ਲਾਹੌਰ : ਪਾਕਿਸਤਾਨ ਦੀ ਸੱਭਿਆਚਾਰਕ ਰਾਜਧਾਨੀ ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ। ਸਵਿਸ ਹਵਾ ਗੁਣਵੱਤਾ ਨਿਗਰਾਨੀ ਕੰਪਨੀ ਪਲੇਟਫਾਰਮ ਆਈਕਿਊਏਅਰ ਨੇ ਬੁੱਧਵਾਰ ਨੂੰ ਇਸ ਸ਼ਹਿਰ ’ਚ ਫੈਲੇ ਧੁੰਦ ਦੇ ਸੰਘਣੇ ਬੱਦਲਾਂ ਕਾਰਨ ਉਸਨੂੰ ਇਹ ਖਿਤਾਬ ਦਿੱਤਾ ਹੈ। ਪਲੇਟਫਾਰਮ ਆਈਕਿਊਏਅਰ ਨੇ ਕਿਹਾ ਕਿ ਯੂਐੱਸ ਏਕਿਊਆਈ ਪੈਮਾਨੇ ’ਤੇ 203 ਦੇ ਹਵਾ ਗੁਣਵੱਤਾ ਸੂਚਕ ਅੰਕ ਨਾਲ ਲਾਹੌਰ ਹੁਣ ਪ੍ਰਦੂੁਸ਼ਿਤ ਸ਼ਹਿਰਾਂ ਦੀ ਰੈਂਕਿੰਗ ’ਚ ਸਭ ਤੋਂ ਉੱਪਰ ਹੈ। 183 ਦੇ ਹਵਾ ਗੁਣਵੱਤਾ ਸੂਚਕ ਅੰਕ ਨਾਲ ਦਿੱਲੀ ਦੂਜੇ ਸਥਾਨ ’ਤੇ ਹੈ ਜਦਕਿ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 169 ਦੇ ਸੂਚਕ ਅੰਕ ਨਾਲ ਤੀਜੇ ਤੇ ਕੋਲਕਾਤਾ 168 ਦੇ ਸੂਚਕ ਅੰਕ ਨਾਲ ਚੌਥੇ ਸਥਾਨ ’ਤੇ ਰਿਹਾ। ਦੱਸਣਯੋਗ ਹੈ ਕਿ ਲਾਹੌਰ ਨੂੰ ਕਦੇ ਬਗੀਚਿਆਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ, ਜਿਹੜਾ0 16ਵੀਂ ਤੋਂ 19ਵੀਂ ਸਦੀ ਦੇ ਮੁਗਲ ਕਾਲ ਦੌਰਾਨ ਮਸ਼ਹੂਰ ਸਨ। ਉੱਥੇ ਹੀ ਮੌਜੂਦਾ ਸਮੇਂ ’ਚ ਤੇਜ਼ ਸ਼ਹਿਰੀਕਰਨ ਤੇ ਵਧਦੀ ਅਬਾਦੀ ਨੇ ਪੂਰੇ ਸ਼ਹਿਰ ’ਚ ਹਰਿਆਲੀ ਲਈ ਬਹੁਤ ਘੱਟ ਥਾਂ ਛੱਡੀ ਹੈ।
Related Posts
ਅਮਰੀਕਾ ਤੋਂ ਬਾਅਦ ਬ੍ਰਿਟੇਨ ਵੀ ਕਰੇਗਾ 2022 ਬੀਜਿੰਗ ਵਿੰਟਰ ਓਲੰਪਿਕ ਦਾ ਬਾਈਕਾਟ, ਜਾਣੋ ਚੀਨ ਨੇ ਕੀ ਕਿਹਾ
ਲੰਡਨ, ਏ.ਐਨ.ਆਈ. : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਬੀਜਿੰਗ ਵਿੱਚ 2022 ਦੀਆਂ ਸਰਦ ਰੁੱਤ ਓਲੰਪਿਕ ਖੇਡਾਂ ਦਾ ਬਾਈਕਾਟ ਕਰਨ ਦੇ…
PNB ਗਾਹਕਾਂ ਨੂੰ ਦੇ ਰਿਹਾ ਪੂਰੇ 25 ਲੱਖ ਰੁਪਏ ਕੈਸ਼
NB Tatkal yojana: ਪੰਜਾਬ ਨੈਸ਼ਨਲ ਬੈਂਕ ਰਾਹੀਂ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਜੇਕਰ ਤੁਹਾਡਾ ਵੀ PNB ‘ਚ ਖਾਤਾ…
ਸਿਹਤ ਵਿਭਾਗ ਦੀ ਟੀਮ ਨੇ ਬੁਢਲਾਡਾ ਵਿਖੇ ਭੁਜੀਆ ਅਤੇ ਤੇਲ ਦੇ ਸੈਂਪਲ ਲਏ
ਬੁਢਲਾਡਾ ( ਦਵਿੰਦਰ ਸਿੰਘ ਕੋਹਲੀ)- ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਮਿਲਾਵਟੀ ਵਸਤਾਂ ਦੀ ਵਿਕਰੀ ਅਤੇ ਉਤਪਾਦਨ ਰੋਕਣ ਲਈ ਸਿਹਤ ਵਿਭਾਗ…