ਦੇ ਬੀਮਾ ਕਵਰ ਦਾ ਫਾਇਦਾ ਮਿਲਦਾ ਰਹੇਗਾ। ਇਸ ਦੇ ਨਾਲ ਹੀ Home Loan ਚਾਹੁੰਦੇ ਹੋ ਤਾਂ ਤੁਹਾਡੇ ਲਈ ਵੀ ਇਕ ਆਫਰ 30 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ।
UAN-Aadhaar Link
EPFO ਨੇ 30 ਨਵੰਬਰ 2021 ਤਕ ਹਰੇਕ ਨੌਕਰੀਪੇਸ਼ਾ, ਜਿਸ ਦਾ PF ਕੱਟਦਾ ਹੈ, ਲਈ UAN (ਯੂਨੀਵਰਸਲ ਅਕਾਊਂਟ ਨੰਬਰ) ਨੂੰ ਮੁਲਜ਼ਮ ਦੇ Aadhaar ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਜੇਕਰ ਪੀਐੱਫ ਅਕਾਊਂਟ ਦਾ UAN, Aadhaar ਨਾਲ ਲਿੰਕ ਨਹੀਂ ਹੋਵੇਗਾ ਤਾਂ ਮੁਲਾਜ਼ਮ ਦਾ ਅੰਸ਼ਦਾਨ ਵੀ ਜਮ੍ਹਾਂ ਨਹੀਂ ਹੋ ਸਕੇਗਾ। ਇਸ ਦੇ ਨਾਲ ਹੀ ਉਹ ਵਿਅਕਤੀ ਆਪਣੇ PF ਦੀ ਨਿਕਾਸੀ ਵੀ ਨਹੀਂ ਕਰ ਸਕੇਗਾ। ਪਰਸਨਲ ਫਾਈਨਾਂਸ ਐਕਸਪਰਟ ਤੇ CA ਮਨੀਸ਼ ਕੁਮਾਰ ਗੁਪਤਾ ਮੁਤਾਬਕ ਇਸ ਸੂਰਤ ‘ਚ ਮੁਲਾਜ਼ਮ ਦਾ ਪੀਐੱਫ ਕੱਟੇਗਾ ਪਰ ਕੰਪਨੀ ਦਾ ਅੰਸ਼ਦਾਨ ਨਹੀਂ ਆਵੇਗਾ. ਇਸ ਨਾਲ ਮੁਲਾਜ਼ਮ ਦਾ ਇੰਪਲਾਈ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਭਾਵ EDLI ਪ੍ਰੀਮੀਅਮ ਵੀ ਜਮ੍ਹਾਂ ਨਹੀਂ ਹੋਵੇਗਾ। ਉਸ ਦਾ ਬੀਮਾ ਕਵਰ ਵੀ ਖ਼ਤਮ ਹੋ ਜਾਵੇਗਾ।
ਦੱਸ ਦੇਈਏ ਕਿ EDLI, 1976 ਤਹਿਤ ਦਿੱਤੀ ਜਾਣ ਵਾਲੀ ਬੀਮਾ ਕਵਰ ਦੀ ਰਕਮ ਹੱਦ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਗਈ ਹੈ। ਇਹੀ ਨਹੀਂ ਬੀਮਾ ਕਵਰ ਦੀ ਘੱਟੋ-ਘੱਟ ਰਕਮ ਵਧਾ ਕੇ 2.5 ਲੱਖ ਰੁਪਏ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਰਕਮ ਘੱਟੋ-ਘੱਟ 2 ਲੱਖ ਰੁਪਏ ਤੇ ਵੱਧ ਤੋਂ ਵੱਧ 6 ਲੱਖ ਰੁਪਏ ਸੀ। ਇਹ ਬੀਮਾ ਕਵਰ ਉਦੋਂ ਮਿਲਦਾ ਹੈ, ਜੇਕਰ ਖਾਤਾ ਧਾਰਕ ਦੀ ਅਚਾਨਕ ਮੌਤ ਹੋ ਜਾਵੇ।
Life Certificate ਦੀ ਮਜਬੂਰੀ
ਇਸੇ ਤਰ੍ਹਾਂ ਦੇਸ਼ ਭਰ ਦੇ ਲੱਖਾਂ ਪੈਨਸ਼ਨਰਾਂ ਨੂੰ 30 ਨਵੰਬਰ ਤਕ ਆਪਣਾ Life Certificate ਦੇਣਾ ਹੈ। ਉਨ੍ਹਾਂ ਦੇ ਇਸ ਸਰਟੀਫਿਕੇਟ ਨਾ ਦੇਣ ਨਾਲ Pension ਰੁਕ ਜਾਵੇਗੀ। ਹਾਲਾਂਕਿ ਸਰਕਾਰ ਨੇ ਉਨ੍ਹਾਂ ਦੀ ਸਹੂਲੀਅਤ ਲਈ ਹੁਣ e-Praman ਵਿਵਸਥਾ ਵੀ ਸ਼ੁਰੂ ਕੀਤੀ ਹੈ। ਇਸ ਨਾਲ ਉਨ੍ਹਾਂ ਦਾ ਘਰ ਬੈਠੇ ਹੀ Life Certificate ਜਮ੍ਹਾਂ ਹੋ ਜਾਂਦਾ ਹੈ। ਪੈਨਸ਼ਨਰ ਨੂੰ ਹਰ ਸਾਲ ਨਵੰਬਰ ‘ਚ ਬੈਂਕ, ਡਾਕਘਰ ਜਾਂ ਵਿੱਤੀ ਅਦਾਰੇ ‘ਚ Life Certificate ਜਮ੍ਹਾਂ ਕਰਵਾਉਣਾ ਹੁੰਦਾ ਹੈ, ਜਿੱਥੇ ਪੈਨਸ਼ਨ ਕ੍ਰੈਡਿਟ ਹੁੰਦੀ ਹੈ।
Home Loan ਦੀ ਛੋਟ
LIC ਹਾਊਸਿੰਗ ਫਾਈਨਾਂਸ ਨੇ ਹੋਮ ਲੋਨ ‘ਤੇ 6.66 ਫ਼ੀਸਦ ਵਿਆਜ ਦੀ ਸ਼ੁਰੂਆਤ ਕੀਤੀ ਸੀ। ਇਹ ਆਫਰ 2 ਕਰੋੜ ਰੁਪਏ ਤਕ ਦੇ ਲੋਨ ‘ਤੇ ਸੀ। ਇਹ ਵਿਆਜ 700 ਜਾਂ ਉਸ ਤੋਂ ਜ਼ਿਆਦਾ ਦੇ Cibil Score ਵਾਲੇ ਲਈ ਉਪਲਬਧ ਹੈ। ਪਰ ਇਸ ਆਫਰ ਦੀ ਤਰੀਕ 30 ਨਵੰਬਰ 2021 ਨੂੰ ਖ਼ਤਮ ਹੋ ਰਹੀ ਹੈ।