Jacqueline Fernandez ਦੀ 200 ਕਰੋੜ ਰੁਪਏ ਦੇ ‘ਠੱਗ’ ਸੁਕੇਸ਼ ਚੰਦਰਸ਼ੇਖਰ ਨਾਲ ‘ਬੋਲਡ’ ਤਸਵੀਰ ਹੋਈ ਲੀਕ, ਦੇਖੋ ਵਾਇਰਲ ਤਸਵੀਰਾਂ

ਨਵੀਂ ਦਿੱਲੀ-  Jacqueline Fernandez ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਠੱਗ ਸੁਕੇਸ਼ ਚੰਦਰਸ਼ੇਖਰ ‘ਤੇ ਲੱਗੇ 200 ਕਰੋੜ ਰੁਪਏ ਦੀ ਠੱਗਬਾਜ਼ੀ ਦੇ ਦੌਰਾਨ ਹੁਣ ਉਨ੍ਹਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿਚ ਉਨ੍ਹਾਂ ਨੇ ਸੁਕੇਸ਼ ਚੰਦਰਸ਼ੇਖਰ ਦੇ ਨਾਲ ਰੋਮਾਂਟਿਕ ਅੰਦਾਜ਼ ਵਿਚ ਪੋਜ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਤਸਵੀਰ ‘ਚ ਸੁਕੇਸ਼ ਚੰਦਰਸ਼ੇਖਰ ਸੈਲਫੀ ਲੈ ਰਹੇ ਹਨ ਅਤੇ ਉਹ ਇਸ ਦੇ ਨਾਲ ਜੈਕਲੀਨ ਫਰਨਾਂਡੀਜ਼ ਦੀ ਗੱਲ੍ਹ ਨੂੰ ਕਿੱਸ ਕਰ ਰਹੇ ਹਨ। ਦਕਿ ਜੈਕਲੀਨ ਫਰਨਾਂਡੀਜ਼ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਜੈਕਲੀਨ ਫਰਨਾਂਡੀਜ਼ ਤੋਂ ਹਾਲ ਹੀ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ 200 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਪੁੱਛਗਿੱਛ ਕੀਤੀ ਸੀ। ਇਹ ਮਾਮਲਾ ਸੁਕੇਸ਼ ਚੰਦਰਸ਼ੇਖਰ ਨਾਲ ਜੁੜਿਆ ਹੋਇਆ ਹੈ। ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸਨ ਕਿ ਉਹ ਸੁਕੇਸ਼ ਚੰਦਰਸ਼ੇਖਰ ਨੂੰ ਡੇਟ ਕਰ ਰਹੀ ਹੈ। ਇਸ ਨਾਲ ਹੀ ਉਸ ਨੇ ਸੁਕੇਸ਼ ਚੰਦਰਸ਼ੇਖਰ ਨਾਲ ਕਿਸੇ ਵੀ ਤਰ੍ਹਾਂ ਦੇ ਰਿਸ਼ਤੇ ਤੋਂ ਵੀ ਇਨਕਾਰ ਕੀਤਾ ਹੈ। ਈਡੀ ਦੇ ਸੂਤਰਾਂ ਅਨੁਸਾਰ ਇਹ ਤਸਵੀਰ ਅਪ੍ਰੈਲ-ਜੂਨ ਵਿੱਚ ਲਈ ਗਈ ਸੀ ਜਦੋਂ ਸੁਕੇਸ਼ ਚੰਦਰਸ਼ੇਖਰ ਨੂੰ ਅਦਾਲਤ ਤੋਂ ਅੰਤਰਿਮ ਜ਼ਮਾਨਤ ਮਿਲੀ ਸੀ