ਭਾਰਤ-ਸ੍ਰੀਲੰਕਾ ਫ਼ੌਜੀ ਅਭਿਆਸ ਦਾ ਫ਼ੌਜ ਮੁਖੀ ਨਰਵਾਣੇ ਨੇ ਲਿਆ ਜਾਇਜ਼ਾ

ਕੋਲੰਬੋ : ਫ਼ੌਜ ਮੁਖੀ ਜਨਰਲ ਮਨੋਜ ਨਰਵਾਣੇ ਨੇ ਭਾਰਤ ਤੇ ਸ੍ਰੀਲੰਕਾ ਦੇ ਸਾਂਝੇ ਫ਼ੌਜੀ ਅਭਿਆਸ ਦਾ ਜਾਇਜ਼ਾ ਲਿਆ। ਇਹ ਫ਼ੌਜੀ ਅਭਿਆਸ ਅੱਤਵਾਦ ਨੂੰ ਕੁਚਲਣ ’ਚ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਫ਼ੌਜੀ ਬਲਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਦੋਵੇਂ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਤੇ ਉੱਚ ਸਿਖਲਾਈ ਦੇ ਮਾਪਦੰਡਾਂ ਨੂੰ ਪੂਰਾ ਕੀਤਾ ਗਿਆ ਹੈ। ਭਾਰਤ ਤੇ ਸ੍ਰੀਲੰਕਾ ਨੇ ਪਿਛਲੇ ਹਫ਼ਤੇ 12 ਦਿਨਾ ਮੈਗਾ ਫ਼ੌਜੀ ਅਭਿਆਸ ਸ਼ੁਰੂ ਕੀਤਾ ਹੈ। ਅੱਤਵਾਦ ਖ਼ਿਲਾਫ਼ ਸਹਿਯੋਗ ਤਹਿਤ ਸ੍ਰੀਲੰਕਾ ਦੇ ਅੰਪਾਰਾ ਸਥਿਤ ਫ਼ੌਜੀ ਜੰਗ ਸਿਖਲਾਈ ਸਕੂਲ ’ਚ ਇਹ ਅਭਿਆਸ ਚੱਲ ਰਿਹਾ ਹੈ। ਸ੍ਰੀਲੰਕਾ ਦੇ ਫ਼ੌਜ ਮੁਖੀ ਜਨਰਲ ਸ਼ਵੇਂਦਰ ਸਿਲਵਾ ਨੇ ਸੱਦੇ ’ਤੇ ਫ਼ੌਜ ਮੁਖੀ ਨਰਵਾਣੇ ਬੀਤੇ ਮੰਗਲਵਾਰ ਤੋਂ ਸ੍ਰੀਲੰਕਾ ਦੀ ਚਾਰ ਦਿਨਾ ਯਾਤਰਾ ’ਤੇ ਪੁੱਜੇ ਸਨ।

ਭਾਰਤੀ ਫ਼ੌਜ ਨੇ ਟਵੀਟ ਕਰ ਕੇ ਕਿਹਾ ਕਿ ਜਨਰਲ ਐੱਮਐੱਮ ਨਰਵਾਣੇ ਨੇ ਸ੍ਰੀਲੰਕਾ ’ਚ ‘ਮਿੱਤਰ ਸ਼ਕਤੀ 21’ ਦੁਵੱਲੇ ਫ਼ੌਜੀ ਅਭਿਆਸ ਤਕ ਜਾਰੀ ਫ਼ੌਜੀ ਸ਼ਕਤੀ ਫ਼ੌਜੀ ਅਭਿਆਸ ਦਾ ਇਹ ਅੱਠਵਾਂ ਸੰਸਕਰਣ ਹੈ। ਇਸ ਫ਼ੌਜੀ ਅਭਿਆਸ ’ਚ ਕਰਨਲ ਪ੍ਰਕਾਸ਼ ਕੁਮਾਰ ਦੀ ਅਗਵਾਈ ’ਚ ਭਾਰਤੀ ਸੁਰੱਖਿਆ ਬਲਾਂ ਦੇ 150 ਜਵਾਨ ਸ਼ਾਮਿਲ ਹੋਏ ਹਨ।